ਆਈ ਤਾਜਾ ਵੱਡੀ ਖਬਰ
ਸੂਬੇ ਦੇ ਵਿੱਚ ਸੜਕ ਦੁਰਘਟਨਾਵਾਂ ਬਹੁਤ ਵੱਧ ਗਈਆਂ ਹਨ। ਆਏ ਦਿਨ ਅਖ਼ਬਾਰਾਂ ਜਾਂ ਟੀਵੀ ਦੇ ਵਿੱਚ ਐਕਸੀਡੈਂਟ ਦੀਆਂ ਖ਼ਬਰਾਂ ਦੇਖਣ ਅਤੇ ਸੁਨਣ ਨੂੰ ਮਿਲਦੀਆਂ ਹਨ। ਜਿਨ੍ਹਾਂ ਤੋਂ ਬਾਅਦ ਹਰ ਕਿਸੇ ਇਨਸਾਨ ਦਾ ਹਿਰਦਾ ਦੁਖੀ ਹੋ ਜਾਂਦਾ ਹੈ। ਬਹੁਤ ਸਾਰੇ ਹਾਦਸੇ ਤਾਂ ਅਣਹੋਣੀ ਵਿੱਚ ਹੀ ਹੋ ਜਾਂਦੇ ਹਨ। ਅੱਜ ਅਜਿਹਾ ਹੀ ਇੱਕ ਕਾਰ ਹਾਦਸਾ ਪਿੰਡ ਆਦਮਪੁਰ ਨੇੜੇ ਵਾਪਰਿਆ ਜਿਸ ਵਿੱਚ ਸਵਾਰ ਪਤੀ ਪਤਨੀ ਦੀ ਮੌਤ ਹੋ ਗਈ ਅਤੇ ਬੱਚੇ ਜ਼ਖਮੀ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮ੍ਰਿਤਕ ਜੋੜਾ ਪਟਿਆਲੇ ਤੋਂ ਅੰਮ੍ਰਿਤਸਰ ਗੁਰੂ ਘਰ ਵਿਖੇ ਦਰਸ਼ਨਾਂ ਵਾਸਤੇ ਜਾ ਰਹੇ ਸਨ ਜਿਨ੍ਹਾਂ ਦੇ ਨਾਲ ਦੋ ਬੱਚੇ ਵੀ ਸਨ। ਮਾਰੂਤੀ ਕਾਰ ਵਿੱਚ ਸਵਾਰ ਹੋ ਕੇ ਇਹ ਪਰਿਵਾਰ ਪਟਿਆਲਾ ਤੋਂ ਤੁਰਿਆ। ਜਦੋਂ ਇਨ੍ਹਾਂ ਦੀ ਗੱਡੀ ਸਰਹਿੰਦ-ਪਟਿਆਲਾ ਮਾਰਗ ਉਪਰ ਪੈਂਦੇ ਪਿੰਡ ਆਦਮਪੁਰ ਨੇੜੇ ਪਹੁੰਚੀ ਤਾਂ ਸਾਹਮਣਿਓਂ ਆ ਰਹੇ ਇੱਕ ਟਰੱਕ ਦੇ ਨਾਲ ਟਕਰਾ ਗਈ। ਇਹ ਹਾਦਸਾ ਇੰਨਾ ਦਰਦਨਾਕ ਸੀ ਜਿਸ ਵਿੱਚ ਮੌਕੇ ‘ਤੇ ਹੀ ਪਤੀ ਹਰਮਨਪ੍ਰੀਤ ਸਿੰਘ ਅਤੇ ਪਤਨੀ ਹਰਚਰਨ ਕੌਰ ਦੀ ਮੌਤ ਹੋ ਗਈ।
ਇਹ ਪਰਿਵਾਰ ਪਟਿਆਲਾ ਦੇ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਹ ਭਿਆਨਕ ਹਾਦਸਾ ਪਿੰਡ ਆਦਮਪੁਰ ਦੀ ਨਹਿਰ ਉਪਰ ਵਾਪਰਿਆ ਜਿੱਥੇ ਟਰੱਕ ਨੇ ਕਾਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਹਾਦਸੇ ਵਿਚ 7 ਸਾਲ ਦਾ ਅਗ਼ਮਜੋਤ ਸਿੰਘ ਅਤੇ 4 ਸਾਲ ਦਾ ਨਵਰਾਜ ਸਿੰਘ ਜ਼ਖਮੀ ਹੋ ਗਏ ਜਿਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਇਸ ਦੁਖਦ ਹਾਦਸੇ ਨੂੰ ਅੱਖੀਂ ਦੇਖਣ ਵਾਲੇ ਕੁੱਝ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਕਾਰ ਦੇ ਪਰਖੱਚੇ ਉੱਡ ਗਏ। ਇਸ ਘਟਨਾ ਵਿੱਚ ਚਕਨਾਚੂਰ ਹੋਈ ਕਾਰ ਦੀ ਹਾਲਤ ਨੂੰ ਦੇਖ ਕੇ ਐਕਸੀਡੈਂਟ ਦੀ ਗੰਭੀਰਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪੰਜਾਬ ਵਿੱਚ ਵਾਪਰੇ ਇਸ ਦਰਦਨਾਕ ਹਾਦਸੇ ਕਾਰਨ ਸੋਗ ਦੀ ਲਹਿਰ ਫ਼ੈਲ ਗਈ ਹੈ।
Previous Postਅੱਜ ਪੰਜਾਬ ਚ ਆਏ ਏਨੇ ਕੋਰੋਨਾ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ
Next Postਪੰਜਾਬ: ਬਿਜਲੀ ਦੇ ਬਿੱਲਾਂ ਬਾਰੇ ਆਈ ਵੱਡੀ ਖਬਰ, ਹੁਣ ਹੋਇਆ ਇਹ ਐਲਾਨ