ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੇ ਸਮੇਂ ਬਹੁਤ ਸਾਰੀਆਂ ਯਾਤਰੀ ਹਵਾਈ ਉਡਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਜਿਸ ਨਾਲ ਬਹੁਤ ਸਾਰੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਮਾਰਚ 2020 ਵਿੱਚ ਜਿੱਥੇ ਹਵਾਈ ਉਡਾਨਾਂ ਉਪਰ ਰੋਕ ਲਗਾਈ ਗਈ ਸੀ ਉਥੇ ਹੀ ਕੁਝ ਖਾਸ ਸਮਝੌਤਿਆਂ ਦੇ ਤਹਿਤ ਉਡਾਨਾਂ ਨੂੰ ਜਾਰੀ ਰੱਖਿਆ ਗਿਆ ਸੀ। ਜਿੱਥੇ ਯਾਤਰੀਆਂ ਨੂੰ ਇਨ੍ਹਾਂ ਕਰੋਨਾ ਪਾਬੰਦੀਆਂ ਦੇ ਚੱਲਦੇ ਹੋਏ ਹਵਾਈ ਸਫਰ ਕਰਨ ਲਈ ਭਾਰੀ ਕੀਮਤ ਤੇ ਟਿਕਟਾਂ ਲੈਣੀਆਂ ਪਈਆਂ ਸਨ। ਉਥੇ ਹੀ ਸੀਮਤ ਉਡਾਨਾ ਹੋਣ ਕਾਰਨ ਯਾਤਰੀਆਂ ਨੂੰ ਹੋਰ ਵੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਜਿੱਥੇ ਹੁਣ 27 ਮਾਰਚ ਤੋਂ ਮੁੜ ਅੰਤਰਰਾਸ਼ਟਰੀ ਉਡਾਣਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਉਥੇ ਹੀ ਹਵਾਈ ਅੱਡਿਆਂ ਉਪਰ ਮੁੜ ਤੋਂ ਯਾਤਰੀਆਂ ਦੀ ਵਧਦੀ ਗਿਣਤੀ ਦੇ ਨਾਲ ਰੌਣਕ ਪਰਤ ਆਈ ਹੈ। ਉਥੇ ਹੀ ਹਵਾਈ ਯਾਤਰਾ ਨਾਲ ਜੁੜੀਆਂ ਹੋਈਆਂ ਇਹ ਦੁਖਦਾਈ ਖ਼ਬਰ ਵੀ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਯਾਤਰੀਆਂ ਵੱਲੋਂ ਜਿਥੇ ਜਲਦ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਹਵਾਈ ਸਫ਼ਰ ਦਾ ਇਸਤੇਮਾਲ ਕੀਤਾ ਜਾਂਦਾ ਹੈ, ਉਥੇ ਹੀ ਵਾਪਰਨ ਵਾਲੇ ਹਾਦਸੇ ਯਾਤਰੀਆਂ ਵਿੱਚ ਡਰ ਪੈਦਾ ਕਰ ਦਿੰਦੇ ਹਨ।
ਹੁਣ ਦਿੱਲੀ ਏਅਰਪੋਰਟ ਤੇ ਸਵਾਰੀਆਂ ਨਾਲ ਭਰੇ ਹੋਏ ਹਵਾਈ ਜਹਾਜ਼ ਨਾਲ ਹਾਦਸਾ ਵਾਪਰਨ ਦੀ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਦਿੱਲੀ ਹਵਾਈ ਅੱਡੇ ਤੋਂ ਸਾਹਮਣੇ ਆਇਆ ਹੈ ਜਿਥੇ ਸੋਮਵਾਰ ਨੂੰ ਇੱਕ ਸਪਾਈਸਜੈੱਟ ਦਾ ਜਹਾਜ਼ ਕੁਝ ਹਾਦਸਾਗ੍ਰਸਤ ਹੋਇਆ ਹੈ ਜਿੱਥੇ ਇਹ ਜਹਾਜ਼ ਇਕ ਖੰਭੇ ਨਾਲ ਟਕਰਾ ਗਿਆ ਹੈ। ਇਸ ਹਾਦਸੇ ਕਾਰਨ ਜਿੱਥੇ ਬੋਇੰਗ 737-800 ਸੋਮਵਾਰ ਦੀ ਸਵੇਰ ਨੂੰ ਉਸ ਸਮੇਂ ਹਾਦਸਾਗ੍ਰਸਤ ਹੋਇਆ ਜਿਸ ਸਮੇਂ ਯਾਤਰੀ ਟਰਮੀਨਲ ਤੋਂ ਰਨਵੇਅ ਵੱਲ ਵਧ ਰਿਹਾ ਸੀ ਅਤੇ ਖੰਭੇ ਨਾਲ ਟਕਰਾ ਗਿਆ।
ਜਿਸ ਕਾਰਨ ਖੰਭਾ ਅਤੇ ਜਹਾਜ ਦੋਨੋ ਹੀ ਨੁਕਸਾਨੇ ਗਏ ਹਨ। ਜਿਸ ਕਾਰਨ ਜਹਾਜ਼ ਦੇ ਸੱਜੇ ਪਾਸੇ ਦੇ ਖੰਭ ਦੇ ਖੰਭੇ ਨਾਲ ਟਕਰਾਉਣ ਕਾਰਨ ਨੁਕਸਾਨ ਹੋਇਆ ਹੈ ਉੱਥੇ ਹੀ ਯਾਤਰੀਆਂ ਨੂੰ ਹੋਰ ਜਹਾਜ਼ ਵਿਚ ਬਿਠਾ ਕੇ ਭੇਜਿਆ ਗਿਆ ਹੈ। ਇਸ ਹਾਦਸੇ ਦੇ ਕਾਰਨ ਜਿੱਥੇ ਜੰਮੂ ਜਾ ਰਹੀ ਫਲਾਈਟ ਦੇ ਇਸ ਜਹਾਜ਼ ਨੂੰ ਵਾਪਸ ਪਰਤਣਾ ਪਿਆ। ਉੱਥੇ ਹੀ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਹੈ।
Previous Postਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਸਾਧਿਆ ਭਗਵੰਤ ਮਾਨ ਸਰਕਾਰ ਤੇ ਨਿਸ਼ਾਨਾ ਕਹੀ ਇਹ ਵੱਡੀ ਗਲ੍ਹ
Next Postਇਸ ਤਰੀਕ ਨੂੰ ਪੰਜਾਬ ਦੇ ਸਾਰੇ ਪਿੰਡ ਕਰਨ ਇਹ ਕੰਮ – ਸਰਕਾਰ ਵਲੋਂ ਜਾਰੀ ਹੋਇਆ ਵੱਡਾ ਫੁਰਮਾਨ