ਆਈ ਤਾਜਾ ਵੱਡੀ ਖਬਰ
ਜਿਥੇ ਮਾਪਿਆਂ ਵੱਲੋਂ ਬੱਚਿਆਂ ਦੀ ਖੁਸ਼ੀ ਲਈ ਸਭ ਕੁਝ ਕੀਤਾ ਜਾਂਦਾ ਹੈ। ਉਹਨਾਂ ਦੀ ਛੋਟੀ ਤੋਂ ਛੋਟੀ ਖੁਸ਼ੀ ਲਈ ਮਾਪੇ ਆਪਣੀ ਜਾਨ ਤੱਕ ਕੁਰਬਾਨ ਕਰਨ ਤੋਂ ਪਿੱਛੇ ਨਹੀਂ ਹਟਦੇ। ਉਥੇ ਹੀ ਆਪਣੇ ਮਾਪਿਆਂ ਨੂੰ ਪਿਆਰ ਕਰਨ ਵਾਲੇ ਬੱਚਿਆਂ ਵੱਲੋਂ ਵੀ ਉਹਨਾਂ ਦੀ ਛੋਟੀ ਤੋਂ ਛੋਟੀ ਖੁਸ਼ੀ ਦਾ ਖਿਆਲ ਰੱਖਿਆ ਜਾਂਦਾ ਹੈ । ਜਿੱਥੇ ਬੱਚੇ ਪੜ੍ਹ ਲਿਖ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੇ ਹਨ।
ਉੱਥੇ ਹੀ ਉਨ੍ਹਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਕੇ ਉਨ੍ਹਾਂ ਨੂੰ ਰੂਹ ਦਾ ਸਕੂਨ ਵੀ ਦਿੱਤਾ ਜਾਂਦਾ ਹੈ। ਖੁਸ਼ਕਿਸਮਤ ਹੁੰਦੇ ਨੇ ਉਹ ਅਜਿਹੇ ਪਰਿਵਾਰ ਜਿਨ੍ਹਾਂ ਦੇ ਬੱਚੇ ਉਨ੍ਹਾਂ ਦੀ ਖੁਸ਼ੀ ਲਈ ਕੁਝ ਵੀ ਕਰ ਗੁਜ਼ਰਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਆਪਣੀ ਦਾਦੀ ਦੀ ਖਵਾਇਸ਼ ਪੂਰੀ ਕਰਨ ਲਈ ਲਾੜੇ ਵੱਲੋਂ ਹੈਲੀਕਾਪਟਰ ਤੇ ਲਾੜੀ ਨੂੰ ਵਿਆਹ ਕੇ ਲਿਆਂਦਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖਬਰ ਪਿੰਡ ਬਸੋਲੀ ਦੀ ਹੈ ਜਿੱਥੇ ਜਿਲਾ ਪ੍ਰੀਸ਼ਦ ਮੁਹਾਲੀ ਦੇ ਸਾਬਕਾ ਵਾਈਸ ਚੇਅਰਮੈਨ ਗੁਰਵਿੰਦਰ ਸਿੰਘ ਗਿੰਦੂ ਬਸੋਲੀ ਨੇ ਆਪਣੀ ਸਵਰਗਵਾਸੀ ਮਾਂ ਦੀ ਇਕ ਇੱਛਾ ਪੂਰੀ ਕਰਨ ਲਈ ਆਪਣੇ ਬੇਟੇ ਦਾ ਵਿਆਹ ਕੁਝ ਵੱਖਰੇ ਢੰਗ ਨਾਲ ਕੀਤਾ। ਉਨ੍ਹਾਂ ਆਪਣੀ ਮਾਂ ਦੀ ਇੱਛਾ ਨੂੰ ਪੂਰਾ ਕਰਦੇ ਹੋਏ ਬੇਟੇ ਦੀ ਬਰਾਤ ਵਿਆਹ ਵਾਲੀ ਕਾਰ ਦੀ ਥਾਂ ਹੈਲੀਕਾਪਟਰ ਰਾਹੀਂ ਲਿਆਂਦੀ ਗਈ ।
ਲਾੜੇ ਦੇ ਪਿਤਾ ਗੁਰਵਿੰਦਰ ਸਿੰਘ ਗਿੰਦੂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਬੀਬੀ ਅਮਰਜੀਤ ਕੌਰ 2001 ਵਿੱਚ ਅਕਾਲ ਚਲਾਣਾ ਕਰ ਗਏ ਸਨ। ਉਹਨਾਂ ਦੀ ਬਹੁਤ ਜ਼ਿਆਦਾ ਇੱਛਾ ਸੀ ਕਿ ਜਦ ਵੀ ਉਨ੍ਹਾਂ ਦੇ ਪੋਤੇ ਦਾ ਵਿਆਹ ਹੋਵੇ, ਤਾਂ ਉਸ ਦੀ ਬਰਾਤ ਹੈਲੀਕਾਪਟਰ ਵਿੱਚ ਜਾਵੇ। ਅੱਜ ਮੈਂ ਆਪਣੀ ਸਵਰਗਵਾਸੀ ਮਾਂ ਦੀ ਇੱਛਾ ਪੂਰੀ ਕਰਨ ਲਈ ਆਪਣੇ ਪੁੱਤਰ ਦੇ ਵਿਆਹ ਮੌਕੇ ਇਹ ਸਭ ਕੀਤਾ ਹੈ। ਅਮਨਪ੍ਰੀਤ ਦਾ ਵਿਆਹ ਨਵਜੋਤ ਕੌਰ ਪੁੱਤਰੀ ਬੀ ਐੱਸ ਮਾਨ ਵਾਸੀ ਬਠਿੰਡਾ ਨਾਲ ਹੋਇਆ।
ਨੰਬਰਦਾਰ ਹਰਨੇਕ ਸਿੰਘ ਦੇ ਪੋਤੇ ਅਮਨਪ੍ਰੀਤ ਸਿੰਘ ਦੀ ਬਰਾਤ 19 ਨਵੰਬਰ ਨੂੰ ਸਵੇਰੇ ਸਾਢੇ ਦਸ ਵਜੇ ਪਿੰਡ ਬਸੋਲੀ ਤੋਂ ਰਵਾਨਾ ਹੋਈ ਸੀ। ਲਾੜੇ ਵਾਸਤੇ ਦੇਹਰਾਦੂਨ ਦੀ ਇਕ ਪ੍ਰਾਈਵੇਟ ਕੰਪਨੀ ਤੋਂ ਹੈਲੀਕਾਪਟਰ ਮੰਗਵਾਇਆ ਗਿਆ ਸੀ। ਜੋ ਉਨ੍ਹਾਂ ਦੇ ਬਸੋਲੀ ਸਥਿਤ ਫਾਰਮ ਹਾਊਸ ਤੋਂ ਉਡਿਆ ਅਤੇ ਪੰਜ ਮਿੰਟਾਂ ਵਿੱਚ ਜੀਰਕਪੁਰ ਦੇ ਏਕੇ ਐਮ ਰਿਜ਼ੋਰਟ ਦੀ ਪਾਰਕਿੰਗ ਵਿਚ ਲੈਂਡ ਹੋਇਆ ਸੀ। ਇਸ ਸਾਰੀ ਘਟਨਾ ਦੀ ਇਲਾਕੇ ਵਿਚ ਚਰਚਾ ਹੋ ਰਹੀ ਹੈ।
Previous Postਵਿਆਹ ਦੇ 5 ਦਿਨਾਂ ਬਾਅਦ ਹੀ ਲਾੜੇ ਨੂੰ ਮਿਲੀ ਏਦਾਂ ਮੌਤ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ
Next Postਕੈਪਟਨ ਅਮਰਿੰਦਰ ਸਿੰਘ ਨੇ ਆਖਰ ਕਿਸਾਨਾਂ ਨੂੰ ਮਨਾ ਹੀ ਲਿਆ – ਇਸ ਵੇਲੇ ਦੀ ਵੱਡੀ ਖਬਰ