ਆਈ ਤਾਜ਼ਾ ਵੱਡੀ ਖਬਰ
ਆਵਾਜਾਈ ਦੇ ਸਭ ਤੋਂ ਵੱਡੇ ਮਾਧਿਅਮ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਸ਼ਾਇਦ ਸੜਕੀ ਮਾਰਗ ਹੋਵੇਗਾ ਕਿਉਂਕਿ ਰੋਜ਼ਾਨਾ ਹੀ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਲੋਕ ਸੜਕ ਮਾਰਗਾਂ ਰਾਹੀਂ ਸਫ਼ਰ ਕਰਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹਨ। ਜਿਸ ਦੌਰਾਨ ਸੜਕਾਂ ‘ਤੇ ਭੀੜ ਵੀ ਕਾਫੀ ਵਧ ਜਾਂਦੀ ਹੈ ਅਤੇ ਸੜਕ ਹਾਦਸੇ ਹੋਣ ਦੇ ਆਸਾਰ ਵੀ ਵਧ ਜਾਂਦੇ ਹਨ। ਇਸ ਮੌਕੇ ਕਈ ਹਾਦਸੇ ਅਜਿਹੇ ਹੁੰਦੇ ਹਨ ਜਿਸ ਦੌਰਾਨ ਆਮ ਲੋਕਾਂ ਦੀ ਜਾਨ ਵੀ ਚਲੀ ਜਾਂਦੀ ਹੈ। ਇੱਕ ਅਜਿਹਾ ਹੀ ਭਿਅੰਕਰ ਹਾਦਸਾ ਮਹਾਰਾਸ਼ਟਰ ਦੇ ਚੰਦਰਪੁਰ ਇਲਾਕੇ ਵਿੱਚ ਵਾਪਰਿਆ ਜਿਸ ਵਿੱਚ 9 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਇਕ ਲੱਕੜੀਆਂ ਨਾਲ ਭਰੇ ਤੇਜ਼ ਰਫਤਾਰ ਆ ਰਹੇ ਟਰੱਕ ਦੇ ਪੈਟਰੋਲ ਟੈਂਕਰ ਨਾਲ ਟਕਰਾਅ ਜਾਣ ਕਾਰਨ ਹੋ ਗਿਆ। ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਇਹ ਹਾਦਸਾ ਹੁੰਦੇ ਸਾਰ ਹੀ ਭਿਅੰਕਰ ਅੱਗ ਲੱਗ ਗਈ ਜਿਸ ਨੇ ਟਰੱਕ ਵਿੱਚ ਬੈਠੇ 7 ਅਤੇ ਪੈਟਰੋਲ ਟੈਂਕਰ ਵਿੱਚ ਬੈਠੇ 2 ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਹ ਲੋਕ ਹਾਦਸੇ ਤੋਂ ਬਾਅਦ ਲੱਗੀ ਹੋਈ ਅੱਗ ਦੇ ਨਾਲ ਬੁਰੀ ਤਰ੍ਹਾਂ ਝੁਲਸ ਗਏ ਅਤੇ ਮੌਕੇ ‘ਤੇ ਹੀ ਸਾਰਿਆਂ ਨੇ ਦਮ ਤੋੜ ਦਿੱਤਾ। ਇਸ ਹਾਦਸੇ ਦੇ ਵਿਚ ਲਾਸ਼ਾਂ ਇੰਨੇ ਬੁਰੇ ਤਰੀਕੇ ਨਾਲ ਸੜ ਚੁੱਕੀਆਂ ਸਨ ਕਿ ਉਨ੍ਹਾਂ ਦੀ ਪਛਾਣ ਵੀ ਨਹੀਂ ਕੀਤੀ ਜਾ ਸਕੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਚੰਦਰਪੁਰ ਦੇ ਪਿੰਡ ਅਜੇਪੁਰ ਵਿੱਚ ਵਾਪਰੇ ਇਸ ਹਾਦਸੇ ਦੇ ਕਾਰਨ ਸੜਕ ਉਪਰ ਕਈ ਘੰਟੇ ਬੱਧੀ ਜਾਮ ਵੀ ਲੱਗ ਗਿਆ। ਓਧਰ ਇਹ ਹਾਦਸਾ ਹੁੰਦੇ ਸਾਰ ਹੀ ਪੈਟਰੋਲ ਆਸਪਾਸ ਦੇ ਖੇਤਰ ਵਿੱਚ ਫੈਲ ਗਿਆ ਜਿਸ ਨੇ ਆਪਣੀ ਪਹੁੰਚ ਵਿੱਚ ਆ ਰਹੇ ਦਰੱਖਤਾਂ ਨੂੰ ਵੀ ਅੱਗ ਦੀਆਂ ਲਪਟਾਂ ਦੇ ਹਵਾਲੇ ਕਰ ਦਿੱਤਾ ਅਤੇ ਇਹ ਅੱਗ ਨਜ਼ਦੀਕੀ ਜੰਗਲ ਤੱਕ ਵੀ ਪਹੁੰਚ ਗਈ ਅਤੇ ਇਸ ਨੂੰ ਕਾਬੂ ਕਰਨ ਦੇ ਵਾਸਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ਉਪਰ ਪਹੁੰਚ ਚੁੱਕੀਆਂ ਸਨ।
ਫਿਲਹਾਲ ਸਵੇਰੇ 10 ਵਜੇ ਦੀ ਲੱਗੀ ਹੋਈ ਇਸ ਅੱਗ ਉੱਪਰ ਕਾਬੂ ਪਾਉਣ ਵਾਸਤੇ ਅੱਗ ਬੁਝਾਊ ਦਸਤੇ ਦੇ ਕਰਮਚਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Previous Postਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਪਤੀ ਰੋਹਨਪ੍ਰੀਤ ਹੋਟਲ ਚੋਰੀ ਮਾਮਲੇ ਚ ਆਈ ਹੁਣ ਵੱਡੀ ਤਾਜਾ ਖਬਰ
Next Postਮਸ਼ਹੂਰ ਹੌਲੀਵੁੱਡ ਗਾਇਕਾ ਰਿਹਾਨਾ ਬਾਰੇ ਆਈ ਵੱਡੀ ਚੰਗੀ ਖਬਰ, ਮਿਲ ਰਹੀਆਂ ਵਧਾਈਆਂ