ਦੁਨੀਆ ਦੇ ਇਕਲੋਤੇ ਸ਼ਾਕਾਹਾਰੀ ਮਗਰਮੱਛ ਦੀ ਹੋਈ ਮੌਤ, 70 ਵਰ੍ਹਿਆਂ ਤੋਂ ਕਰ ਰਿਹਾ ਸੀ ਮੰਦਿਰ ਦੀ ਰਾਖੀ

ਆਈ ਤਾਜ਼ਾ ਵੱਡੀ ਖਬਰ

ਵੱਖ ਵੱਖ ਧਰਮਾਂ ਪ੍ਰਤੀ ਜਿੱਥੇ ਲੋਕਾਂ ਦੀ ਅਥਾਹ ਸ਼ਰਧਾ ਅਤੇ ਭਗਤੀ ਨੂੰ ਵੇਖ ਕੇ ਲੋਕਾਂ ਨੂੰ ਹੈਰਾਨੀ ਹੁੰਦੀ ਹੈ ਉਥੇ ਹੀ ਕਈ ਅਜਿਹੇ ਜਾਨਵਰ ਵੀ ਹੁੰਦੇ ਹਨ ਜਿਨ੍ਹਾਂ ਵਲੋ ਬਹੁਤ ਸਾਰੇ ਧਰਮਾਂ ਪ੍ਰਤੀ ਪੂਰੀ ਇਮਾਨਦਾਰੀ ਨਿਭਾਈ ਜਾਂਦੀ ਹੈ। ਦੇਸ਼ ਅੰਦਰ ਜਿਥੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਆਪਸੀ ਪਿਆਰ ਅਤੇ ਮਿਲਵਰਤਨ ਦੇ ਨਾਂ ਲੈਂਦੇ ਹਨ ਅਤੇ ਆਉਣ ਵਾਲੇ ਤਿਉਹਾਰਾਂ ਨੂੰ ਵੀ ਰੱਬ ਵੱਲੋਂ ਮਿਲ ਕੇ ਪ੍ਰੇਮ ਨਾਲ ਮਨਾਇਆ ਜਾਂਦਾ ਹੈ। ਉਥੇ ਹੀ ਕੁਝ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਬਹੁਤ ਸਾਰੇ ਅਜੀਬੋ-ਗਰੀਬ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ।

ਹੁਣ ਦੁਨੀਆਂ ਤੇ ਇੱਥੇ ਸ਼ਾਕਾਹਾਰੀ ਮਗਰਮੱਛ ਦੀ ਮੌਤ ਹੋਈ ਹੈ ਜੋ 70 ਵਰ੍ਹਿਆਂ ਤੋਂ ਮੰਦਰ ਦੀ ਰਾਖੀ ਕਰਦਾ ਆ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨਵੀਂ ਦਿੱਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਾਸਰਗੋਡ ਤੇ ਸ੍ਰੀ ਅਨੰਤਪਾਦਨਾਭ ਸਵਾਮੀ ਵਿੱਚ ਇੱਕ ਮਗਰਮੱਛ ਵੱਲੋਂ ਆਪਣੀ ਸ਼ਰਧਾ ਭਗਤੀ 70 ਸਾਲ ਵਿਖਾਈ ਗਈ ਹੈ ਜਿੱਥੇ ਇਹ ਸ਼ਾਕਾਹਾਰੀ ਮਗਰਮੱਛ ਬਾਬੀਆ ਨਾਮ ਨਾਲ ਜਾਣਿਆ ਜਾਂਦਾ ਸੀ। ਉਥੇ ਹੀ ਇਸ ਮਗਰਮੱਛ ਦੀ ਮੌਤ ਦਾ ਪਤਾ ਐਤਵਾਰ ਨੂੰ ਰਾਤ ਸਾਢੇ 11 ਵਜੇ ਲੱਗਾ, ਅਧਿਕਾਰੀਆਂ ਵੱਲੋਂ ਉਸ ਦੀ ਲਾਸ਼ ਝੀਲ ਵਿਚ ਤੈਰਦੀ ਹੋਈ ਦੇਖੀ ਗਈ ਅਤੇ ਉਸ ਤੋਂ ਬਾਅਦ ਉਸ ਨੂੰ ਬਾਹਰ ਕੱਢਿਆ ਗਿਆ ਅਤੇ ਪਸ਼ੂ ਪਾਲਣ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ।

ਜਿਸ ਤੋਂ ਵੱਖ ਘਟਨਾ ਸਥਾਨ ਤੇ ਪਹੁੰਚ ਕੇ ਪੁਲਿਸ ਅਤੇ ਪਸ਼ੂ ਪਾਲਣ ਵਿਭਾਗ ਦੀ ਟੀਮ ਵੱਲੋਂ ਉਸ ਨੂੰ ਬਾਹਰ ਕੱਢਿਆ ਗਿਆ। ਦੱਸਿਆ ਗਿਆ ਹੈ ਕਿ ਇਸ ਮਗਰ ਮੱਛ ਦੇ ਅੰਤਿਮ ਦਰਸ਼ਨਾਂ ਵਾਸਤੇ ਜਿਥੇ ਬਹੁਤ ਸਾਰੇ ਲੋਕ ਇਕੱਠੇ ਹੋਏ ਅਤੇ ਉਸ ਨੂੰ ਸ਼ਰਧਾਂਜਲੀ ਦਿੱਤੀ ਉਥੇ ਹੀ ਇਸ ਮਗਰਮੱਛ ਵੱਲੋਂ ਸ਼ਾਕਾਹਾਰੀ ਪ੍ਰਸ਼ਾਦ ਖਾਦਾ ਜਾਂਦਾ ਸੀ।

ਇਸ ਮਗਰਮੱਛ ਦੀ ਮੌਤ ਨੇ ਜਿੱਥੇ ਬਹੁਤ ਸਾਰੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਉੱਥੇ ਹੀ ਇਸ ਮਗਰਮੱਛ ਨੂੰ ਦੇਖਣ ਵਾਸਤੇ ਵੀ ਲੋਕ ਕਾਫ਼ੀ ਦੂਰ ਤੋਂ ਆਉਂਦੇ ਸਨ।