ਦਿੱਲੀ ਤੋਂ ਇੰਗਲੈਂਡ ਜਾ ਰਹੇ ਜਹਾਜ ਚੋ ਮਿਲੀ ਅਜਿਹੀ ਚੀਜ ,ਪਈਆਂ ਭਾਜੜਾਂ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਜਿੱਥੇ ਸਾਰੇ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਸਾਰੇ ਦੇਸ਼ਾਂ ਵੱਲੋਂ ਹਵਾਈ ਉਡਾਨਾਂ ਤੇ ਵੀ ਪਿਛਲੇ ਸਾਲ ਮਾਰਚ ਤੋਂ ਹੀ ਪਾਬੰਦੀ ਲਗਾ ਦਿੱਤੀ ਗਈ ਸੀ। ਕੁਝ ਖਾਸ ਸਮਝੌਤਿਆਂ ਦੇ ਤਹਿਤ ਹੀ ਖਾਸ ਉਡਾਨਾਂ ਨੂੰ ਚਲਾਇਆ ਜਾ ਰਿਹਾ ਹੈ। ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਅਤੇ ਡੈਲਟਾ ਵੈਰੀਐਂਟ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਤੋਂ ਹਵਾਈ ਉਡਾਨਾਂ ਉਪਰ ਅਣਮਿਥੇ ਸਮੇਂ ਲਈ ਰੋਕ ਲਗਾ ਦਿਤੀ ਗਈ ਸੀ। ਪਰ ਹੁਣ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਜਾਣ ਵਾਲੀਆਂ ਉਡਾਣਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।

ਹੁਣ ਦਿੱਲੀ ਤੋਂ ਇੰਗਲੈਂਡ ਜਾ ਰਹੇ ਜਹਾਜ ਵਿੱਚੋਂ ਅਜਿਹੀ ਚੀਜ਼ ਮਿਲੀ ਹੈ ਜਿਸ ਨਾਲ ਭਾਜੜਾ ਪੈ ਗਈਆਂ ਹਨ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇਹ ਏਅਰ ਇੰਡੀਆ ਦੀ ਇਕ ਉਡਾਣ ਵਿੱਚੋ ਸਾਹਮਣੇ ਆਈ ਹੈ। ਜੋ ਦਿੱਲੀ ਤੋਂ ਲੰਡਨ ਨੂੰ ਦੋ ਵਜੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਨ ਭਰਨ ਵਾਲੀ ਸੀ। ਉਸ ਸਮੇਂ ਵੇਖਿਆ ਗਿਆ ਕਿ ਬਿਜਨਸ ਕਲਾਸ ਵਿੱਚ ਕੀੜੀਆਂ ਦਾ ਝੁੰਡ ਮਿਲਿਆ ਜਿਸ ਕਾਰਨ ਇਹ ਉਡਾਣ 2 ਵਜੇ ਦੀ ਬਜਾਏ ਸ਼ਾਮ 5:20 ਵਜੇ ਰਵਾਨਾ ਹੋਈ।

ਏਅਰ ਇੰਡੀਆ ਦੀ 111 ਉਡਾਣ ਕੀੜੀਆਂ ਦਾ ਝੁੰਡ ਮਿਲਣ ਕਾਰਨ ਹੀ ਤਿੰਨ ਘੰਟੇ ਤੋਂ ਵਧੇਰੇ ਦੇਰੀ ਨਾਲ ਰਵਾਨਾ ਹੋਈ ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਇਸ ਹਵਾਈ ਉਡਾਣ ਵਿਚ ਭੂਟਾਨ ਦੇ ਪ੍ਰਿੰਸ ਵੀ ਮੌਜੂਦ ਸਨ। ਜੋ ਬਿਜਨਸ ਕਲਾਸ ਵਿਚ ਸਫ਼ਰ ਕਰ ਰਹੇ ਸਨ। ਕੀੜੀਆਂ ਦੇ ਝੁੰਡ ਦਾ ਪਤਾ ਉਡਾਣ ਭਰਨ ਤੋਂ ਕੁਝ ਸਮਾਂ ਪਹਿਲਾਂ ਹੀ ਲੱਗਾ। ਜਿਸ ਕਾਰਨ ਉਸ ਨੂੰ ਸਾਫ ਕਰਨ ਵਾਸਤੇ ਟਾਈਮ ਲੱਗ ਗਿਆ ਅਤੇ ਉਡਾਣ ਨੂੰ ਭਰਨ ਵਿੱਚ ਵੀ ਸਮਾਂ ਲੱਗਾ।

ਇਸ ਤੋਂ ਪਹਿਲਾਂ ਵੀ 27 ਮਈ ਨੂੰ ਹਵਾਈ ਜਹਾਜ਼ ਦੇ ਉਡਾਣ ਭਰਨ ਤੋਂ ਬਾਅਦ ਉਸ ਵਿੱਚ ਚਮਗਿੱਦੜ ਦੇ ਹੋਣ ਦੀ ਪੁਸ਼ਟੀ ਹੋਈ ਸੀ ਜਿਸ ਤੋਂ ਬਾਅਦ ਉਡਾਣ ਨੂੰ ਵਾਪਸ ਹਵਾਈ ਅੱਡੇ ਤੇ ਲਿਆ ਕੇ , ਯਾਤਰੀਆਂ ਨੂੰ ਬਾਹਰ ਕੱਢ ਕੇ ਜਹਾਜ਼ ਦੇ ਅੰਦਰ ਦਵਾਈ ਦਾ ਛਿੜਕਾਓ ਕਰਕੇ ਉਸ ਚਮਗਿੱਦੜ ਨੂੰ ਮਾਰਿਆ ਗਿਆ ਸੀ। ਉਸ ਤੋਂ ਬਾਅਦ ਹੀ ਉਸ ਉਡਾਨ ਨੂੰ ਵੀ ਭੇਜਿਆ ਗਿਆ ਸੀ।