ਤਾਲੀਬਾਨ ਨੇ ਜਾਰੀ ਕਰਤਾ ਨਵਾਂ ਫੁਰਮਾਨ ਔਰਤਾਂ ਦੇ ਲਈ – ਲੱਗੀ ਨਹਾਉਣ ਲਈ ਇਹ ਪਾਬੰਦੀ

ਆਈ ਤਾਜਾ ਵੱਡੀ ਖਬਰ 

ਅਫਗਾਨਿਸਤਾਨ ਵਿੱਚ ਜਿਥੇ ਪਿਛਲੇ ਸਾਲ ਤਾਲਿਬਾਨ ਵੱਲੋਂ ਆਪਣਾ ਕਬਜ਼ਾ ਕਰ ਲਿਆ ਗਿਆ ਸੀ। ਜਿਸ ਕਾਰਨ ਉਥੋਂ ਦੇ ਰਾਸ਼ਟਰਪਤੀ ਵੀ ਆਪਣਾ ਦੇਸ਼ ਛੱਡ ਕੇ ਚਲੇ ਗਏ ਸਨ। ਵੱਖ ਵੱਖ ਦੇਸ਼ਾਂ ਦੇ ਲੋਕ ਜੋ ਅਫਗਾਨਿਸਤਾਨ ਵਿਚ ਵੱਸ ਰਹੇ ਸਨ, ਉਹ ਵੀ ਤਾਲਿਬਾਨ ਦੇ ਡਰ ਕਾਰਨ ਆਪਣੇ ਦੇਸ਼ਾਂ ਨੂੰ ਵਾਪਸ ਚਲੇ ਗਏ ਹਨ। ਵੱਖ ਵੱਖ ਦੇਸ਼ਾਂ ਦੀਆਂ ਹਵਾਈ ਫੌਜਾਂ ਵੱਲੋਂ ਜਿਥੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਇਸ ਦੇਸ਼ ਵਿੱਚੋ ਸੁਰੱਖਿਅਤ ਕੱਢਿਆ ਗਿਆ ਹੈ। ਉਥੇ ਹੀ ਤਾਲਿਬਾਨ ਵੱਲੋਂ ਹੁਣ ਮੁੜ ਤੋਂ ਦੇਸ਼ ਅੰਦਰ ਸਖ਼ਤ ਕਾਨੂੰਨਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਕਈ ਦੇਸ਼ਾਂ ਵੱਲੋਂ ਜਿੱਥੇ ਤਾਲਿਬਾਨ ਦੇ ਸ਼ਾਸਨ ਨੂੰ ਲੈ ਕੇ ਅਫਗਾਨਸਤਾਨ ਨਾਲੋਂ ਆਪਣਾ ਨਾਤੇ ਤੋੜ ਲਏ ਗਏ ਹਨ,ਉਥੇ ਹੀ ਅਫ਼ਗ਼ਾਨਿਸਤਾਨ ਵਿਚ ਵੱਸਦੇ ਕਈ ਲੋਕਾਂ ਨੂੰ ਤਾਲਿਬਾਨ ਵੱਲੋਂ ਲਾਗੂ ਕੀਤੇ ਗਏ ਕਾਨੂੰਨਾਂ ਦੀ ਮਜ਼ਬੂਰੀਵੱਸ ਪਾਲਣਾ ਕਰਨੀ ਪੈ ਰਹੀ ਹੈ।

ਹੁਣ ਤਾਲਿਬਾਨ ਵੱਲੋਂ ਔਰਤਾਂ ਲਈ ਇਹ ਨਵਾਂ ਫੁਰਮਾਨ ਜਾਰੀ ਕੀਤਾ ਗਿਆ ਹੈ ਜਿਥੇ ਉਨ੍ਹਾਂ ਦੇ ਇਸ ਤਰ੍ਹਾਂ ਨਹਾਉਣ ਉਪਰ ਪਾਬੰਦੀ ਲਗਾ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤਾਲਿਬਾਨ ਵੱਲੋਂ ਅਫਗਾਨਿਸਤਾਨ ਵਿੱਚ ਔਰਤਾਂ ਦੇ ਸਾਂਝੇ ਇਸ਼ਨਾਨ ਘਰ ਵਿੱਚ ਨਹਾਉਣ ਉਪਰ ਪਾਬੰਦੀ ਲਗਾਏ ਜਾਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਤਾਲਿਬਾਨ ਵੱਲੋਂ ਲਾਗੂ ਕੀਤੇ ਗਏ ਇਨ੍ਹਾਂ ਹੁਕਮਾ ਦੇ ਅਨੁਸਾਰ ਹੁਣ ਲੋਕ ਸਾਝੇ ਇਸ਼ਨਾਨ ਘਰ ਵਿਚ ਇਸ਼ਨਾਨ ਨਹੀਂ ਕਰ ਸਕਦੇ। ਔਰਤਾਂ ਨੂੰ ਹੁਣ ਨਿੱਜੀ ਇਸ਼ਨਾਨ ਘਰ ਵਿੱਚ ਇਸ਼ਨਾਨ ਕਰਨ ਵਾਸਤੇ ਹਿਜਾਬ ਪਹਿਨ ਕੇ ਜਾਣਾ ਲਾਜ਼ਮੀ ਕੀਤਾ ਗਿਆ ਹੈ।

ਸਾਂਝੇ ਇਸ਼ਨਾਨ ਕਰਨ ਵਿਚ ਸਿਰਫ ਮਰਦਾਂ ਨੂੰ ਇਸ਼ਨਾਨ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤਰ੍ਹਾਂ ਹੀ ਤਾਂ ਸਾਂਝੇ ਇਸ਼ਨਾਨ ਘਰ ਵਿਚ ਨਾਬਾਲਗ ਮੁੰਡਿਆਂ ਦੇ ਨਹਾਉਣ ਸਮੇਂ ਸਰੀਰ ਉੱਪਰ ਮਾਲਸ਼ ਕੀਤੇ ਜਾਣ ਦੀ ਪਾਬੰਦੀ ਲਗਾ ਦਿੱਤੀ ਗਈ ਹੈ।

ਜਿੱਥੇ ਹੁਣ ਇਹ ਹਦਾਇਤਾਂ ਅਫਗਾਨਿਸਤਾਨ ਵਿੱਚ ਲਾਗੂ ਕੀਤੀਆਂ ਗਈਆਂ ਹਨ ਇਸ ਤੋਂ ਪਹਿਲਾਂ ਔਰਤਾਂ ਦੇ ਸਾਂਝੇ ਇਸ਼ਨਾਨ ਘਰ ਨੂੰ ਅਸਥਾਈ ਤੌਰ ਤੇ ਬੰਦ ਕਰਨ ਦਾ ਫੈਸਲਾ ਹੇਰਾਤ ਸੂਬੇ ਵਿੱਚ ਕੀਤਾ ਗਿਆ ਸੀ। ਔਰਤਾਂ ਨੂੰ ਸਿਰਫ ਇਸਲਾਮੀ ਹਿਫਾਜ ਦੀ ਪਾਲਣਾ ਕਰਦੇ ਹੋਏ ਹੀ ਨਿੱਜੀ ਘਰ ਵਿੱਚ ਇਸ਼ਨਾਨ ਕਰਨ ਦੀ ਆਗਿਆ ਦਿੱਤੀ ਗਈ ਹੈ। ਇਹ ਫੈਸਲਾ ਧਾਰਮਿਕ ਵਿਦਵਾਨਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਲਾਗੂ ਕੀਤਾ ਜਾ ਰਿਹਾ ਹੈ।