ਆਈ ਤਾਜਾ ਵੱਡੀ ਖਬਰ
ਜਿਸ ਸਮੇਂ ਤੋਂ ਦੇਸ਼ ਅੰਦਰ ਕਿਸਾਨੀ ਸੰਘਰਸ਼ ਦਾ ਆਰੰਭ ਹੋਇਆ ਹੈ। ਉਸ ਸਮੇਂ ਤੋਂ ਹੀ ਪੰਜਾਬ ਦੇ ਫਿਲਮੀ ਅਦਾਕਾਰਾ ਅਤੇ ਗਾਇਕਾਂ ਵੱਲੋਂ ਵੱਧ ਚੜ੍ਹ ਕੇ ਇਸ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨਾਂ ਦਾ ਸਾਥ ਦਿੱਤਾ ਜਾ ਰਿਹਾ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਅੱਗੇ ਵੱਧ ਕੇ ਇਸ ਕਿਸਾਨੀ ਸੰਘਰਸ਼ ਦੀ ਸ਼ੁਰੂਆਤ 26 ਨਵੰਬਰ 2020 ਨੂੰ ਕੀਤੀ ਗਈ ਸੀ। ਪੰਜਾਬ ਦੇ ਕਿਸਾਨ ਇਕ ਵੱਡੇ ਕਾਫਲੇ ਦੇ ਰੂਪ ਵਿੱਚ ਦਿੱਲੀ ਲਈ ਰਵਾਨਾ ਹੋਏ ਸਨ ਜਿੰਨਾਂ ਨੂੰ ਹਰਿਆਣਾ ਅਤੇ ਦਿੱਲੀ ਪੁਲਿਸ ਵੱਲੋਂ ਲਾਠੀਚਾਰਜ ਅਤੇ ਹੰਝੂ ਗੈਸ ਦੇ ਗੋਲੇ ਦਾਗ ਕੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ। ਦੀਪ ਸਿੱਧੂ ਬਾਰੇ ਜੇਲ੍ਹ ਤੋਂ ਬਾਹਰ ਆਉਣ ਮਗਰੋਂ ਹੁਣ ਆ ਰਹੀ ਹੈ ਇਹ ਵੱਡੀ ਖ਼ਬਰ , ਜਿਸ ਬਾਰੇ ਚਾਰੇ ਪਾਸੇ ਚਰਚਾ ਹੋ ਰਹੀ ਹੈ।
ਦੀਪ ਸਿੱਧੂ ਉਹ ਅਦਾਕਾਰ ਹੈ ਜਿਸ ਵੱਲੋਂ ਪਹਿਲੇ ਦਿਨ ਤੋਂ ਕਿਸਾਨੀ ਸੰ-ਘ-ਰ-ਸ਼ ਨੂੰ ਹਮਾਇਤ ਦਿੱਤੀ ਗਈ ਹੈ। 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲੇ ਤੇ ਵਾਪਰੀ ਘਟਨਾ ਨੂੰ ਦੇਖਦੇ ਹੋਏ ਦੀਪ ਸਿੱਧੂ , ਲੱਖਾ ਸਿਧਾਨਾ ਅਤੇ ਹੋਰ ਬਹੁਤ ਸਾਰੇ ਕਿਸਾਨ ਆਗੂਆਂ ਦੇ ਨਾਮ ਇਸ ਲਾਲ ਕਿਲੇ ਦੀ ਘਟਨਾ ਲਈ ਜ਼ਿੰਮੇਵਾਰ ਦੱਸੇ ਗਏ ਸਨ। ਉਥੇ ਹੀ ਅਦਾਕਰ ਦੀਪ ਸਿੱਧੂ ਦੀ ਗ੍ਰਿ-ਫ-ਤਾ-ਰੀ ਲਈ ਇਕ ਲੱਖ ਦਾ ਨਾਮ ਵੀ ਰੱਖਿਆ ਗਿਆ ਸੀ। ਦੀਪ ਸਿੱਧੂ ਨੂੰ ਗ੍ਰਿਫਤਾਰੀ ਤੋਂ ਬਾਅਦ ਕਾਫੀ ਲੰਮਾ ਸਮਾਂ ਹਿਰਾਸਤ ਵਿੱਚ ਰੱਖਿਆ ਗਿਆ ਤੇ ਪਿਛਲੇ ਦਿਨੀਂ ਹੀ ਦੀਪ ਸਿਧੂ ਨੂੰ ਜ਼-ਮਾ-ਨ-ਤ ਮਿਲ ਜਾਣ ਤੇ ਉਹ ਬਾਹਰ ਆ ਗਏ ਹਨ।
ਪਿਛਲੇ ਦਿਨੀ ਦੀਪ ਸਿੱਧੂ ਵੱਲੋਂ ਜਿੱਥੇ ਆਪਣੇ ਪਿੰਡ ਦਾ ਦੌਰਾ ਕੀਤਾ ਗਿਆ, ਉਥੇ ਹੀ ਉਹ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਸ ਕਿਸਾਨੀ ਸੰ-ਘ-ਰ-ਸ਼ ਨੂੰ ਹਮਾਇਤ ਦੇਣ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅਪੀਲ ਕਰ ਰਹੇ ਹਨ। ਉਨ੍ਹਾਂ ਦੇ ਮੁੜ ਤੋਂ ਇਸ ਕਿਸਾਨੀ ਅੰਦੋਲਨ ਵਿੱਚ ਜੁੜ ਜਾਣ ਨਾਲ ਉਨ੍ਹਾਂ ਦੇ ਪ੍ਰਸੰਸਕ ਬਹੁਤ ਖੁਸ਼ ਹਨ। ਕਰੋਨਾ ਦੇ ਦੌਰ ਵਿੱਚ ਕਿਸਾਨੀ ਸੰਘਰਸ਼ ਮੱਠਾ ਪੈ ਗਿਆ ਸੀ ਜਿਸ ਨੂੰ ਫਿਰ ਤੋਂ ਤੇਜ ਕੀਤਾ ਜਾ ਰਿਹਾ ਹੈ।
ਉੱਥੇ ਹੀ ਕਿਸਾਨ ਆਗੂਆਂ ਵੱਲੋਂ ਵੀ 26 ਮਈ ਨੂੰ ਇਸ ਸੰਘਰਸ਼ ਦੇ 6 ਮਹੀਨੇ ਪੂਰੇ ਹੋ ਜਾਣ ਤੇ ਪੰਜਾਬ ਵਿੱਚ ਕਾਲਾ ਦਿਨ ਮਨਾਉਣ ਦਾ ਐਲਾਨ ਕੀਤਾ ਗਿਆ ਹੈ ਜਿਸਦੇ ਅਨੁਸਾਰ ਸਾਰੇ ਲੋਕ ਆਪਣੇ ਘਰਾਂ ,ਦੁਕਾਨਾਂ ਅਤੇ ਵਾਹਨਾਂ ਤੇ ਕਾਲੇ ਝੰਡੇ ਲਗਾ ਕੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕ ਕੇ ਕੇਂਦਰ ਸਰਕਾਰ ਦੇ ਖ਼ਿ-ਲਾ-ਫ਼ ਪ੍ਰ-ਦ-ਰ-ਸ਼-ਨ ਕਰਨਗੇ। ਉਥੇ ਹੀ ਦੀਪ ਸਿੱਧੂ ਵੱਲੋਂ ਵੀ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਲੋਕਾਂ ਦੇ ਨਾਲ ਖੜ੍ਹੇ ਹਨ ਅਤੇ ਹਰ ਕਦਮ ਤੇ ਕਿਸਾਨ ਆਗੂਆਂ ਅਤੇ ਉਨ੍ਹਾਂ ਦਾ ਸਾਥ ਦੇਣਗੇ।
Previous Postਬਲੈਕ ਫੰਗਸ ਬਾਰੇ ਅਹਿਮ ਜਾਣਕਾਰੀ – ਇਹਨਾਂ ਲੋਕਾਂ ਨੂੰ ਹੁੰਦਾ ਹੈ ਜਿਆਦਾ ਖਤਰਾ
Next Postਪੰਜਾਬ ਦੇ ਇਸ ਮਸ਼ਹੂਰ ਕਲਾਕਾਰ ਦੀ ਹੋਈ ਅਚਾਨਕ ਮੌਤ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ