‘ਤੌਕਤੇ’ ਤੂਫ਼ਾਨ ਕਰਕੇ ਪੰਜਾਬ ਚ ਭਾਰੀ ਮੀਂਹ ਪੈਣ ਦੇ ਬਾਰੇ ਚ ਆਈ ਇਹ ਵੱਡੀ ਖਬਰ – ਹੋ ਜਾਵੋ ਸਾਵਧਾਨ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਈ ਜਗ੍ਹਾ ਉਪਰ ਮੌਸਮ ਵਿਚ ਭਾਰੀ ਤਬਦੀਲੀ ਦੇਖੀ ਜਾ ਰਹੀ ਹੈ। ਉੱਥੇ ਹੀ ਇਸ ਮੌਸਮ ਦੇ ਕਾਰਨ ਕਈ ਖੇਤਰਾਂ ਵਿਚ ਭਾਰੀ ਨੁਕਸਾਨ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਜਿੱਥੇ ਮੌਸਮ ਵਿੱਚ ਹੋਈ ਤਬਦੀਲੀ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਥੇ ਹੀ ਧੂੜ ਭਰੀ ਹਨੇਰੀ ਕਾਰਨ ਆਵਾਜਾਈ ਦੌਰਾਨ ਵੀ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਦੇਸ਼ ਅੰਦਰ ਲੋਕਾਂ ਨੂੰ ਮੌਸਮ ਸੰਬੰਧੀ ਜਾਣਕਾਰੀ ਮੁਹਈਆ ਕਰਵਾਈ ਜਾਂਦੀ ਹੈ। ਤਾਂ ਜੋ ਮੌਸਮ ਦੇ ਨੁਕਸਾਨ ਤੋਂ ਬਚਾਇਆ ਜਾ ਸਕੇ ਅਤੇ ਲੋਕ ਪਹਿਲਾਂ ਹੀ ਆਪਣਾ ਇੰਤਜ਼ਾਮ ਕਰ ਸਕਣ।

ਤੌਕਤੇ ਤੁਫਾਨ ਕਰਕੇ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੇ ਬਾਰੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਲੋਕਾਂ ਨੂੰ ਸਾਵਧਾਨ ਕੀਤਾ ਗਿਆ ਹੈ। ਦੇਸ਼ ਵਿੱਚ ਬਦਲੇ ਹੋਏ ਮੌਸਮ ਦੇ ਮਿਜ਼ਾਜ ਬਾਰੇ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਗੁਜਰਾਤ ਵਿਚ ਭਾਰੀ ਨੁਕਸਾਨ ਕਰਨ ਵਾਲਾ ਚੱਕਰਵਾਤੀ ਤੌਕਤੇ ਤੁਫਾਨ ਗੁਜਰਾਤ ਤੋਂ ਰਾਜਸਥਾਨ ਵੱਲ ਵਧ ਰਿਹਾ ਹੈ। ਰਾਜਸਥਾਨ ਨੂੰ ਇਸ ਤੂਫਾਨ ਨੇ ਮੰਗਲਵਾਰ ਦੇਰ ਤੱਕ ਕਵਰ ਕਰ ਲਿਆ ਗਿਆ ਹੈ। ਉਥੇ ਹੀ ਇਸ ਤੂਫਾਨ ਦੀ ਗਤੀ ਵੀ ਘੱਟ ਚੁੱਕੀ ਹੈ। ਇਸ ਤੂਫਾਨ ਕਾਰਨ ਰਾਜਸਥਾਨ ਦੇ ਸੱਤ ਜ਼ਿਲਿਆਂ ਵਿਚ ਬਰਸਾਤ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ।

ਵਿਭਾਗ ਵੱਲੋਂ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਖੇਤਰਾਂ ਵਿੱਚ ਵੀ ਬਰਸਾਤ ਹੋਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉੱਥੇ ਹੀ 50 ਤੋਂ 60 ਪ੍ਰਤੀ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲ ਸਕਦੀ ਹੈ ਅਤੇ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਦੇ ਸਥਾਨਕ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਤੂਫਾਨ ਉਤਰ ਭਾਰਤ ਵੱਲ ਵਧਣ ਅਤੇ ਦੱਖਣੀ ਰਾਜਸਥਾਨ ਵਿੱਚ ਮੀਂਹ ਪਾ ਸਕਦਾ ਹੈ। ਇਸ ਤੂਫਾਨ ਕਾਰਨ ਅਗਲੇ ਦੋ ਦਿਨਾਂ ਵਿੱਚ ਦਿੱਲੀ ਅਤੇ ਉੱਤਰੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਦਰਮਿਆਨੀ ਬਾਰਸ਼ ਹੋ ਸਕਦੀ ਹੈ।

ਉਥੇ ਹੀ ਰਾਜਸਥਾਨ ਦੇ ਵਿੱਚ ਇਸ ਚੱਕਰਵਾਤ ਤੁਫਾਨ ਕਾਰਨ ਸੋਮਵਾਰ ਰਾਤ ਨੂੰ ਭੀਲਵਾੜਾ ਅਤੇ ਚਿਤੌੜ ਗੜ੍ਹ ਵਿਚ ਭਾਰੀ ਬਰਸਾਤ ਹੋਈ ਹੈ। ਮੌਸਮ ਵਿਭਾਗ ਦੇ ਅਨੁਸਾਰ ਤੂਫਾਨ ਕਾਰਨ ਉੱਤਰੀ ਭਾਰਤ ਵਿੱਚ 19 ਅਤੇ 20 ਮਈ ਨੂੰ ਵਿਆਪਕ ਬਾਰਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਪੰਜਾਬ ਪੂਰਬੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਭਾਰੀ ਤੋਂ ਭਾਰੀ ਬਾਰਸ਼ ਹੋ ਸਕਦੀ ਹੈ। ਹਰਿਆਣਾ,ਹਿਮਾਚਲ,ਚੰਡੀਗੜ੍ਹ, ਦਿੱਲੀ ,ਪੱਛਮੀ ਯੂ ਪੀ, ਉਤਰਾਖੰਡ ਵਿੱਚ ਵੀ ਵੱਖ ਵੱਖ ਥਾਵਾਂ ਤੇ ਹਲਕੀ ਤੋਂ ਭਾਰੀ ਬਰਸਾਤ ਹੋ ਸਕਦੀ ਹੈ।