ਆਈ ਤਾਜਾ ਵੱਡੀ ਖਬਰ
ਦੇਸ਼ ਦਾ ਅੰਨਦਾਤਾ ਇਸ ਸਮੇਂ ਆਪਣੇ ਹੱਕਾਂ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਸੰਘਰਸ਼ ਕਰ ਰਿਹਾ ਹੈ। ਇਸ ਦੇ ਵਿੱਚ ਪੰਜਾਬ ਸੂਬੇ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਉਤਰ ਪ੍ਰਦੇਸ਼ ਸਮੇਤ ਕਈ ਵੱਖ ਵੱਖ ਜ਼ਿਲ੍ਹਿਆਂ ਦੇ ਕਿਸਾਨ ਅਤੇ ਮਜ਼ਦੂਰ ਸੰਗਠਨ ਇੱਕ ਜੁੱਟ ਹੋ ਕੇ ਕੰਮ ਕਰ ਰਹੇ ਹਨ। ਇਨ੍ਹਾਂ ਸਾਰਿਆਂ ਵੱਲੋਂ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਘੇਰ ਕੇ ਖੇਤੀ ਅੰਦੋਲਨ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਸਮੇਂ ਕਿਸਾਨਾਂ ਵੱਲੋਂ ਦਿੱਲੀ ਨੂੰ ਦੇਸ਼ ਨਾਲ ਜੋੜਨ ਵਾਲੇ ਮੁੱਖ ਤਿੰਨ ਰਾਸ਼ਟਰੀ ਮਾਰਗਾਂ ਨੂੰ ਬੰਦ ਕਰਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਮੌਜੂਦਾ ਸਮੇਂ ਦੌਰਾਨ ਪਲ ਪਲ ਵਿਚ ਬਹੁਤ ਸਾਰੀਆਂ ਖਬਰਾਂ ਸੁਣਨ ਵਿੱਚ ਆ ਰਹੀਆਂ ਹਨ। ਇਕ ਹੋਰ ਖਬਰ ਇਥੇ ਸੁਣਨ ਨੂੰ ਮਿਲ ਰਹੀ ਹੈ ਕਿ ਕਿਸਾਨ ਅੰਦੋਲਨ ਦੇ ਚੱਲਦੇ ਹੋਏ ਦਿੱਲੀ ਪੁਲਿਸ ਵੱਲੋਂ ਵੱਖ ਵੱਖ ਧਾਰਾਵਾਂ ਅਧੀਨ ਐਫ ਆਈ ਆਰ ਦਰਜ ਕਰਵਾਈ ਗਈ ਹੈ। ਇਹ ਐਫ ਆਈ ਆਰ ਦਾ ਮੁੱਖ ਕਾਰਨ। ਦੰ-ਗੇ। ਕਰਨ ਅਤੇ ਸਰਕਾਰੀ ਜਾਇਦਾਦ ਨੂੰ ਨੁ-ਕ-ਸਾ-ਨ ਪਹੁੰਚਾਉਣਾ ਦੱਸਿਆ ਜਾ ਰਿਹਾ ਹੈ। ਜਿਸ ਕਾਰਨ ਦਿੱਲੀ ਦੇ ਅਲੀਪੁਰ ਥਾਣੇ ਵਿੱਚ ਧਾਰਾ 186, 353, 332, 323, 147, 148, 279, 337, 188, 269 ਅਤੇ ਪੀਡੀਪੀਪੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਦਿੱਲੀ ਪੁਲਸ ਨੇ ਕਿਹਾ ਕਿ ਬੀਤੀ 27 ਨਵੰਬਰ ਨੂੰ ਸਿੰਧੂ ਸਰਹੱਦ ਉੱਪਰ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਬੈਰੀਕੇਡ ਨੂੰ ਤੋੜ ਕੇ ਦਿੱਲੀ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਦੌਰਾਨ ਪੁਲਸ ਉੱਤੇ ਪਥਰਾਅ ਕੀਤਾ ਗਿਆ ਅਤੇ ਸਰਕਾਰੀ ਜਾਇਦਾਦ ਨੂੰ ਨੁ-ਕ-ਸਾ- ਨ ਵੀ ਪਹੁੰਚਾਇਆ ਗਿਆ। ਜਿਸ ਕਾਰਨ ਪੁਲਿਸ ਨੂੰ ਭ-ੜ-ਕੀ ਹੋਈ ਭੀੜ ਉੱਪਰ ਕਾਬੂ ਪਾਉਣ ਦੇ ਲਈ ਅੱਥਰੂ ਗੈਸ ਦੇ। ਗੋ- ਲੇ। ਸੁੱਟਣੇ ਪਏ ਅਤੇ ਬ-ਲ ਦਾ ਪ੍ਰਯੋਗ ਵੀ ਕਰਨਾ ਪਿਆ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਤਿੰਨ ਤੋਂ ਚਾਰ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਜਿਸ ਕਾਰਨ ਉਨ੍ਹਾਂ ਵੱਲੋਂ ਇਹ ਕੇਸ ਦਰਜ ਕੀਤਾ ਗਿਆ ਹੈ। ਦਿੱਲੀ ਪੁਲਿਸ ਵੱਲੋਂ ਅਣਪਛਾਤੇ ਲੋਕਾਂ ਖਿਲਾਫ ਇੱਕ ਐਸ ਐਫ ਆਈ ਆਰ ਵੀ ਦਰਜ ਕਰਵਾਈ ਜਾ ਚੁੱਕੀ ਹੈ। ਉਧਰ ਦੂਜੇ ਪਾਸੇ ਦਿੱਲੀ ਦੇ 3 ਅਹਿਮ ਰਾਸ਼ਟਰੀ ਮਾਰਗਾਂ ਨੂੰ ਬੰਦ ਕਰਨ ਤੋਂ ਇਲਾਵਾ ਕਿਸਾਨਾਂ ਦੀ ਹੁਣ ਕੋਸ਼ਿਸ਼ ਬਾਕੀ ਦੇ ਬਚੇ ਮਾਰਗਾਂ ਨੂੰ ਬੰਦ ਕਰਨ ਦੀ ਹੈ।
Previous Postਪੰਜਾਬ: ਬਰਾਤੀਆਂ ਨਾਲ ਭਰੀ ਗੱਡੀ ਨਾਲ ਹੋਇਆ ਹਾਦਸਾ ਲਾੜੇ ਦੀ ਮਾਂ ਸਮੇਤ ਹੋਈਆਂ ਮੌਤਾਂ ਵਿਆਹ ਚ ਵਿਛੇ ਸੱਥਰ
Next Postਮਾੜੀ ਖਬਰ : ਕਨੇਡਾ ਚ ਕੋਰੋਨਾ ਕਰਕੇ 21 ਜਨਵਰੀ, 2021 ਤੱਕ ਲਈ ਹੋ ਗਿਆ ਇਹ ਐਲਾਨ