ਦਰੱਖਤਾਂ ਚ ਦਫ਼ਨਾਏ ਜਾਂਦੇ ਹਨ ਇਸ ਪਿੰਡ ਚ ਬੱਚੇ – ਕਾਰਨ ਜਾਣ ਹੋ ਜਾਵੋਂਗੇ ਹੈਰਾਨ

ਆਈ ਤਾਜ਼ਾ ਵੱਡੀ ਖਬਰ

ਇਸ ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਹਰ ਦੇਸ਼ ਦੇ ਵਿੱਚ ਜਿਥੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਰਹਿੰਦੇ ਹਨ। ਉਥੇ ਹੀ ਲੋਕਾਂ ਦੇ ਰੀਤੀ ਰਿਵਾਜ ਵੀ ਵੱਖੋ ਵੱਖਰੇ ਹਨ। ਕਿਉਂਕਿ ਹਰ ਦੇਸ਼ ਦੇ ਲੋਕਾਂ ਵੱਲੋਂ ਕੁਝ ਵੱਖਰੇ ਤਰਕ ਦੇ ਨਾਲ ਕਈ ਤਰ੍ਹਾਂ ਦੇ ਕੰਮਕਾਜ ਕੀਤੇ ਜਾਂਦੇ ਹਨ। ਜਨਮ,ਮਰਨ ਅਤੇ ਵਿਆਹ ਦੇ ਸਮੇਂ ਜਿੱਥੇ ਸਭ ਲੋਕਾਂ ਵੱਲੋਂ ਆਪਣੇ ਅਨੁਸਾਰ ਰਸਮ-ਰਿਵਾਜ ਕੀਤੇ ਜਾਂਦੇ ਹਨ। ਉੱਥੇ ਵੀ ਅੰਤਿਮ ਸੰਸਕਾਰ ਵੀ ਸਾਰੇ ਦੇਸ਼ਾਂ ਵਿੱਚ ਵੱਖ-ਵੱਖ ਢੰਗ ਨਾਲ ਕੀਤਾ ਜਾਂਦਾ ਹੈ।

ਕਈ ਦੇਸ਼ਾਂ ਵਿੱਚ ਵੱਖਰੇ ਢੰਗ ਨਾਲ ਬੱਚਿਆਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਆਏ ਦਿਨ ਸਾਹਮਣੇ ਆਉਣ ਵਾਲੇ ਅਜਿਹੇ ਮਾਮਲੇ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ। ਹੁਣ ਦਰਖਤਾਂ ਚ ਇਸ ਜਗਾ ਤੇ ਪਿੰਡ ਵਿੱਚ ਬੱਚੇ ਦਫ਼ਨਾਏ ਜਾਂਦੇ ਹਨ ਜਿਸ ਦਾ ਕਾਰਨ ਜਾਣ ਕੇ ਸਭ ਹੈਰਾਨ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਅਜਿਹਾ ਮਾਮਲਾ ਇੰਡੋਨੇਸ਼ੀਆ ਤੋਂ ਸਾਹਮਣੇ ਆਇਆ ਹੈ। ਜਿੱਥੇ ਬੱਚਿਆਂ ਨੂੰ ਦਰਖਤਾਂ ਦੀਆਂ ਜੜ੍ਹਾਂ ਵਿੱਚ ਦਫਨਾਇਆ ਜਾਂਦਾ ਹੈ।

ਦੱਸ ਦਈਏ ਕਿ ਇੰਡੋਨੇਸ਼ੀਆ ਦੇ ਦੱਖਣੀ ਸੁਲਾਵੇਸੀ ਸੂਬੇ ਵਿੱਚ ਤਾਨਾ ਤੋਰਾਜਾ ਨਾਮ ਦਾ ਪਿੰਡ ਹੈ ਇਸ ਪਿੰਡ ਵਿੱਚ ਲੋਕਾਂ ਦੀ ਮਾਨਤਾ ਹੈ ਕਿ ਬੱਚਿਆਂ ਨੂੰ ਦਰਖਤਾਂ ਦੇ ਵਿੱਚ ਦਫ਼ਨਾਏ ਜਾਣ ਨਾਲ ਉਹ ਕੁਦਰਤ ਵਿੱਚ ਸਮਾ ਜਾਂਦੇ ਹਨ। ਅਤੇ ਉਨ੍ਹਾਂ ਦੀ ਰੂਹ ਵੀ ਹਵਾ ਆਪਣੇ ਨਾਲ ਲੈ ਜਾਂਦੀ ਹੈ। ਅਜੇ ਵੀ ਮਾਨਤਾ ਦੇ ਚਲਦਿਆਂ ਹੋਇਆਂ ਹੀ ਉਨ੍ਹਾਂ ਬੱਚਿਆਂ ਨੂੰ ਦਰਖਤਾਂ ਦੇ ਵਿੱਚ ਦਫਨਾਇਆ ਜਾਂਦਾ ਹੈ ਜਿਨ੍ਹਾਂ ਦੀ ਮੌਤ ਦੰਦ ਨਿਕਲਣ ਤੋਂ ਪਹਿਲਾਂ ਹੁੰਦੀ ਹੈ। ਜਿੱਥੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਬੱਚੇ ਦੀ ਮੌਤ ਹੋਣ ਤੇ ਦਰੱਖਤ ਦੇ ਤਣੇ ਵਿਚ ਇਕ ਵੱਡਾ ਟੋਆ ਬਣਾ ਕੇ ਉਸ ਵਿੱਚ ਬੱਚੇ ਨੂੰ ਕੱਪੜੇ ਵਿੱਚ ਲਪੇਟ ਕੇ ਰੱਖ ਦਿੱਤਾ ਜਾਂਦਾ ਹੈ।

ਉਸ ਨੂੰ ਬਾਅਦ ਵਿਚ ਪਾਮ ਰੁੱਖ ਦੇ ਪੱਤਿਆਂ ਨਾਲ ਛੱਪੜੀ ਬਣਾ ਕੇ ਢਕਿਆ ਜਾਂਦਾ ਹੈ ਅਤੇ ਕੁਝ ਦਿਨਾਂ ਬਾਅਦ ਦਰੱਖਤ ਆਪਣੀ ਪਹਿਲਾਂ ਵਾਲੀ ਸਥਿਤੀ ਵਿਚ ਆ ਜਾਂਦਾ ਹੈ। ਇਹ ਪਿੰਡ ਬੱਚਿਆਂ ਨੂੰ ਜ਼ਮੀਨ ਵਿੱਚ ਨਾ ਦਫਨਾਉਣ ਦੇ ਚੱਲਦਿਆਂ ਹੋਇਆਂ ਦਰੱਖਤ ਵਿੱਚ ਦਫਨਾਉਣ ਦੇ ਕਾਰਣ ਚਰਚਾ ਵਿਚ ਬਣਿਆ ਹੋਇਆ ਹੈ।