ਦਾਨੀ ਪਰੇ ਤੋਂ ਪਰੇ : ਪ੍ਰੀਵਾਰ ਨੇ ਦਾਨ ਕੀਤੇ 9 ਕਰੋੜ ਰੁਪਏ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ 

ਕਰੋਨਾ ਦੇ ਕਾਰਨ ਜਿੱਥੇ ਬਹੁਤ ਸਾਰੇ ਲੋਕ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ ਅਤੇ ਜਿਨਾਂ ਦੇ ਕੰਮ ਕਾਰ ਛੁੱਟ ਜਾਣ ਦੇ ਚੱਲਦੇ ਹੋਏ ਉਨ੍ਹਾਂ ਲਈ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਗਿਆ। ਇਸ ਮੁਸ਼ਕਲ ਦੌਰ ਵਿੱਚੋਂ ਜਿੱਥੇ ਲੋਕਾਂ ਵੱਲੋਂ ਬੜੀ ਮੁਸ਼ਕਲ ਨਾਲ ਬਾਹਰ ਨਿੱਕਲਿਆ ਗਿਆ ਹੈ ਅਤੇ ਮੁੜ ਪੈਰਾਂ ਸਿਰ ਹੋਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਅਤੇ ਹੋਰ ਸੰਸਥਾਵਾਂ ਵੱਲੋਂ ਅੱਗੇ ਆ ਕੇ ਇਸ ਦੌਰ ਵਿਚ ਲੋਕਾਂ ਦੀ ਮਦਦ ਕੀਤੀ ਗਈ ਸੀ। ਜਿੱਥੇ ਕਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਮਦਦ ਕਰਨ ਲਈ ਬਹੁਤ ਸਾਰੇ ਲੋਕਾਂ ਵੱਲੋਂ ਦਾਨ ਕੀਤਾ ਗਿਆ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਕੀਤੇ ਜਾਦੇ ਦਾਨ ਨੂੰ ਲੈ ਕੇ ਕੁਝ ਲੋਕਾਂ ਵਿੱਚ ਹੈਰਾਨੀ ਵੀ ਹੁੰਦੀ ਹੈ।

ਜਿੱਥੇ ਦਾਨ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਹਨ। ਪਰਿਵਾਰ ਵੱਲੋਂ 9 ਕਰੋੜ ਰੁਪਏ ਦਾਨ ਕੀਤੇ ਗਏ ਹਨ ਜਿਸ ਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੇਨਈ ਤੋਂ ਸਾਹਮਣੇ ਆਇਆ ਹੈ, ਜਿਥੋਂ ਦੇ ਇੱਕ ਪਰਿਵਾਰ ਵੱਲੋਂ ਭਗਵਾਨ ਵੈਂਕਟੇਸ਼ਵਰ ਦੇ ਪ੍ਰਾਚੀਨ ਮੰਦਰ ਵਾਸਤੇ 9.2 ਕਰੋੜ ਰੁਪਏ ਦਾ ਚੜਾਵਾ ਚੜਾਇਆ ਗਿਆ ਹੈ।

ਸ਼ਰਧਾਲੂ ਦੇ ਪਰਿਵਾਰ ਵੱਲੋਂ ਜਿੱਥੇ ਤਿਰੂਮਲਾ ਤਿਰੂਪਤੀ ਦੇਵਸਥਾਨਮ ਦਾ ਪ੍ਰਬੰਧਨ ਕਰਨ ਵਾਲਿਆਂ ਨੂੰ 3.2 ਕਰੋੜ ਰੁਪਏ ਦੀ ਨਗਦੀ ਦੇ ਕੇ ਬੇਨਤੀ ਕੀਤੀ ਗਈ ਹੈ ਕਿ ਇਸ ਦਾ ਇਸਤੇਮਾਲ ਚਿਲਡਰਨ ਸੁਪਰ ਸਪੈਸਲਿਸਟੀ ਹਸਪਤਾਲ ਦੇ ਨਿਰਮਾਣ ਵਿੱਚ ਕੀਤਾ ਜਾਵੇ,ਪਰਿਵਾਰ ਵਲੋਂ ਜਿੱਥੇ 3.2 ਕਰੋੜ ਰੁਪਏ ਦਾ ਡਿਮਾਡ ਡਰਾਫਟ ਅਤੇ 6 ਕਰੋੜ ਰੁਪਏ ਮੁੱਲ ਦੀ ਅਚੱਲ ਸੰਪਤੀ ਦੇ ਦਸਤਾਵੇਜ਼ ਵੀ ਪਹਾੜੀ ਮੰਦਰ ਵਿੱਚ ਤਿਰੂਮਲਾ ਤਿਰੂਪਤੀ ਦੇਵਸਥਾਨਮ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਾਈ ਵੀ ਸੁੱਬਾ ਰੈਡੀ ਨੂੰ ਦਿੱਤੇ ਗਏ ਹਨ।

ਪਹਿਲਾਂ ਵੀ ਜਿੱਥੇ ਇਸ ਮੰਦਰ ਵਿੱਚ ਬਹੁਤ ਸਾਰੇ ਸ਼ਰਧਾਲੂਆਂ ਵੱਲੋਂ ਗੁਪਤ ਦਾਨ ਦਿੱਤਾ ਗਿਆ ਹੈ। ਉਥੇ ਹੀ ਇਸ ਚੜ੍ਹਾਵੇ ਬਾਰੇ ਮੰਦਰ ਦੇ ਇਕ ਅਧਿਕਾਰੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਹ ਚੜ੍ਹਾਵਾ ਮਰਹੂਮ ਸਪਿਨਸਟਰ ਪਰਬਤਮ 76 ਸਾਲਾਂ ਦੀ ਭੈਣ ਵੱਲੋਂ ਵੀਰਵਾਰ ਦੀ ਸਵੇਰ ਨੂੰ ਮੰਦਰ ਵਾਸਤੇ ਦਾਨ ਕੀਤੇ ਗਏ ਹਨ।