ਦਿਹਾੜੀਦਾਰ ਨੂੰ ਮਿਲੀ 14 ਕਰੋੜ ਦੀ ਅਜਿਹੀ ਚੀਜ਼ , ਤੁਰੰਤ ਬੁਲਾਉਣੀ ਪਈ ਪੁਲਿਸ

ਕਹਿੰਦੇ ਨੇ ਕਿ ਜੇਕਰ ਪਰਮਾਤਮਾ ਕਿਸੇ ਵਿਅਕਤੀ ਦੇ ਸਿਰ ਤੇ ਹੱਥ ਰੱਖ ਦਵੇ ਤਾਂ ਉਸਨੂੰ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚਾ ਦਿੰਦਾ ਹੈ । ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਜਿੱਥੇ ਦਿਹਾੜੀਦਾਰ ਬੰਦੇ ਨੂੰ 14 ਕਰੋੜ ਦੀ ਅਜਿਹੀ ਚੀਜ਼ ਮਿਲ ਗਈ ਜਿਸ ਕਾਰਨ ਉਸਦੀ ਕਿਸਮਤ ਚਮਕ ਗਈ, ਪਰ ਇਸ ਚੀਜ਼ ਦੇ ਮਿਲਣ ਤੋਂ ਬਾਅਦ ਉਸਦੇ ਹੋਸ਼ ਉੱਡ ਗਏ ਤੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਇਹ ਮਾਮਲਾ ਅਮਰੀਕਾ ਦੇ ਨਾਲ ਜੁੜਿਆ ਹੋਇਆ ਹੈ। ਜਿੱਥੇ ਇੱਕ ਆਦਮੀ ਦਿਹਾੜੀਦਾਰ ਜਿਹੜਾ ਸਮੁੰਦਰ ਵਿੱਚ ਮੱਛੀਆਂ ਵੀ ਫੜਦਾ ਹੈ। ਇਸੇ ਦੌਰਾਨ ਉਸਨੂੰ ਇੱਕ ਅਜਿਹੀ ਚੀਜ਼ ਮਿਲਦੀ ਹੈ ਜਿਸ ਨਾਲ ਉਸਦੀ ਕਿਸਮਤ ਚਮਕ ਜਾਂਦੀ ਹੈ, ਉਸ ਨੂੰ ਸਮੁੰਦਰ ਵਿੱਚੋਂ ਕਰੋੜਾਂ ਰੁਪਿਆਂ ਦੀ ਚੀਜ਼ ਮਿਲਦੀ ਹੈ ।

ਦੱਸ ਦਈਏ ਕਿ ਇਹ ਵਿਅਕਤੀ ਹਰ ਰੋਜ਼ ਵਾਂਗ ਇੱਕ ਦਿਨ ਮੱਛੀਆਂ ਫੜਨ ਗਿਆ, ਪਰ ਉਸ ਨੂੰ ਮੱਛੀ ਦੀ ਥਾਂ ਉਹ ਚੀਜ਼ ਮਿਲੀ ਗਈ । ਜਿਸ ਚੀਜ਼ ਦੀ ਕੀਮਤ ਬਾਜ਼ਾਰ ਦੇ ਵਿੱਚ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਫਲੋਰੀਡਾ ਵਿਚ ਇਕ ਮਛੇਰੇ ਨੇ ਮੱਛੀਆਂ ਫੜਦੇ ਹੋਏ ਕੁਝ ਵੱਖਰਾ ਕੀਤਾ। ਮਛੇਰੇ ਨੇ ਮੱਛੀ ਦੀ ਬਜਾਏ ਜਾਲ ਵਿੱਚ ਕੋਈ ਹੋਰ ਚੀਜ਼ ਫੜ ਲਈ। ਮੱਛੀਆਂ ਦੀ ਥਾਂ ਸਗੋਂ ਜਾਲ ਵਿਚ 55 ਪੌਂਡ ਤੋਂ ਜ਼ਿਆਦਾ ਕੋਕੀਨ ਸੀ, ਜਿਸ ਦੀ ਕੀਮਤ 17 ਲੱਖ ਡਾਲਰ ਯਾਨੀ ਕਰੀਬ 14 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾਂਦੀ ਹੈ। ਇੱਕ ਮਛੇਰੇ ਨੇ ਬ੍ਰੇਵਾਰਡ ਕਾਉਂਟੀ ਦੇ ਨੇੜੇ ਐਟਲਾਂਟਿਕ ਮਹਾਂਸਾਗਰ ਵਿੱਚ 25 ਕਿਲੋ ਕੋਕੀਨ ਤੈਰਦੀ ਵੇਖੀ। ਨਸ਼ੀਲੇ ਪਦਾਰਥਾਂ ਉਤੇ ਬਿੱਛੂ ਦੇ ਨਿਸ਼ਾਨ ਸਨ। ਮਛੇਰਾ ਸਮਝ ਗਿਆ ਕਿ ਉਸ ਦੇ ਹੱਥਾਂ ਵਿਚ ਜੋ ਕੁਝ ਮਿਲਿਆ ਹੈ, ਉਹ ਨਸ਼ੇ ਹਨ ਅਤੇ ਇਨ੍ਹਾਂ ਦੀ ਬਾਜ਼ਾਰੀ ਕੀਮਤ ਕਰੋੜਾਂ ਵਿਚ ਹੈ, ਜਿਸ ਤੋਂ ਬਾਅਦ ਉਸ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਪੁਲਿਸ ਦੀਆਂ ਟੀਮਾਂ ਮੌਕੇ ਤੇ ਪੁੱਜੀਆਂ । ਮਛੇਰੇ ਨੇ ਤੁਰੰਤ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਮਛੇਰੇ ਦੇ ਚੰਗੇ ਕੰਮ ਦੀ ਤਾਰੀਫ਼ ਕੀਤੀ। ਉਸ ਦੇ ਇਸ ਕੰਮ ਨੂੰ ਕਾਫੀ ਸਹਾਰਿਆ ਗਿਆ । ਉੱਥੇ ਹੀ ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਵੱਲੋਂ ਦੱਸਿਆ ਗਿਆ ਕਿ ਹੋ ਸਕਦਾ ਹੈ ਕਿ ਇਹ ਕੋਕੀਨ ਕਿਸੇ ਦੀ ਕਿਸ਼ਤੀ ਤੋਂ ਸਮੁੰਦਰ ਵਿੱਚ ‘ਗਲਤੀ ਨਾਲ’ ਡਿੱਗ ਗਈ ਹੋਵੇ। ਉਸ ਨੇ ਮਛੇਰੇ ਨੂੰ ਇਨਾਮ ਦੇਣ ਦੀ ਗੱਲ ਕੀਤੀ ਹੈ। ਫਿਲਹਾਲ ਮਛੇਰਾ ਵੀ ਕਾਫੀ ਖੁਸ਼ ਨਜ਼ਰ ਆ ਰਿਹਾ ਹੈ ਤੇ ਹਰ ਕਿਸੇ ਦੇ ਵੱਲੋਂ ਉਸਦੀਆਂ ਕਾਫੀ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ। ਉਧਰ ਪੁਲਿਸ ਨੇ ਨਸ਼ੇ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ।