ਆਈ ਤਾਜਾ ਵੱਡੀ ਖਬਰ
ਅਜੋਕੇ ਦੌਰ ਦੀ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ। ਮੌਸਮ ਨਾਲ ਜੁੜੀ ਹੋਈ ਜਾਣਕਾਰੀ ਤੋਂ ਲੈ ਕੇ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਦੇ ਇਲਾਜਾਂ ਨਾਲ ਸਬੰਧਤ ਖੋਜਾਂ ਕਰ ਲਈਆਂ ਗਈਆਂ ਹਨ। ਅੱਜ ਦੇ ਸਮੇਂ ਵਿਚ ਅਜਿਹੀ ਕੋਈ ਚੀਜ਼ ਨਹੀਂ ਹੈ ਜਿਸ ਉਪਰ ਖੋਜ ਕਰਤਾ ਕੰਮ ਨਾ ਕਰ ਰਹੇ ਹੋਣ। ਇਸ ਦੁਨੀਆਂ ਦੇ ਕਈ ਮਸ਼ਹੂਰ ਵਿਗਿਆਨੀਆ ਵੱਲੋਂ ਕਈ ਤਰ੍ਹਾਂ ਦੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ। ਜੋ ਮਾਨਵਤਾ ਦੇ ਲਈ ਕਲਿਆਣਕਾਰੀ ਸਿੱਧ ਹੋ ਰਹੀਆਂ ਹਨ ਅਤੇ ਇਨ੍ਹਾਂ ਖੋਜਾਂ ਦੇ ਜ਼ਰੀਏ ਹੀ ਮਨੁੱਖ ਨੂੰ ਕਈ ਤਰ੍ਹਾਂ ਦੇ ਅਣਜਾਣ ਰਹੱਸਾਂ ਬਾਰੇ ਵੀ ਪਤਾ ਚਲਦਾ ਹੈ।
ਪਰ ਹੁਣ ਇੱਕ ਅਜਿਹੇ ਵਿਗਿਆਨੀ ਨੇ ਦਾਅਵਾ ਕਰਦੇ ਹੋਏ ਆਖਿਆ ਹੈ ਕਿ ਇਸ ਖ਼ਲਕਤ ਦੇ ਵਿਚ ਪ੍ਰਿਥਵੀ ਹੀ ਇਕਲੌਤੀ ਜਗ੍ਹਾ ਨਹੀਂ ਜਿੱਥੇ ਕੋਈ ਨਾ ਕੋਈ ਰਹਿ ਰਿਹਾ ਹੋਵੇ। ਇਸ ਧਰਤੀ ਤੋਂ ਬਾਹਰ ਵੀ ਬਹੁਤ ਸਾਰੀਆਂ ਦੁਨੀਆਂ ਹਨ ਜਿੱਥੇ ਕਈ ਤਰ੍ਹਾਂ ਦੇ ਏਲੀਅਨਜ਼ ਅਤੇ ਹੋਰ ਪ੍ਰਾਣੀ ਰਹਿੰਦੇ ਹਨ। ਇਹ ਦਾਅਵਾ ਹੈ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਖਗੋਲ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਅਲੀ ਲੋਏਬ ਦਾ। ਵਾਈਨ ਨਾਂ ਦੀ ਇਕ ਵੈੱਬਸਾਈਟ ਦੇ ਇੱਕ ਖਬਰ ਪ੍ਰਕਾਸ਼ਿਤ ਹੋਈ ਸੀ ਜਿਸ ਦਾ ਸਰੋਤ ਅਲੀ ਲੋਏਬ ਹਨ।
ਇਸ ਖਬਰ ਵਿੱਚ ਉਨ੍ਹਾਂ ਆਖਿਆ ਸੀ ਕਿ ਧਰਤੀ ਵੱਲ ਪੁਲਾੜ ਤੋਂ ਆ ਰਹੇ ਚਮਕਦੇ ਪੱਥਰ ਇਸ ਗੱਲ ਦਾ ਸਬੂਤ ਹਨ ਕਿ ਇਸ ਕਚਰੇ ਨੂੰ ਦੂਸਰੇ ਗ੍ਰਹਿ ਦੇ ਰਹਿਣ ਵਾਲੇ ਪ੍ਰਾਣੀਆਂ ਵੱਲੋਂ ਸੁੱਟਿਆ ਗਿਆ ਹੈ। ਪ੍ਰੋਫੈਸਰ ਨੇ ਆਪਣੀ ਕਿਤਾਬ ਐਕਸਟ੍ਰਾਟੈਰੇਸਿਟ੍ਰੀਅਲ – ਦੀ ਫਸਟ ਸਾਈਨ ਆਫ ਇੰਟੈਲੀਜੈਂਟ ਲਾਈਫ ਬੀਆਂਡ ਅਰਥ ਜ਼ਰੀਏ ਇਹ ਦਾਅਵਾ ਕੀਤਾ ਹੈ ਕਿ ਸਾਡੇ ਸੌਰਮੰਡਲ ਦੇ ਵਿੱਚ ਜੋ ਵੀ ਕਚਰਾ ਫੈਲਿਆ ਹੈ ਇਨ੍ਹਾਂ ਨੂੰ ਏਲੀਅਨਜ਼ ਵੱਲੋਂ ਸੁੱਟਿਆ ਗਿਆ ਹੈ। ਇਨ੍ਹਾਂ ਵਿਚੋਂ ਇੱਕ ਘਟਨਾ 6 ਸਤੰਬਰ 2017 ਦੀ ਹੈ
ਜਦੋਂ ਇੱਕ ਵਸਤੁ ਸਟਾਰ ਵੇਗਾ ਵਿਚੋਂ ਨਿਕਲੀ ਜੋ ਸਾਡੇ ਤੋ ਦੂਰ 25 ਪ੍ਰਕਾਸ਼ ਸਾਲ ਦੂਰ ਸੀ ਜੋ 9 ਸਤੰਬਰ ਨੂੰ ਸੂਰਜ ਕੋਲੋ ਲੰਘੀ ਅਤੇ 7 ਅਕਤੂਬਰ ਨੂੰ ਇਕ ਵਾਰ ਮੁੜ ਧਰਤੀ ਦਾ ਚੱਕਰ ਲਗਾ ਕੇ ਗਾਇਬ ਹੋ ਗਈ। ਜਿਸ ਦਾ ਨਾਮ ਓਉਮੁਆਮੁਆ ਹੈ ਅਤੇ ਇਹ ਯੂਨੀਵਰਸ ਦਾ ਅਜਿਹਾ ਯਾਤਰੀ ਸੀ ਜੋ ਸਾਡੇ ਸੌਰਮੰਡਲ ਦਾ ਚੱਕਰ ਲਗਾ ਕੇ ਵਾਪਸ ਚਲਾ ਗਿਆ। ਪ੍ਰੋਫ਼ੈਸਰ ਨੇ ਆਖਿਆ ਕਿ ਉਹ ਆਪਣੀ ਪੂਰੀ ਜ਼ਿੰਦਗੀ ਦੇ ਵਿਚ ਇਨ੍ਹਾਂ ਚੀਜ਼ਾਂ ਦਾ ਹਰ ਰੋਜ਼ ਅਧਿਐਨ ਕਰਦੇ ਰਹਿੰਦੇ ਹਨ।
Home ਤਾਜਾ ਖ਼ਬਰਾਂ ਦੁਨੀਆਂ ਦੇ ਵੱਡੇ ਵਿਗਿਆਨੀ ਨੇ ਏਲੀਅਨ ਬਾਰੇ ਦੱਸੀ ਇਹ ਵੱਡੀ ਗਲ੍ਹ-ਸਾਰੀ ਸੰਸਾਰ ਦੇ ਵਿਗਿਆਨੀ ਹੋ ਗਏ ਹੈਰਾਨ
Previous Postਅੰਬਾਨੀ ਦੀ ਕੰਪਨੀ ਨੇ ਲਗਾਇਆ ਧਰਨੇ ਚ ਇਹ ਜੁਗਾੜ, ਸਿੰਘੂ ਬਾਡਰ ਤੇ ਰੰਗੇ ਹਥੀ ਫੜੇ ਗਏ ਬੰਦੇ
Next Postਹੋ ਜਾਵੋ ਸਾਵਧਾਨ ਇੰਗਲੈਂਡ ਵਾਲਿਓ ਕਿਤੇ ਰਗੜੇ ਨਾ ਜਾਇਓ, ਹੋ ਗਿਆ ਇਹ ਵੱਡਾ ਐਲਾਨ UK ਚ