ਦਰਬਾਰ ਸਾਹਿਬ ਚ ਹੋਈ ਬੇਅਦਬੀ ਮਾਮਲੇ ਚ ਆਈ ਇਹ ਵੱਡੀ ਤਾਜਾ ਖਬਰ SGPC ਵਲੋਂ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਬੇਅਦਬੀ ਦੇ ਨਾਲ ਸਬੰਧਤ ਵਾਰਦਾਤਾਂ ਵਿਚ ਹਰ ਰੋਜ਼ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਵੱਖ ਵੱਖ ਬੇਅਦਬੀ ਦੇ ਮੁੱਦੇ ਹੁਣ ਤੱਕ ਸਾਹਮਣੇ ਆ ਚੁੱਕੇ ਹਨ ਜਿਸ ਦੇ ਚੱਲਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਕਾਫ਼ੀ ਠੇਸ ਪਹੁੰਚਦੀ ਹੈ । ਉੱਥੇ ਹੀ ਲੋਕਾਂ ਦੇ ਮਨਾਂ ਦੇ ਵਿੱਚ ਵੀ ਕਾਫ਼ੀ ਰੋਸ ਵੱਧਦਾ ਜਾ ਰਿਹਾ ਹੈ । ਇਸ ਦੇ ਚੱਲਦੇ ਇਨ੍ਹਾਂ ਦਿਨੀਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਜਿਸ ਵੀਡੀਓ ਦੇ ਵਿਚ ਸਾਫ ਤੌਰ ਤੇ ਵਿਖਾਈ ਦੇ ਰਿਹਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਪਰਿਕਰਮਾ ਵਿੱਚ ਇੱਕ ਔਰਤ ਬੀੜੀ ਪੀ ਰਹੀ ਹੈ ।

ਜਿਸ ਨੂੰ ਲੈ ਕੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੰਭੀਰ ਨੋਟਿਸ ਲੈਂਦੇ ਹੋਏ ਲਾਪ੍ਰਵਾਹੀ ਦੇ ਦੋਸ਼ ਹੇਠਾਂ ਦਰਬਾਰ ਸਾਹਿਬ ਦੇ ਸੱਤ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ । ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕਰਦਿਆਂ ਹੋਇਆ ਜਾਂਚ ਦੇ ਲਈ ਫਲਾਈਂਗ ਵਿਭਾਗ ਨੂੰ ਇਸ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ । ਵਿਭਾਗ ਦੇ ਵੱਲੋਂ ਕੀਤੀ ਗਈ ਜਾਂਚ ਰਿਪੋਰਟ ਤੋਂ ਬਾਅਦ ਸੱਤ ਕਰਮਚਾਰੀਆਂ ਨੂੰ ਸਸਪੈਂਡ ਅਤੇ ਤਿੰਨ ਕਰਮਚਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਦੇ ਕੰਪਲੈਕਸ ਵਿਚ ਇਕ ਬਜ਼ੁਰਗ ਔਰਤ ਵੱਲੋਂ ਬੀੜੀ ਪੀਣ ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਤੇਜ਼ੀ ਨਾਲ ਵਾਇਰਲ ਹੋਈ ਸੀ । ਜਿਸ ਵਿੱਚ ਔਰਤ ਦੀ ਇਸ ਹਰਕਤ ਤੇ ਕੁਝ ਸਿੱਖ ਬੰਦੇ ਔਰਤ ਨੂੰ ਥੱਪੜ ਮਾਰਦੇ ਹੋਏ ਦਿਖਾਈ ਦਿੰਦੇ ਹਨ ।

ਹਰ ਕਿਸੇ ਦੇ ਵੱਲੋਂ ਇਸ ਦੀ ਨਿਖੇਧੀ ਕੀਤੀ ਜਾ ਰਹੀ ਸੀ ।ਜਿਸ ਦੇ ਦੋਸ਼ ਹੇਠਾਂ ਹੋਰ ਹਰਿਮੰਦਰ ਸਾਹਿਬ ਦੇ ਸੱਤ ਕਰਮਚਾਰੀ ਸਸਪੈਂਡ ਕਰ ਦਿੱਤੇ ਗਏ ਹਨ ਤੇ ਇਸ ਘਟਨਾ ਦੀ ਹਰ ਕਿਸੇ ਦੇ ਵੱਲੋਂ ਨਿੰਦਿਆ ਕੀਤੀ ਜਾ ਰਹੀ ਹੈ । ਇਸੇ ਵਿਚਕਾਰ ਹੁਣ ਐੱਸ ਜੀ ਪੀ ਸੀ ਕਮੇਟੀ ਵੱਲੋਂ ਇਸ ਗੰਭੀਰ ਮਾਮਲੇ ਉੱਪਰ ਵੱਡਾ ਐਕਸ਼ਨ ਲਿਆ ਗਿਆ ਹੈ ਤੇ ਹੁਣ ਇਸ ਮੰਦਭਾਗੀ ਘਟਨਾ ਦੇ ਸੱਤ ਸੱਚਖੰਡ ਹਰਿਮੰਦਰ ਸਾਹਿਬ ਦੇ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ।