ਆਈ ਤਾਜਾ ਵੱਡੀ ਖਬਰ
ਬੀਤੇ ਕਾਫੀ ਦਿਨਾਂ ਤੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋ ਖੇਤੀ ਕਾਨੂੰਨਾਂ ਵਿਰੁੱਧ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਤੇ ਮੁਜਾਹਰੇ ਲਗਾਤਾਰ ਜਾਰੀ ਹਨ। ਜਿਨ੍ਹਾਂ ਦੇ ਚੱਲਦੇ ਹੋਏ ਕਿਸਾਨ ਜਥੇਬੰਦੀਆਂ ਵੱਲੋਂ ਰੇਲ ਆਵਾਜਾਈ ਨੂੰ ਵੀ ਠੱਪ ਕੀਤਾ ਗਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਰੇਲ ਪਟੜੀਆਂ ਤੇ ਧਰਨੇ ਦਿੱਤੇ ਜਾ ਰਹੇ ਹਨ,ਤਾਂ ਜੋ ਖੇਤੀ ਕਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ। ਪੰਜਾਬ ਦੇ ਵਿੱਚ 31 ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਜਗ੍ਹਾ ਉੱਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਇਨ੍ਹਾਂ ਪ੍ਰਦਰਸ਼ਨਾਂ ਦੇ ਚੱਲਦੇ ਹੋਏ ਕਿਸਾਨ ਜਥੇਬੰਦੀਆਂ ਨੇ ਟੋਲ ਪਲਾਜ਼ਾ ਤੇ ਵੀ ਕਬਜ਼ਾ ਕਰਕੇ ਧਰਨਾ ਜਾਰੀ ਕਰ ਦਿੱਤਾ ਸੀ। ਰੇਲ ਰੋਕੋ ਅੰਦੋਲਨ ਵੀ ਅਣਮਿਥੇ ਸਮੇਂ ਲਈ ਲਗਾਤਾਰ ਜਾਰੀ ਹੈ ।ਇਨ੍ਹਾਂ ਸਭ ਦੇ ਚੱਲਦੇ ਹੋਏ ਕਿਸਾਨ ਜਥੇਬੰਦੀਆਂ ਲਈ ਇੱਕ ਬਹੁਤ ਹੀ ਖੁਸ਼ੀ ਵਾਲੀ ਖਬਰ ਸਾਹਮਣੇ ਆਈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਦਿਵਾਲੀ ਤੇ ਇੱਕ ਬਹੁਤ ਵੱਡਾ ਭਰੋਸਾ ਦਿੱਤਾ ਹੈ। ਜਿਸ ਨਾਲ ਕੁਝ ਹੱਦ ਤੱਕ ਕਿਸਾਨਾਂ ਦਾ ਰੋਸ ਘੱਟ ਹੋਇਆ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਪਿਛਲੇ ਸਮੇਂ ਕਰੋਨਾ ਸੰਕਟ ਦੇ ਚਲਦੇ ਹੋਏ ਅਤੇ ਹੋਰ ਵੱਖ ਵੱਖ ਐਕਸ਼ਨਾਂ ਦੌਰਾਨ ਪੁਲਿਸ ਵੱਲੋਂ ਦਰਜ ਕੀਤੇ ਗਏ ਸਾਰੇ ਕੇਸ ਵਾਪਸ ਲਏ ਜਾਣਗੇ।
ਪੰਜਾਬ ਭਵਨ ਵਿੱਚ ਹੋਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਪੰਜਾਬ ਦੇ ਮੰਤਰੀਆਂ ਦੀ ਗੱਲਬਾਤ ਲਈ ਗਠਿਤ ਕਮੇਟੀ ਵਿਚ ਇਹ ਭਰੋਸਾ ਦਿਵਾਇਆ ਗਿਆ ਹੈ।ਇਸ ਮੀਟਿੰਗ ਵਿੱਚ ਸ਼ਾਮਲ ਕਿਸਾਨ ਆਗੂਆਂ ਵਿੱਚ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ,ਸੀਨੀਅਰ ਮੀਤ ਪ੍ਰਧਾਨ ਵੇਛਾ ਸਿੰਘ ਜੇਠੂਕੇ, ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ,ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ,ਔਰਤ ਨੇਤਾਵਾਂ ਹਰਿੰਦਰ ਕੌਰ ਬਿੰਦੂ ਅਤੇ ਪਰਮਜੀਤ ਕੌਰ ਸ਼ਾਮਲ ਸਨ।ਇਸ ਤੋਂ ਇਲਾਵਾ ਕੇਂਦਰੀ ਖੇਤੀ ਬਿੱਲਾਂ ਨੂੰ ਵਿਧਾਨ ਸਭਾ ਵਿੱਚ ਰੱਦ ਕਰਨ ਬਾਰੇ ਵੀ ਮੰਤਰੀ ਕਮੇਟੀ ਨੇ ਕਿਸਾਨ ਆਗੂਆਂ ਨੂੰ ਹਾਂ-ਪੱਖੀ ਭਰੋਸਾ ਦਿੱਤਾ ਹੈ।
ਕਿਸਾਨਾਂ ਦੀਆਂ ਹੋਰ ਮੰਗਾਂ ਜਿਨ੍ਹਾਂ ਵਿਚ ਮੁਕੰਮਲ ਕਰਜਾ ਮਾਫੀ ਦਾ ਵਾਅਦਾ, ਅਤੇ ਖੁਦਕੁਸ਼ੀ ਪੀੜਤ ਕਿਸਾਨਾਂ ਦੇ ਪਰਿਵਾਰਾਂ ਦੇ ਮੁਆਵਜ਼ੇ ਅਤੇ ਹੋਰ ਸਹਾਇਤਾ ਦੇ ਮਾਮਲਿਆਂ ਬਾਰੇ ਵੀ ਚਰਚਾ ਦੌਰਾਨ ਕਮੇਟੀ ਨੇ ਇਨ੍ਹਾਂ ਤੇ ਵਿਚਾਰ ਕਰਕੇ ਛੇਤੀ ਨਿਪਟਾਰੇ ਦੀ ਗੱਲ ਵੀ ਆਖੀ ਹੈ । ਪਰ ਪ੍ਰਸਤਾਵਤ ਬਿਜਲੀ ਐਕਟ ਦੇ ਆਉਣ ਵਾਲੇ ਆਰਡੀਨੈਸ ਬਾਰੇ ਕੋਈ ਠੋਸ ਭਰੋਸਾ ਨਹੀਂ ਮਿਲਿਆ।
Previous Postਪੰਜਾਬ ਵਿਧਾਨ ਸਭਾ ਤੋਂ ਆਈ ਵੱਡੀ ਖਬਰ -ਫਸਲਾਂ MSP ਤੋਂ ਘੱਟ ਖਰੀਦਣ ‘ਤੇ ਹੋਵੇਗੀ ਏਨੇ ਸਾਲ ਦੀ ਸਜਾ
Next Postਪੰਜਾਬ ਚ ਵਾਪਰਿਆ ਕਹਿਰ – ਨੌਜਵਾਨਾਂ ਦੀਆਂ ਵਿਛਿਆ ਲੋਥਾਂ ਛਾਇਆ ਸੋਗ