ਪੰਜਾਬ ਚ ਚਿੱਟੇ ਦਿਨ ਹੋਇਆ ਅਜਿਹਾ ਕਾਂਡ
ਅੱਜ ਕਲ ਲੁ-ਟੇਰਾ ਗਰੋਹ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ। ਜਿਸ ਬਾਰੇ ਸੁਣ ਕੇ ਵਿਸ਼ਵਾਸ ਕਰਨਾ ਮੁ-ਸ਼-ਕਿ- ਲ ਹੋ ਜਾਂਦਾ ਹੈ। ਅਜਿਹੇ ਠੱ- ਗਾਂ ਵੱਲੋਂ ਲੋਕਾਂ ਨਾਲ ਠੱ -ਗੀ ਦੇ ਨਵੇਂ ਨਵੇਂ ਤਰੀਕੇ ਲੱਭ ਲਾਏ ਜਾਂਦੇ ਹਨ।ਅਜਿਹੀ ਹੀ ਘਟਨਾ ਸਾਹਮਣੇ ਆਈ ਹੈ, ਭਵਾਨੀਗੜ ਸ਼ਹਿਰ ਤੋਂ। ਜਿੱਥੇ ਢੋਡਿਆ ਪੱਤੀ ਵਿਖੇ ਸਥਿਤ ਸਾਂਝੀ ਰਸੋਈ ਨੇੜੇ ਅੱਜ ਸਵੇਰੇ ਫੂਡ ਐਂਡ ਸਪਲਾਈ ਵਿਭਾਗ ਦੇ ਸੇਵਾ ਮੁਕਤ ਅਧਿਕਾਰੀ ਦੇ ਘਰ ਇਨਕਮ ਟੈਕਸ ਵਿਭਾਗ ਦੀ ਟੀਮ ਦੀ ਰੇਡ ਕਹਿ ਕੇ ਦਾਖਲ ਹੋਏ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਚੋਂ ਲੱਖਾਂ ਰੁਪਏ ਦੀ ਨਕਦੀ ਭਾਰੀ ਮਾਤਰਾ ਚ ਸੋਨੇ ਅਤੇ ਚਾਂਦੀ ਦੇ ਗਹਿਣੇ, ਐੱਫ. ਡੀ. ਜੀ,ਗੱਡੀ ਦੀ ਚਾਬੀ ਅਤੇ ਹੋਰ ਜ਼ਰੂਰੀ ਦਸਤਾਵੇਜ਼ ਲੈ ਕੇ ਰਫੂਚੱਕਰ ਹੋਣ ਦੀ ਜਾਣਕਾਰੀ ਮਿਲੀ ਹੈ।
ਇਹ ਸਾਰੀ ਜਾਣਕਾਰੀ ਸੇਵਾ ਮੁਕਤ ਅਧਿਕਾਰੀ ਕ੍ਰਿਸ਼ਨ ਕੁਮਾਰ ਕੋਹਲੀ ਨੇ ਦਿੱਤੀ। ਉਹਨਾਂ ਦੱਸਿਆ ਕਿ ਉਹ ਆਪਣਾ ਪੈਟਰੌਲ ਪੰਪ ਚਲਾਉਂਦੇ ਹਨ। ਸਵੇਰੇ 6 ਕੁ ਵਜੇ ਕੁਝ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਕੰਧ ਟੱਪ ਕੇ ਦਾਖਲ ਹੋਏ ਜਿਨ੍ਹਾਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਉਹਨਾਂ ਨੇ ਆਪਣੇ ਆਪ ਨੂੰ ਇਨਕਮ ਟੈਕਸ ਦੇ ਅਧਿਕਾਰੀ ਦੱਸਿਆ। ਉਨ੍ਹਾਂ ਕਿਹਾ ਕਿ ਤੁਸੀਂ ਚਿੱਟਾ ਵੇਚਣ ਦਾ ਧੰ-ਦਾ ਕਰਦੇ ਹੋ, ਇਸ ਲਈ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਹੈ ।
ਸਭ ਪਰਿਵਾਰਿਕ ਮੈਂਬਰਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਉਨ੍ਹਾਂ ਕੋਲੋਂ ਸਭ ਚਾਬੀਆਂ ਲੈ ਕੇ ਘਰ ਦੀ ਤਲਾਸ਼ੀ ਲਈ ਗਈ। ਘਰ ਵਿਚ ਮੌਜੂਦ ਲੱਖਾਂ ਰੁਪਏ ਦੀ ਨਗਦੀ ਸੋਨੇ ਅਤੇ ਚਾਂਦੀ ਦੇ ਗਹਿਣੇ ਤੇ ਹੋਰ ਜ਼ਰੂਰੀ ਦਸਤਾਵੇਜ਼ ਲੈ ਗਏ। ਇਕ ਸਾਦੇ ਕਾਗਜ਼ ਉਪਰ ਲਿਖ ਕੇ ਦੇ ਦਿੱਤਾ ਕਿ ਅਸੀਂ 3 ਲੱਖ 40 ਹਜ਼ਾਰ ਰੁਪਏ ਦੀ ਨਕਦੀ, 450 ਗਰਾਮ ਸੋਨਾ, 500 ਗ੍ਰਾਮ ਚਾਂਦੀ ਬਰਾਮਦ ਕੀਤੀ ਹੈ। ਜਿਸ ਦਾ ਖਾਤੇ ਵਿੱਚ ਕੋਈ ਹਿਸਾਬ ਨਹੀਂ।
ਸ੍ਰੀ ਕੋਹਲੀ ਨੇ ਦੱਸਿਆ ਕਿ ਉਹ ਰਾਧਾ ਕ੍ਰਿਸ਼ਨ ਮੰਦਰ ਦੇ ਪ੍ਰਬੰਧਕ ਵੀ ਹਨ। ਲੁ-ਟੇ-ਰਿ- ਆਂ ਵੱਲੋਂ ਲੈ ਕੇ ਗਏ ਸਮਾਨ ਵਿਚ ਮੰਦਰ ਦੀ ਨਕਦੀ ਅਤੇ ਗਹਿਣੇ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸਾਨੂੰ ਲੱਗਿਆ ਇਹ ਸੱਚਮੁੱਚ ਹੀ ਇਨਕਮ ਟੈਕਸ ਦੇ ਅਧਿਕਾਰੀ ਹਨ। ਇਨ੍ਹਾਂ ਲੁਟੇਰਿਆਂ ਨੇ ਜਾਣ ਲੱਗੇ 10 ਵਜੇ ਪੈਟਰੋਲ ਪੰਪ ਤੇ ਆਉਣ ਦਾ ਕਿਹਾ, ਕੀ ਤੁਸੀਂ ਪਟਰੋਲ ਪੰਪ ਤੇ ਪਹੁੰਚੋ ਅਸੀਂ ਤੁਹਾਨੂੰ ਉਥੇ ਮਿਲਾਂਗੇ।
ਉਸ ਤੋਂ ਪਹਿਲਾਂ ਅਸੀਂ ਤੁਹਾਡੇ ਨੌਕਰ ਦੇ ਘਰ ਵੀ ਰੇਡ ਕਰਨ ਜਾ ਰਹੇ ਹਾਂ। ਸ੍ਰੀ ਕੋਹਲੀ ਨੇ ਦੱਸਿਆ ਕਿ ਪੈਟਰੋਲ ਪੰਪ ਤੇ ਕੋਈ ਵੀ ਨਹੀਂ ਆਇਆ ਤੇ ਨਾ ਕੋਈ ਫੋਨ ਆਇਆ। ਇਸ ਸਾਰੀ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਹੈ। ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਦੀ ਚਰਚਾ ਨਾਲ ਪੂਰੇ ਇਲਾਕੇ ਵਿਚ ਦ-ਹਿ-ਸ਼- ਤ ਦਾ ਮਾਹੌਲ ਹੈ।
Previous Postਖੁਸ਼ਖਬਰੀ ਇਹਨਾਂ 17 ਦੇਸ਼ਾਂ ਦੇ ਇੰਡੀਆ ਵਾਲਿਆਂ ਲਈ ਖੁਲ ਗਏ ਦਰਵਾਜੇ ਖਿੱਚੋ ਤਿਆਰੀਆਂ
Next Postਇੰਡੀਆ ਦੇ ਵਿਚ 80 ਕਰੋੜ ਗਰੀਬਾਂ ਲੋਕਾਂ ਨੂੰ ਮਿਲ ਰਿਹੈ ਮੁਫ਼ਤ ਰਾਸ਼ਣ ਕੋਰੋਨਾ ਕਾਲ ਦੇ ਦੌਰਾਨ – PM ਮੋਦੀ