ਆਈ ਤਾਜਾ ਵੱਡੀ ਖਬਰ
ਇਹ ਦੁਨੀਆਂ ਆਈ ਚਲਾਈ ਦਾ ਮੇਲਾ ਹੈ ਜਿਸਦੇ ਵਿੱਚ ਆਏ ਹੋਏ ਹਰ ਇਕ ਇਨਸਾਨ ਨੇ ਇੱਕ ਨਾ ਇੱਕ ਦਿਨ ਜ਼ਰੂਰ ਚਲੇ ਜਾਣਾ ਹੈ। ਰੋਜ਼ਾਨਾ ਦੀ ਜ਼ਿੰਦਗੀ ਦਾ ਇਹ ਸਫ਼ਰ ਖਤਮ ਹੋ ਜਾਂਦਾ ਹੈ ਅਤੇ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਹੋ ਜਾਂਦੀ ਹੈ। ਜਦੋਂ ਕੋਈ ਇਨਸਾਨ ਇਸ ਦੁਨੀਆਂ ਤੋਂ ਰੁਖ਼ਸਤ ਹੁੰਦਾ ਹੈ ਤਾਂ ਉਸ ਦੇ ਜਾਣ ਦਾ ਗ਼ਮ ਜ਼ਰੂਰ ਮਹਿਸੂਸ ਹੁੰਦਾ ਹੈ ਪਰ ਜਦੋਂ ਕੋਈ ਨੌਜਵਾਨ ਚੜ੍ਹਦੀ ਉਮਰੇ ਇਸ ਦੁਨੀਆਂ ਤੋਂ ਚਲਾ ਜਾਂਦਾ ਹੈ ਤਾਂ ਉਸ ਸਮੇਂ ਦੇ ਦੁੱਖ ਨੂੰ ਸਹਿ ਪਾਉਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ।
ਕਿਉਂਕਿ ਉਹ ਮੰ-ਦ-ਭਾ-ਗਾ ਸਮਾਂ ਹੀ ਅਜਿਹਾ ਹੁੰਦਾ ਹੈ ਜੋ ਵੱਡੇ ਜੇਰੇ ਵਾਲੇ ਇਨਸਾਨ ਨੂੰ ਵੀ ਪਲਾਂ ਵਿਚ ਹੀ ਢੇਰ ਕਰ ਦਿੰਦਾ ਹੈ। ਦੇਸ਼ ਦੇ ਕੌਮੀ ਰਾਜਧਾਨੀ ਦੀਆਂ ਸਰਹੱਦਾਂ ਉਪਰ ਇਕ ਅੰਦੋਲਨ ਚੱਲ ਰਿਹਾ ਹੈ। ਇਹ ਅੰਦੋਲਨ ਕੇਂਦਰ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਸ਼ੁਰੂ ਕੀਤਾ ਗਿਆ ਹੈ ਜਿਸ ਵਿਚ ਲੱਖਾਂ ਦੀ ਤਾਦਾਦ ਵਿੱਚ ਕਿਸਾਨ ਇਨ੍ਹਾਂ ਸਰਹੱਦਾਂ ਉਪਰ ਬੈਠ ਕੇ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਧਰਨੇ ਪ੍ਰਦਰਸ਼ਨਾਂ ਵਿੱਚ ਆਏ ਦਿਨ ਹੀ ਕਈ ਮਾੜੀਆਂ ਖ਼ਬਰਾਂ ਵੀ ਸੁਣਨ ਵਿੱਚ ਮਿਲਦੀਆਂ ਹਨ ਜਿਸ ਨਾਲ ਸਕੂਨ ਭਰੀ ਚੱਲ ਰਹੀ ਜ਼ਿੰਦਗੀ ਦੇ ਵਿੱਚ ਇਕ ਦਮ ਭੂਚਾਲ ਆ ਜਾਂਦਾ ਹੈ।
ਹੁਣ ਇੱਥੇ ਵੀ ਧਰਨੇ ਪ੍ਰਦਰਸ਼ਨ ਦੌਰਾਨ ਇਕ ਨੌਜਵਾਨ ਦੇ ਦਿਹਾਂਤ ਹੋਣ ਦੀ ਦੁਖਦਾਈ ਖ਼ਬਰ ਸੁਣਨ ਵਿੱਚ ਮਿਲ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਥਾਣਾ ਭਾਦਸੋਂ ਦੇ ਅਧੀਨ ਪੈਂਦੇ ਪਿੰਡ ਖੇੜੀ ਜੱਟਾਂ ਦੇ ਇਕ 18 ਸਾਲਾ ਨੌਜਵਾਨ ਦੀ ਮੌਤ ਹੋ ਗਈ। ਉਕਤ ਮ੍ਰਿਤਕ ਨੌਜਵਾਨ ਦਾ ਨਾਮ ਨਵਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜੋ ਬੀਤੇ ਕਈ ਦਿਨਾਂ ਤੋਂ ਦਿੱਲੀ ਵਿਖੇ ਧਰਨੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਸੀ। ਪਰ ਬੀਤੀ ਰਾਤ ਅਚਾਨਕ ਹੀ
ਉਸ ਦੀ ਸਿਹਤ ਇਕ ਦਮ ਵਿ-ਗ-ੜ ਗਈ ਜਿਸ ਤੋਂ ਬਾਅਦ ਸਵੇਰੇ ਉਸ ਦੀ ਮੌਤ ਹੋ ਗਈ। ਇਸ ਖਬਰ ਨੂੰ ਸੁਣ ਕੇ ਸਥਾਨਕ ਇਲਾਕੇ ਦੇ ਵਿਚ ਬੇਹੱਦ ਗ-ਮ-ਗੀ-ਨ ਛਾ ਗਿਆ। ਦੱਸ ਦੇਈਏ ਕਿ ਹੁਣ ਤੱਕ ਕਈ ਨੌਜਵਾਨ ਇਸ ਅੰਦੋਲਨ ਦੀ ਭੇਂਟ ਚੜ੍ਹ ਚੁੱਕੇ ਹਨ ਪਰ ਇਸ 18 ਸਾਲ ਦੇ ਨੌਜਵਾਨ ਦੀ ਹੋਈ ਮੌਤ ਕਾਰਨ ਪਿੰਡ ਖੇੜੀ ਜੱਟਾਂ ਦੇ ਵਿੱਚ ਦੁੱਖ ਦਾ ਮਾਹੌਲ ਪੈਦਾ ਹੋ ਗਿਆ ਹੈ।
Previous Postਲਾਲ ਕਿਲੇ ਮਾਮਲੇ ਚ ਜੇਲ ਵਿਚ ਬੰਦ ਦੀਪ ਸਿੱਧੂ ਬਾਰੇ ਅੰਦਰੋਂ ਆਈ ਇਹ ਤਾਜਾ ਵੱਡੀ ਖਬਰ
Next Postਬੁਲੇਟ ਮੋਟਰ ਸਾਈਕਲ ਰੱਖਣ ਵਾਲੇ ਹੋ ਜਾਵੋ ਸਾਵਧਾਨ – ਜੇ ਕੀਤਾ ਇਹ ਕੰਮ ਤਾਂ ਹੋ ਸਕਦੀ ਹੈ 6 ਸਾਲ ਦੀ ਜੇਲ