ਆਈ ਤਾਜਾ ਵੱਡੀ ਖਬਰ
ਕਿਸਾਨੀ ਸੰਘਰਸ਼ ਦੇ ਦੌਰਾਨ ਜਿੱਥੇ ਬਹੁਤ ਸਾਰੇ ਗਾਇਕਾਂ ਤੇ ਅਦਾਕਾਰਾ ਵੱਲੋਂ ਅੱਗੇ ਆ ਕੇ ਕਿਸਾਨਾਂ ਦਾ ਸਾਥ ਦਿੱਤਾ ਗਿਆ ਅਤੇ ਇਸ ਕਿਸਾਨੀ ਸੰਘਰਸ਼ ਨੂੰ ਜਤਾਉਣ ਵਿੱਚ ਅਹਿਮ ਯੋਗਦਾਨ ਪਾਇਆ ਗਿਆ। ਉੱਥੇ ਹੀ ਬਹੁਤ ਸਾਰੀਆਂ ਸਖ਼ਸ਼ੀਅਤਾਂ ਨੂੰ ਕਈ ਤਰ੍ਹਾਂ ਦੇ ਵਿਵਾਦਾਂ ਦਾ ਵੀ ਸਾਹਮਣਾ ਕਰਨਾ ਪਿਆ। ਕਿਸਾਨੀ ਸੰਘਰਸ਼ ਦੇ ਵਿੱਚ ਜਿੱਥੇ ਬਹੁਤ ਸਾਰੇ ਕਿਸਾਨ ਸ਼ਹੀਦ ਹੋਏ ਉਥੇ ਹੀ ਬਹੁਤ ਸਾਰੇ ਅਦਾਕਾਰ ਅਤੇ ਗਾਇਕ ਵੀ ਵੱਖ ਵੱਖ ਵਿਵਾਦਾਂ ਵਿਚ ਫ਼ਸਦੇ ਰਹੇ। ਦਿੱਲੀ ਦੇ ਲਾਲ ਕਿਲੇ ਦੀ ਵਾਪਰੀ ਘਟਨਾ ਦੇ ਕਾਰਨ ਜਿੱਥੇ ਦੀਪ ਸਿੱਧੂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਬੀਤੇ ਮਹੀਨੇ ਹੋਈ ਉਸ ਦੀ ਇਕ ਸੜਕ ਹਾਦਸੇ ਵਿਚ ਮੌਤ ਨੇ ਉਸ ਦੇ ਪ੍ਰਸੰਸਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਉਸ ਦੀ ਮੌਤ ਨੂੰ ਲੈ ਕੇ ਵੱਖ ਵੱਖ ਲੋਕਾਂ ਵੱਲੋਂ ਆਪਣੀ ਵੱਖ-ਵੱਖ ਪ੍ਰਤੀਕਿਰਿਆ ਵੀ ਦਿੱਤੀ ਗਈ।
ਹੁਣ ਦੀਪ ਸਿੱਧੂ ਦੀ ਗਰਲ ਫ੍ਰੈਂਡ ਵਲੋ ਇਹ ਵੱਡਾ ਖੁਲਾਸਾ ਕੀਤਾ ਗਿਆ ਹੈ ਅਤੇ ਦੀਪ ਸਿੱਧੂ ਦੇ ਭਰਾ ਬਾਰੇ ਇਹ ਗੱਲ ਦੱਸੀ ਗਈ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ,ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਸਮੇਂ ਦੀਪ ਸਿੱਧੂ ਦਾ ਐਕਸੀਡੈਂਟ ਹੋ ਗਿਆ ਸੀ ਤਾਂ ਉਸ ਦੇ ਨਾਲ ਵੈਲਨਟਾਈਨ ਡੇ ਮਨਾ ਕੇ ਦਿੱਲੀ ਤੋਂ ਪੰਜਾਬ ਪਰਤਦੇ ਸਮੇਂ ਉਸ ਦੀ ਗਰਲਫ੍ਰੈਂਡ ਰੀਨਾ ਰਾਏ ਵੀ ਗੱਡੀ ਵਿੱਚ ਮੌਜੂਦ ਸੀ। ਇਸ ਹਾਦਸੇ ਵਿਚ ਜਿੱਥੇ ਦੀਪ ਸਿੱਧੂ ਦੀ ਮੌਤ ਹੋ ਗਈ ਸੀ ਉੱਥੇ ਹੀ ਉਸ ਦੀ ਗਰਲਫ੍ਰੈਂਡ ਰੀਨਾ ਰਾਏ ਨੂੰ ਕੁਝ ਸੱਟਾਂ ਲੱਗੀਆਂ ਸਨ ਅਤੇ ਜੋ ਉਸ ਤੋਂ ਬਾਅਦ ਅਮਰੀਕਾ ਵਾਪਸ ਚਲੀ ਗਈ ਸੀ।
ਹੁਣ ਉਸ ਵੱਲੋਂ ਇੱਕ ਨਿੱਜੀ ਟੀਵੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਸ ਸਮੇਂ ਉਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋਇਆ ਸੀ ਉਸ ਸਮੇਂ ਦੀਪ ਸਿੱਧੂ ਵੱਲੋਂ ਕੋਈ ਵੀ ਸ਼ਰਾਬ ਨਹੀਂ ਪੀਤੀ ਹੋਈ ਸੀ। ਉਨ੍ਹਾਂ ਦੀ ਗੱਡੀ ਵਿਚੋਂ ਬਰਾਮਦ ਕੀਤੀ ਗਈ ਸੈ ਪੇਟ ਦੀ ਬੋਤਲ ਘਰ ਤੋਂ ਲਿਆਂਦੀ ਗਈ ਸੀ। ਜੋ ਕਿਸੇ ਵੱਲੋਂ ਨਹੀਂ ਪੀਤੀ ਗਈ ਸੀ। ਇਸ ਹਾਦਸੇ ਤੋਂ ਬਾਅਦ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਵੱਲੋਂ ਵੀ ਉਸ ਨੂੰ ਵਾਪਸ ਅਮਰੀਕਾ ਜਾਣ ਵਾਸਤੇ ਆਖਿਆ ਗਿਆ ਸੀ, ਤੇ ਕਿਹਾ ਗਿਆ ਸੀ ਕਿ ਦੀਪ ਸਿੱਧੂ ਦੇ ਭੋਗ ਤੋਂ ਬਾਅਦ ਉਸ ਵੱਲੋਂ ਇਕ ਵੀਡੀਓ ਪਾ ਕੇ ਸਾਰੀ ਸੱਚਾਈ ਦੱਸ ਦਿੱਤੀ ਜਾਵੇ।
ਪਰ ਉਸ ਵੱਲੋਂ ਅਜਿਹਾ ਨਹੀਂ ਕੀਤਾ ਗਿਆ। ਉਸ ਨੇ ਦੱਸਿਆ ਕਿ ਗੱਡੀ ਵਿੱਚ ਉਸ ਦਾ ਜੋ ਸਮਾਨ ਸੀ ਉਹ ਪੁਲਿਸ ਕੋਲ ਸੀ ਜੋ ਬਾਅਦ ਵਿਚ ਦੀਪ ਸਿੱਧੂ ਦੇ ਭਰਾ ਨੂੰ ਦੇ ਦਿੱਤਾ ਗਿਆ ਹੈ। ਉਸ ਵੱਲੋਂ ਆਪਣੇ ਫੋਨਾਂ ਦੀ ਵੀ ਮੰਗ ਕੀਤੀ ਗਈ ਸੀ ਜਿਸ ਵਿੱਚ ਉਸ ਦੀਆ ਕੁੱਝ ਪਰਸਨਲ ਫੋਟੋ ਵੀ ਹਨ।
Home ਤਾਜਾ ਖ਼ਬਰਾਂ ਦੀਪ ਸਿੱਧੂ ਦੀ ਗਰਲਫਰੈਂਡ ਨੇ ਕੀਤਾ ਵੱਡਾ ਖੁਲਾਸਾ, ਦੀਪ ਦੇ ਭਰਾ ਬਾਰੇ ਕਹੀ ਇਹ ਵੱਡੀ ਗਲ੍ਹ ਸਭ ਹੋ ਗਏ ਹੈਰਾਨ
ਤਾਜਾ ਖ਼ਬਰਾਂ
ਦੀਪ ਸਿੱਧੂ ਦੀ ਗਰਲਫਰੈਂਡ ਨੇ ਕੀਤਾ ਵੱਡਾ ਖੁਲਾਸਾ, ਦੀਪ ਦੇ ਭਰਾ ਬਾਰੇ ਕਹੀ ਇਹ ਵੱਡੀ ਗਲ੍ਹ ਸਭ ਹੋ ਗਏ ਹੈਰਾਨ
Previous Postਪ੍ਰੀਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ 2 ਸੱਕੇ ਭਰਾਵਾਂ ਨੂੰ ਮਿਲੀ ਇਸ ਤਰਾਂ ਇਕੱਠਿਆਂ ਮੌਤ
Next Postਖੁਸ਼ਖਬਰੀ : ਹੁਣ ਪੰਜਾਬ ਦੇ ਇਸ ਟੋਲ ਪਲਾਜ਼ੇ ਤੇ ਨਹੀਂ ਲਗੇਗੀ ਇਹਨਾਂ ਲੋਕਾਂ ਦੀ ਪਰਚੀ ਫਰੀ ਹੋਵੇਗੀ ਇੰਟਰੀ