ਹੁਣੇ ਆਈ ਤਾਜਾ ਵੱਡੀ ਖਬਰ
ਤਿੰਨ ਵਿਵਾਦਤ ਖੇਤੀ ਕਾ-ਨੂੰ-ਨਾਂ ਨੂੰ ਰੱ-ਦ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਇਸ ਕਿਸਾਨੀ ਸੰਘਰਸ਼ ਨੂੰ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਕਲਾਕਾਰਾਂ ਅਤੇ ਗਾਇਕਾਂ ਵੱਲੋਂ ਭਰਪੂਰ ਹਮਾਇਤ ਦਿੱਤੀ ਗਈ। ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਹੋਈ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨਾਂ ਵੱਲੋਂ 26 ਜਨਵਰੀਦੇ ਮੌਕੇ ਤੇ ਦਿੱਲੀ ਵਿੱਚ ਟਰੈਕਟਰ ਪ੍ਰੇਡ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੁਝ ਕਿਸਾਨਾਂ ਵੱਲੋਂ ਲਾਲ ਕਿਲੇ ਉਪਰ ਜਾ ਕੇ ਕੇਸਰੀ ਰੰਗ ਦਾ ਝੰਡਾ ਲਹਿਰਾ ਦਿੱਤਾ ਗਿਆ। ਜਿਸ ਕਾਰਨ ਸਥਿਤੀ ਕਾਫੀ ਤਨਾਅਪੂਰਨ ਬਣ ਗਈ ਸੀ।
ਇਸ ਘਟਨਾ ਲਈ ਸਰਕਾਰ ਵੱਲੋਂ ਕੁਝ ਕਿਸਾਨ ਆਗੂ ਅਤੇ ਕੁਝ ਹੋਰ ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ। ਜਿਨ੍ਹਾਂ ਵਿਚ ਅਦਾਕਾਰ ਦੀਪ ਸਿੱਧੂ ਵੀ ਸ਼ਾਮਲ ਸਨ। ਦੋ ਦਿਨ ਪਹਿਲਾਂ ਹੀ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੀਪ ਸਿੱਧੂ ਦੀ ਫੇਸਬੁੱਕ ਚਲਾਉਣ ਵਾਲੀ ਅਦਾਕਾਰਾ ਦਾ ਨਾਮ ਸਾਹਮਣੇ ਆਇਆ ਹੈ ਅਤੇ ਪੁਲਿਸ ਨੂੰ ਦੀਪ ਸਿੱਧੂ ਦੀ ਲੁਕੇਸਨ ਪਤਾ ਲੱਗਣ ਦਾ ਖੁਲਾਸਾ ਹੋਇਆ ਹੈ। 26 ਜਨਵਰੀ ਦੀ ਘਟਨਾ ਲਈ ਦੀਪ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਕਈ ਖੁਲਾਸੇ ਸਾਹਮਣੇ ਆਏ ਹਨ।
ਪਤਾ ਲੱਗਿਆ ਹੈ ਕਿ 12 ਦਿਨਾਂ ਤਕ ਫਰਾਰ ਰਹਿਣ ਮਗਰੋਂ ਉਹ ਪੰਜਾਬ ਵਿੱਚ ਆਪਣੇ ਦੋਸਤਾਂ ਦੇ ਘਰਾਂ ਵਿੱਚ ਲੁਕਿਆ ਹੋਇਆ ਸੀ। ਪੁਲਿਸ ਨੇ ਸਿੱਧੂ ਅਤੇ ਉਸ ਦੀ ਪਤਨੀ ਸਮੇਤ ਕਈ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਮੋਬਾਇਲ ਨੂੰ ਸਰਵੇਲਾਂਸ ਤੇ ਲਿਆ ਹੋਇਆ ਸੀ। ਪੰਜ ਦਿਨ ਪਹਿਲਾਂ ਜਦੋਂ ਦੀਪ ਸਿੱਧੂ ਵੱਲੋਂ ਆਪਣੀ ਇਕ ਮਹਿਲਾ ਦੋਸਤ ਨੂੰ ਵੀ ਭੇਜਿਆ ਗਿਆ ਸੀ ਤਾਂ ਉਸ ਦੀ ਲੋਕੇਸ਼ਨ ਦਾ ਪਤਾ ਚੱਲਿਆ ਸੀ । ਰੀਨਾ ਉਸਦੀ ਉਹ ਅਦਾਕਾਰ ਦੋਸਤ ਹੈ ਜਿਸ ਨੇ ਉਸ ਨਾਲ ਫਿਲਮ ਵਿੱਚ ਕੰਮ ਕੀਤਾ ਸੀ। ਜੋ ਇਸ ਸਮੇਂ ਅਮਰੀਕਾ ਦੇ ਸਾਨਫਰਾਂਸਿਸਕੋ ਵਿਚ ਰਹਿ ਰਹੀ ਹੈ।
ਦੀਪ ਸਿੱਧੂ ਦੇ ਸਭ ਵੀਡੀਓ ਫੇਸਬੁੱਕ ਅਕਾਊਂਟ ਉਪਰ ਅਪਲੋਡ ਕਰਦੀ ਸੀ।ਸੋਮਵਾਰ ਨੂੰ ਗ੍ਰਿਫਤਾਰ ਕੀਤੇ ਗਏ ਦੀਪ ਸਿੱਧੂ ਕੋਲੋਂ ਬੁੱਧਵਾਰ ਨੂੰ ਚਣੱਕਿਆਪੁਰੀ ਕ੍ਰਾਈਮ ਬਰਾਂਚ ਦੇ ਇੰਟਰ ਸਟੇਟ ਦਫਤਰ ਵਿਚ ਆਈ ਬੀ ਦੇ ਡਿਪਟੀ ਡਾਇਰੈਕਟਰ ਪੱਧਰ ਦੇ ਅਧਿਕਾਰੀ ਤੇ ਕ੍ਰਾਈਮ ਬਰਾਂਚ ਦੇ ਸੀਨੀਅਰ ਅਧਿਕਾਰੀਆਂ ਨੇ ਕਰੀਬ 8 ਘੰਟੇ ਤਕ ਪੁੱਛਗਿਛ ਕੀਤੀ ਹੈ। ਦੀਪ ਸਿੱਧੂ ਨੇ ਕਿਹਾ ਕਿ ਉਹ ਆਪਣੀ ਜਾਨ ਬਚਾਉਣ ਲਈ ਲੁਕ ਰਿਹਾ ਸੀ। 26 ਜਨਵਰੀ ਦੀ ਘਟਨਾ ਤੋਂ ਬਾਅਦ ਉਸਦੇ ਬਹੁਤ ਸਾਰੇ ਦੋਸਤਾਂ ਨੇ ਉਸ ਨੂੰ ਸਹਾਇਤਾ ਦੇਣੀ ਬੰਦ ਕਰ ਦਿੱਤੀ ਸੀ।
Previous Postਅਚਾਨਕ ਕਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਖੁਦ ਮੋਦੀ ਨੂੰ ਫੋਨ ਕਰਕੇ ਕੀਤੀ ਇਹ ਮੰਗ – ਤਾਜਾ ਵੱਡੀ ਖਬਰ
Next Postਹੁਣੇ ਹੁਣੇ ਇਥੇ ਏਅਰਪੋਰਟ ਤੋਂ ਆਈ ਇਹ ਵੱਡੀ ਮਾੜੀ ਖਬਰ – ਮਚੀ ਹਾਹਾਕਾਰ