ਦਲੀਪ ਕੁਮਾਰ ਤੋਂ ਬਾਅਦ ਹੁਣੇ ਹੁਣੇ ਬੋਲੀਵੁਡ ਨੂੰ ਲੱਗਾ ਇਕ ਹੋਰ ਵੱਡਾ ਝਟਕਾ, ਹੋਈ ਇਸ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ

ਦੇਸ਼ ਵਿੱਚ ਫਿਲਮੀ ਜਗਤ,ਖੇਡ ਜਗਤ, ਰਾਜਨੀਤਿਕ ਜਗਤ, ਧਾਰਮਿਕ ਜਗਤ ਅਤੇ ਮਨੋਰੰਜਨ ਜਗਤ ਵਿਚ ਵੱਖ-ਵੱਖ ਸਖਸ਼ੀਅਤਾਂ ਨਾਲ ਵਾਪਰਨ ਵਾਲੇ ਹਾਦਸਿਆਂ ਦੀਆਂ ਖ਼ਬਰਾਂ ਆਏ ਦਿਨ ਹੀ ਸਾਹਮਣੇ ਆ ਰਹੀਆਂ ਹਨ। ਦੇਸ਼ ਵਿੱਚ ਫੈਲੀ ਹੋਈ ਕਰੋਨਾ ਨਾਲ ਜਿਥੇ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਸੂਬਾ ਪ੍ਰਭਾਵਤ ਹੋਇਆ। ਜਿੱਥੇ ਬਹੁਤ ਸਾਰੀਆਂ ਫਿਲਮੀ ਹਸਤੀਆਂ ਮੁੰਬਈ ਦੇ ਵਿਚ ਇਸ ਕਰੋਨਾ ਦੀ ਚਪੇਟ ਵਿਚ ਆ ਗਈਆਂ। ਬਹੁਤ ਸਾਰੀਆਂ ਫਿਲਮੀ ਹਸਤੀਆਂ ਦੇ ਸੜਕ ਹਾਦਸਿਆਂ, ਬਿਮਾਰੀਆਂ ਅਤੇ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈਆਂ।

ਇਕ ਤੋਂ ਬਾਅਦ ਇਕ ਅਜਿਹੀਆਂ ਦੁਖਦਾਈ ਖਬਰਾਂ ਦੇ ਆਉਣ ਨਾਲ ਲੋਕਾਂ ਨੂੰ ਭਾਰੀ ਝਟਕੇ ਲੱਗ ਰਹੇ ਹਨ। ਕਿਉਂਕਿ ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਮਹਾਨ ਸਖਸ਼ੀਅਤਾਂ ਸਾਡੇ ਤੋਂ ਦੂਰ ਹੋ ਜਾਣਗੀਆਂ ਕਿਸੇ ਨੇ ਸੋਚਿਆ ਵੀ ਨਹੀਂ ਸੀ। ਹੁਣ ਦਲੀਪ ਕੁਮਾਰ ਤੋਂ ਬਾਅਦ ਬਾਲੀਵੁੱਡ ਨੂੰ ਇੱਕ ਵੱਡਾ ਝ-ਟ-ਕਾ ਲੱਗਾ ਹੈ ਜਿਥੇ ਇਸ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਹਿੰਦੀ ਫਿਲਮ ਇੰਡਸਟਰੀ ਵਿਚ ਸਭ ਤੋਂ ਵੱਧ ਹਾਰਰ ਫਿਲਮਾਂ ਬਣਾਉਣ ਵਾਲੇ ਰਾਮਸੇ ਭਰਾਵਾਂ ਦੀ ਜੋੜੀ ਵਿੱਚੋਂ ਕੁਮਾਰ ਰਾਮਸੇ ਦਾ ਦੇਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ।

ਕਿਉਂਕਿ ਇਨ੍ਹਾਂ ਭਰਾਵਾਂ ਦੀ ਜੋੜੀ ਆਪਣੇ ਸਮੇਂ ਵਿੱਚ ਘੱਟ ਬਜਟ ਵਿੱਚ ਡਰਾਉਣੀਆਂ ਫਿਲਮਾਂ ਬਣਾਉਣ ਵਾਲੇ ਰਾਮਸੇ ਬ੍ਰਦਰਜ਼ ਮਾਹਿਰ ਮੰਨੇ ਜਾਂਦੇ ਸਨ। ਇਹ ਸੱਤ ਭਰਾ ਸਨ, ਜਿਨ੍ਹਾਂ ਵਿੱਚ ਕੁਮਾਰ ਰਾਮਸੇ, ਕੇਸ਼ੋ ਰਾਮਸੇ,ਤੁਲਸੀ ਰਾਮਸੇ, ਕਰਨ ਰਾਮਸੇ, ਸ਼ਿਆਮ ਰਾਮਸੇ ,ਗੰਗੂ ਰਾਮਸੇ ,ਅਰਜੁਨ ਰਾਮਸੇ ਸਨ। ਇਸ ਤੋਂ ਪਹਿਲਾਂ 2019 ਵਿੱਚ ਰਾਮਸੇ ਬ੍ਰਦਰਜ਼ ਵਿੱਚੋਂ ਸ਼ਿਆਮ ਰਾਮਸੇ ਦੀ 67 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਹੁਣ ਕੁਮਾਰ ਰਾਮਸੇ ਦਾ ਵੀ 87 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ।

ਸੋਸ਼ਲ ਮੀਡੀਆ ਦੇ ਜ਼ਰੀਏ ਉਨ੍ਹਾਂ ਦੇ ਪ੍ਰਸੰਸਕਾਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਵੱਲੋਂ ਫ਼ਿਲਮ ਜਗਤ ਨੂੰ ਦਿੱਤੀ ਗਈ ਦੇਣ ਸਦਕਾ ਉਨ੍ਹਾਂ ਨੂੰ ਸਾਰੇ ਲੋਕਾਂ ਵੱਲੋਂ ਯਾਦ ਕੀਤਾ ਜਾ ਰਿਹਾ ਹੈ। 80 ਅਤੇ 90 ਦੇ ਦਹਾਕੇ ਵਿਚ ਹਾਰਰ ਫ਼ਿਲਮਾਂ ਦੇ ਕਿੰਗ ਮੰਨੇ ਜਾਣ ਵਾਲੇ ਇਹਨਾ ਭਰਾਵਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਉਨ੍ਹਾਂ ਦੁਆਰਾ ਬਣਾਈਆਂ ਗਈਆਂ ਫ਼ਿਲਮਾਂ ਨੂੰ ਪ੍ਰਸ਼ੰਸਕਾਂ ਵੱਲੋਂ ਹਮੇਸ਼ਾ ਯਾਦ ਕੀਤਾ ਜਾਵੇਗਾ। ।