ਥਾਰ ਗੱਡੀ ਤੋਂ ਵੀ ਮਹਿੰਗਾ ਇਹ 1 ਕਿਲੋ ਫਰੂਟ – ਦੇਖੋ ਏਨੇ ਲੱਖ ਹੈ ਮੁੱਲ

ਆਈ ਤਾਜ਼ਾ ਵੱਡੀ ਖਬਰ   

ਮਨੁੱਖ ਦਾ ਸਰੀਰ ਤਾਂ ਹੀ ਤੰਦਰੁਸਤ ਹੋ ਸਕਦਾ ਹੈ , ਜੇਕਰ ਉਹ ਆਪਣੀ ਸਿਹਤ ਅਤੇ ਖਾਣ ਪੀਣ ਦਾ ਖਾਸ ਧਿਆਨ ਰੱਖੇ । ਫਲ ਫਰੂਟ, ਹਰੀਆਂ ਸਬਜ਼ੀਆਂ ਖਾਣੀਆਂ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀਆਂ ਹਨ। ਇਸ ਦੇ ਨਾਲ ਜਿੱਥੇ ਸਰੀਰ ਤੰਦਰੁਸਤ ਰਹਿੰਦਾ ਹੈ ਉਥੇ ਹੀ ਸਰੀਰ ਨੂੰ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਵੀ ਪ੍ਰਾਪਤ ਹੁੰਦੇ ਹਨ । ਵੱਖ ਵੱਖ ਤਰ੍ਹਾਂ ਦੀਆਂ ਸਬਜ਼ੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਵੱਖਰੇ ਵੱਖਰੇ ਫ਼ਾਇਦੇ ਸਰੀਰ ਨੂੰ ਮਿਲਦੇ ਹਨ । ਇਸੇ ਤਰ੍ਹਾਂ ਹੀ ਫਰੂਟ ਖਾਣ ਦੇ ਨਾਲ ਵੀ ਕਈ ਤਰ੍ਹਾਂ ਦੇ ਪ੍ਰੋਟੀਨ ਅਤੇ ਵਿਟਾਮਿਨ ਸਾਡੇ ਸਰੀਰ ਨੂੰ ਪ੍ਰਾਪਤ ਹੁੰਦੇ ਹਨ ।

ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਫਲ ਬਾਰੇ ਦੱਸਾਂਗੇ ਜਿਸਦੀ ਕੀਮਤ ਬਾਰੇ ਸੁਣ ਕੇ ਤੁਹਾਡੇ ਦਿਨੀਂ ਹੋਸ਼ ਉੱਡ ਜਾਣਗੇ । ਇਸ ਦੀ ਕੀਮਤ ਕੋਈ ਹਜ਼ਾਰਾਂ ਚ ਨਹੀਂ ਸਗੋਂ ਲੱਖਾਂ ਵਿਚ ਹੈ । ਪਰ ਲੋਕ ਇਸ ਨੂੰ ਖਰੀਦਦੇ ਹਨ ਅਤੇ ਬੜੇ ਹੀ ਸ਼ੌਂਕ ਦੇ ਨਾਲ ਖਾਂਦੇ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜਾ ਫਲ ਹੈ ਅਤੇ ਕਿੱਥੇ ਉਗਾਇਆ ਜਾਂਦਾ ਹੈ । ਭਾਰਤ ਦੇਸ਼ ਦੇ ਵਿੱਚ ਆਮ ਤੌਰ ਤੇ ਮਿਲਣ ਵਾਲੇ ਫਲ ਹਨ ਅੰਗੂਰ, ਸੰਤਰਾ, ਸੇਬ ਆਦਿ । ਪਰ ਯੂਬਰੀ ਖਰਬੂਜਾ ਇਕ ਅਜਿਹਾ ਫਲ ਹੈ ਜੋ ਸਾਰੇ ਫਲਾਂ ਵਿੱਚੋਂ ਸਭ ਤੋਂ ਮਹਿੰਗਾ ਹੁੰਦਾ ਹੈ ।

ਇਸ ਦੀ ਕੀਮਤ ਨਾਲ ਤੁਸੀਂ ਕੁਝ ਵੀ ਖ਼ਰੀਦ ਸਕਦੇ ਹੋ , ਜਿਵੇਂ ਸੋਨਾ, ਫੋਨ ,ਗੱਡੀ, ਮੋਟਰ ਸਾਇਕਲ ਆਦਿ । ਜ਼ਿਕਰਯੋਗ ਹੈ ਕਿ ਯੂਬਰੀ ਇੱਕ ਤਰਬੂਜ਼ ਦੀ ਹੀ ਕਿਸਮ ਹੈ । ਇਸ ਨੂੰ ਦੁਨੀਆ ਦਾ ਸਭ ਤੋਂ ਮਹਿੰਗਾ ਫ਼ਲ ਕਿਹਾ ਜਾਂਦਾ ਹੈ । ਕੁਝ ਸਮਾਂ ਪਹਿਲਾਂ ਤੋਂ ਜਬਰੀ ਖਰਬੂਜ਼ੇ ਨਿਲਾਮ ਵੀ ਹੋਏ ਸਨ । ਅੱਧਾ ਕਿੱਲੋ ਦੇ ਇਨ੍ਹਾਂ ਤਰਬੂਜ਼ ਤੇ ਬਦਲੇ ਵੇਚਣ ਵਾਲੇ ਨੂੰ ਵੀਹ ਲੱਖ ਮਿਲੇ ਸਨ , ਯਾਨੀ ਕਿ ਇਹ ਇਕ ਫਲ ਜਿਸ ਨੂੰ ਸਿਰਫ਼ ਅਮੀਰ ਲੋਕ ਹੀ ਖਰੀਦ ਸਕਦੇ ਹਨ, ਕਿਉਂਕਿ ਗ਼ਰੀਬ ਬੰਦੇ ਦੇ ਲਈ ਇਹ ਫਲ ਖ਼ਰੀਦਨਾ ਉਸ ਦੀ ਪਹੁੰਚ ਤੋਂ ਬਾਹਰ ਹੈ

। ਜ਼ਿਕਰਯੋਗ ਹੈ ਕਿ ਇਹ ਯੂਬਰੀ ਖਰਬੂਜਾ ਹਰ ਜਗ੍ਹਾ ਤੇ ਨਹੀਂ ਉੱਗਦਾ ਸਗੋਂ ਇਹ ਇਕ ਖਾਸ ਜਗ੍ਹਾ ਤੇ ਹੀ ਉਗਦਾ ਹੈ ਤੇ ਇਹ ਜਬਰੀ ਖਰਬੂਜਾ ਜਾਪਾਨ ਦੇ ਵਿੱਚ ਹੀ ਮਿਲਦਾ ਹੈ । ਪਰ ਇੱਥੇ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਬੇਸ਼ੱਕ ਇਹ ਯੂਬਰੀ ਖ਼ਰਬੂਜ਼ਾ ਬਹੁਤ ਮਹਿੰਗਾ ਹੈ ਪਰ ਲੋਕ ਇਸ ਨੂੰ ਤਾਂ ਵੀ ਖ਼ਰੀਦਦੇ ਹਨ ਤੇ ਇਸ ਦੀ ਮੰਗ ਵੀ ਕਾਫ਼ੀ ਹੈ । ਇਹ ਫਲ ਵੀਹ ਲੱਖ ਰੁਪਏ ਪ੍ਰਤੀ ਕਿਲੋ ਵਿਕਦਾ ਹੈ । ਭਾਵੇਂ ਹੀ ਇਸ ਫ਼ਲ ਦੀ ਕੀਮਤ ਲੱਖਾਂ ਰੁਪਿਆਂ ਦੀ ਵਿੱਚ ਹੈ ਪਰ ਬਾਜ਼ਾਰ ਵਿੱਚ ਇਸ ਖਰਬੂਜ਼ੇ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਹੈ ਲੋਕ ਇਸ ਖ਼ਰਬੂਜ਼ੇ ਨੂੰ ਬਹੁਤ ਹੀ ਚਾਵਾਂ ਦੇ ਨਾਲ ਖ਼ਰੀਦੇ ਹਨ ।