ਆਈ ਤਾਜਾ ਵੱਡੀ ਖਬਰ
ਕਹਿੰਦੇ ਹਨ ਬਜ਼ੁਰਗ ਘਰ ਦੇ ਵਿੱਚ ਉਸ ਬੋਹੜ ਦੀ ਛਾਂ ਵਰਗੇ ਹੁੰਦੇ ਹਨ ਜੋ ਸਾਰੇ ਦੇ ਸਾਰੇ ਪਰਿਵਾਰ ਨੂੰ ਠੰਡੀ ਛਾਂ ਦੇਂਦੇ ਹਨ। ਘਰ ਦੇ ਵਿੱਚ ਜੇਕਰ ਬਜ਼ੁਰਗ ਹੋਣ ਤਾਂ ਕਹਿੰਦੇ ਹਨ ਕੋਈ ਬਾਹਰਲਾ ਬੰਦੇ ਬਿਨ੍ਹਾਂ ਕੰਮ ਤੋਂ ਘਰ ਅੰਦਰ ਨਹੀਂ ਆ ਸਕਦਾ ,ਕਿਉਕਿ ਬਜ਼ਰੂਗਾ ਨੂੰ ਘਰ ਦਾ ਤਾਲਾ ਵੀ ਕਿਹਾ ਜਾਂਦਾ ਹੈ । ਪਰ ਅੱਜਕਲ ਇਹ ਤਾਲੇ ਸਾਨੂੰ ਜਾਂ ਤਾਂ ਘਰ ਦੇ ਕਿਸੇ ਕੋਨੇ ਚ ਦੁਖੀ ਪ੍ਰੇਸ਼ਾਨ ਮਿਲਣਗੇ ਜਾ ਫਿਰ ਬਿਰਧ ਆਸ਼ਰਮਾਂ ਦੇ ਵਿੱਚ ਵਿਖਾਈ ਦੇਣਗੇ । ਅੱਜਕਲ ਬਜ਼ੁਰਗਾਂ ਦੇ ਨਾਲ ਉਹਨਾਂ ਦੇ ਹੀ ਪਰਿਵਾਰ ਦੇ ਵਲੋਂ , ਬੱਚਿਆਂ ਦੇ ਵਲੋਂ ਬਦਸਲੂਕੀ ਕੀਤੀ ਜਾਂਦੀ ਹੈ । ਉਹਨਾਂ ਨੂੰ ਜਿਸ ਉਮਰ ਦੇ ਵਿੱਚ ਬੱਚਿਆਂ ਨੇ ਸੰਬਲਣਾ ਹੁੰਦਾ ਹੈ ਉਸ ਉਮਰ ਦੇ ਵਿੱਚ ਬੱਚੇ ਆਪਣੇ ਬਜ਼ੁਰਗ ਮਾਪਿਆਂ ਨੂੰ ਘਰੋਂ ਬਾਹਰ ਕੱਢ ਦੇਂਦੇ ਹਨ ਜਿਸਦੇ ਚਲਦੇ ਕਈ ਵਾਰ ਤੰਗ ਪ੍ਰੇਸ਼ਾਨ ਹੋ ਕੇ ਕਈ ਬਜ਼ੁਰਗ ਖ਼ੁਦਕੁਸ਼ੀ ਤੱਕ ਕਰ ਲੈਂਦੇ ਹਨ ।
ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਤੋਂ । ਜਿਥੇ ਕਰੋੜਾਂ ਰੁਪਏ ਦੀ ਜਾਇਦਾਦ ਹੜੱਪਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਬਜ਼ੁਰਗ ਨੂੰ ਘਰੋਂ ਬਾਹਰ ਕੱਢ ਦਿੱਤਾ । ਜਿਸਤੋਂ ਬਾਅਦ ਉਹਨਾਂ ਨੂੰ ਬਿਰਧ ਆਸ਼ਰਮ ਪਹੁੰਚਿਆ ਗਿਆ । ਜਿੱਥੇ ਪਰੇਸ਼ਾਨ ਬਜ਼ੁਰਗ ਨੇ ਬਿਰਧ ਆਸ਼ਰਮ ‘ਚ ਹੀ ਖ਼ੁ-ਦ-ਕੁ-ਸ਼ੀ ਕਰ ਲਈ । 66 ਸਾਲਾ ਰਤਨ ਸਿੰਘ ਕਰੀਬ ਤਿੰਨ ਸਾਲ ਗੁਰੂਦੁਆਰਾ ਸਾਹਿਬ ਤੇ ਸੜਕਾਂ ’ਤੇ ਭਟਕਣ ਤੋਂ ਬਾਅਦ ਬਿਰਧ ਆਸ਼ਰਮ ਪਹੁੰਚ ਗਏ ਪਰ ਇਕੱਲਾਪਣ ਤੇ ਆਪਣਿਆਂ ਤੋਂ ਮਿਲੇ ਧੋਖੇ ਕਾਰਨ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗੇ ।
ਜਿਸਦੇ ਚਲਦੇ ਓਹਨਾ ਵਲੋਂ ਸੁ-ਸਾ-ਈ-ਡ ਨੋਟ ਲਿਖ ਕੇ ਫਾਹਾ ਲੈ ਕੇ ਖੁ-ਦ-ਕੁ-ਸ਼ੀ ਕਰ ਲਈ। ਜਿਸਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਦਿਤੀ ਗਈ । ਜਿਸਤੋਂ ਬਾਅਦ ਥਾਣਾ ਤ੍ਰਿਪੜੀ ਪੁਲਿਸ ਨੇ ਮ੍ਰਿਤਕ ਦੇ ਛੋਟੇ ਭਰਾ ਹਰਮੇਸ਼ ਸਿੰਘ ਵਾਸੀ ਪਿੰਡ ਧਰਮਗੜ੍ਹ ਦੀ ਸ਼ਿਕਾਇਤ ’ਤੇ ਮ੍ਰਿਤਕ ਦੀ ਨੂੰਹ ਮੰਜੂ ਰਾਣੀ, ਰਵਿੰਦਰ ਸਿੰਘ ਅਤੇ ਰਵਿੰਦਰ ਦੀ ਮਾਤਾ ਸੁਨਹਾਰੀ ਦੇਵੀ ਵਾਸੀ ਲੁਧਿਆਣਾ ਪਤਨੀ ਸੁਰਜੀਤ ਕੌਰ ਵਾਸੀ ਪਿੰਡ ਧਰਮਗੜ੍ਹ, ਮ੍ਰਿਤਕ ਦੇ ਪੁੱਤਰ ਹਰਚਰਨ ਸਿੰਘ, ਭਤੀਜਾ ਦਵਿੰਦਰ ਸਿੰਘ, ਦਵਿੰਦਰ ਸਿੰਘ ਨਿਵਾਸੀ ਪਿੰਡ ਬਾਲਟਾਨਾ ਜ਼ਿਲ੍ਹਾ ਮੁਹਾਲੀ ਅਤੇ ਜ਼ਮੀਨੀ ਖਰੀਦਦਾਰ ਕਰਤਾਰ ਸਿੰਘ, ਪ੍ਰਾਪਰਟੀ ਡੀਲਰ ਬਚਿੱਤਰ ਸਿੰਘ ਨਿਵਾਸੀ ਪਿੰਡ ਪੱਤੋ ਜ਼ਿਲ੍ਹਾ ਮੁਹਾਲੀ, ਇੰਦਰ ਕੁਮਾਰ ਵਾਸੀ ਜ਼ਿਲ੍ਹਾ ਕੁਰੂਕਸ਼ੇਤਰ ਖ਼ਿਲਾਫ ਮਾਮਲਾ ਦਰਜ ਕੀਤਾ ਹੈ।
ਦੱਸਦਿਆ ਇਹ ਬਜ਼ੁਰਗ ਡਾਕਘਰ ‘ਚ ਪੋਸਟਮੈਨ ਵਜੋਂ ਨੌਕਰੀ ਕਰਦਾ ਸੀ ਤੇ ਜੱਦੀ ਜ਼ਮੀਨ ਵੀ ਸੀ। ਕਰੋੜਾਂ ਰੁਪਏ ਦੀ ਜਾਇਦਾਦ ਤੇ ਰੁਪਏ ਹੋਣ ਕਰਕੇ ਆਪਣਾ ਪਰਿਵਾਰ ਤੇ ਭਤੀਜੇ ਸੇਵਾਮੁਕਤੀ ਤਕ ਸੇਵਾ ਕਰਦੇ ਰਹੇ ਪਰ ਜਿਵੇਂ ਹੀ ਜਾਇਦਾਦ ਉਨ੍ਹਾਂ ਦੇ ਹੱਥ ਆਈ ਤਾਂ ਬਜ਼ੁਰਗ ਨੂੰ ਘਰੋਂ ਬਾਹਰ ਕਰ ਦਿੱਤਾ। ਹੁਣ ਪੁਲਿਸ ਦੇ ਵਲੋਂ ਇਸ ਪੂਰੇ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ ।
Previous Postਯੂਰਪ ਚ ਪੰਜਾਬੀਆਂ ਦੇ ਗੜ ਤੋਂ ਆਈ ਮਾੜੀ ਖਬਰ ਮਚੀ ਭਾਰੀ ਤਬਾਹੀ ਮਚੀ ਹਾਹਾਕਾਰ
Next Postਪੰਜਾਬ ਚ ਬਿਜਲੀ ਵਰਤਣ ਵਾਲਿਆਂ ਲਈ ਆ ਰਹੀ ਹੈ ਇਹ ਵੱਡੀ ਖਬਰ – ਹੋ ਜਾਵੋ ਤਿਆਰ