ਹੁਣੇ ਆਈ ਤਾਜਾ ਵੱਡੀ ਖਬਰ
ਦਿਵਾਲੀ ਦੇ ਖੁਸ਼ੀਆਂ ਖੇੜੇ ਦੌਰਾਨ ਬਾਲੀਵੁੱਡ ਵਿੱਚ ਛਾਈ ਸੋਗ ਦੀ ਲਹਿਰ। ਪਿਛਲੇ ਕੁਝ ਸਮੇਂ ਦੌਰਾਨ ਜਿਥੇ ਲਗਾਤਾਰ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਬਾਰੇ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਉੱਥੇ ਹੀ ਹੁਣ ਬਾਲੀਵੁੱਡ ਨੂੰ ਇੱਕ ਹੋਰ ਵੱਡਾ ਝੱਟਕਾ ਲੱਗਾ ਹੈ। ਹੁਣੇ ਹੁਣੇ ਹੋਈ ਇਸ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ ਹੋ ਗਈ।
ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੀ ਸਿਹਤ ਕਾਫ਼ੀ ਖ਼ਰਾਬ ਚੱਲ ਰਹੀ ਸੀ ਅਤੇ ਜਿਸ ਕਰਕੇ ਉਨ੍ਹਾਂ ਨੂੰ ਕੋਲਕਾਤਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਜ਼ੇਰੇ ਇਲਾਜ਼ ਲਈ ਦਾਖ਼ਲ ਕਰਵਾਇਆ ਗਿਆ ਸੀ। ਦਰਾਅਸਲ ਅਕਤੂਬਰ ਮਹੀਨੇ ਦੀ ਸ਼ੁਰੂਆਤ ਦੌਰਾਨ ਉਹ ਕੋਰੋਨਾਵਾਇਰਸ ਸੰਕਰਮਿਤ ਵੀ ਪਾਏ ਗਏ ਸੀ। ਕਰੋਨਾ ਕਾਲ ਦੌਰਾਨ ਹਾਲਤ ਵਿਗੜਣ ਤੇ ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਿਆ ਗਿਆ।
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਮਿਤਰਾ ਚੈਟਰਜੀ 85 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਸਦੀਵੀ ਵਿਛੋੜਾ ਦੇ ਗਏ ਹਨ। ਇਲਾਜ਼ ਦੌਰਾਨ ਵੀ ਉਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਲਾਈਫ ਸਪੋਰਟ ਸਿਸਟਮ ਤੇ ਰੱਖਿਆ ਗਿਆ ਸੀ। ਹਸਪਤਾਲ ਵਿੱਚ ਰਹਿਣ ਦੌਰਾਨ ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ਕਾਫ਼ੀ ਜ਼ਿਆਦਾ ਖ਼ਰਾਬ ਹੋ ਗਈ ਹੈ।
ਪਿਛਲੇ 48 ਘੰਟਿਆਂ ਵਿੱਚ ਉਨ੍ਹਾਂ ਦੀ ਸਿਹਤ ਖ਼ਰਾਬ ਕਾਫ਼ੀ ਗੰਭੀਰ ਚੱਲ ਰਹੀ ਸੀ। ਸੋਮਿਤਰਾ ਚੈਟਰਜੀ ਦਾ ਇਲਾਜ਼ ਕਰ ਰਹੇ ਡਾਕਟਰਾਂ ਵੱਲੋਂ ਕਿਹਾ ਗਿਆ ਕਿ ਪਿਛਲੇ 24 ਘੰਟਿਆਂ ਦੌਰਾਨ ਉਨ੍ਹਾਂ ਦੇ ਦਿਮਾਗ ਦੇ ਅੰਦਰ ਬਹੁਤ ਘੱਟ ਗਤੀਵਿਧੀ ਹੋ ਰਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਆਕਸੀਜ਼ਨ ਦੀ ਜ਼ਰੂਰਤ ਵੱਧ ਗਈ ਅਤੇ ਉਨ੍ਹਾਂ ਦੇ ਗੁਰਦੇ ਵੀ ਸਹੀ ਤਰ੍ਹਾਂ ਕੰਮ ਨਹੀਂ ਕਰ ਰਹੇ। ਉਹ ਹੁਣ ਵਿਕਲਪਿਕ ਡਾਇਲਸਿਸ ਤੇ ਸਨ।
ਸੋਮਿਤਲਾ ਚਟਰਜੀ ਨੇ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਨਾਲ ਬਹੁਤ ਨਾਮਣਾ ਖੱਟਿਆ ਹੈ। ਉਨ੍ਹਾਂ ਨੇ ਬਾਲੀਵੁੱਡ ਦੀਆਂ ਵੱਡੀਆਂ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਵੱਖੋ-ਵੱਖਰੇ ਰੰਗ ਦਿਖਾਕੇ ਬਹੁਤ ਵੱਡੇ ਇਨਾਮ ਅਤੇ ਅਵਾਰਡ ਆਪਣੇ ਨਾਮ ਕੀਤੇ। ਸੌਮਿਤਰਾ ਚੈਟਰਜੀ ਔਸਕਰ ਪੁਰਸਕਾਰ ਜੇਤੂ ਸੱਤਿਆਜੀਤ ਰੇ ਅਤੇ ਫੇਲੁਦਾ ਸੀਰੀਜ਼ ਦੇ ਸਹਿਯੋਗ ਲਈ ਜਾਣੇ ਜਾਂਦੇ ਸੀ। ਚੈਟਰਜੀ ਦੀਆਂ ਫਿਲਮ ਜਿਨ੍ਹਾਂ ਵਿਚ ਉਨ੍ਹਾਂ ਨੇ ਆਪਣੀ ਅਦਾਕਾਰੀ ਦੇ ਰੰਗ ਭਰੇ ਜਿਵੇਂ ਅਸ਼ਨੀ ਸੰਕੇਤ, ਘਰ ਬੈਰੇ, ਅਰਨੇਰ ਦੀਨ ਰਾਤਰੀ, ਚਾਰੁਲਾਤਾ, ਸਾਖਾ ਪ੍ਰਸ਼ਾਖਾ, ਝਿੰਡਰ ਬੰਦੀ, ਸਾਤ ਪਕੇ ਬੰਧ ਅਤੇ ਹੋਰ ਵੀ ਬਹੁਤ ਸਾਰੀਆਂ ਸ਼ਾਮਲ ਹਨ।
Home ਤਾਜਾ ਖ਼ਬਰਾਂ ਦੀਵਾਲੀ ਦੀ ਖੁਸ਼ੀਆਂ ਚ ਬੋਲੀਵੁਡ ਨੂੰ ਲੱਗਾ ਵੱਡਾ ਝਟੱਕਾ ਹੁਣੇ ਹੁਣੇ ਹੋਈ ਇਸ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ
ਤਾਜਾ ਖ਼ਬਰਾਂ
ਦੀਵਾਲੀ ਦੀ ਖੁਸ਼ੀਆਂ ਚ ਬੋਲੀਵੁਡ ਨੂੰ ਲੱਗਾ ਵੱਡਾ ਝਟੱਕਾ ਹੁਣੇ ਹੁਣੇ ਹੋਈ ਇਸ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ
Previous Postਅਚਾਨਕ ਕੋਰੋਨਾ ਦਾ ਵਧਦਾ ਕਹਿਰ ਦੇਖਕੇ ਕੇ ਕੇਂਦਰ ਸਰਕਾਰ ਕਰਨ ਲਗੀ ਇਹ ਕੰਮ
Next Postਮੋਦੀ ਸਰਕਾਰ ਨਾਲ ਗੱਲ ਬਾਤ ਬੇਸਿੱਟਾ ਰਹਿਣ ਮਗਰੋਂ 18 ਨਵੰਬਰ ਲਈ ਕਿਸਾਨਾਂ ਨੇ ਕਰਤਾ ਇਹ ਵੱਡਾ ਐਲਾਨ