ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਜਿੱਥੇ ਚੋਣਾਂ ਦਾ ਐਲਾਨ ਹੋ ਗਿਆ ਹੈ ਉਥੇ ਹੀ ਚੋਣ ਕਮਿਸ਼ਨ ਵੱਲੋਂ ਸ਼ਨੀਵਾਰ ਨੂੰ ਇਹ ਐਲਾਨ ਕਰਦੇ ਹੋਏ ਚੋਣ ਜ਼ਾਬਤਾ ਵੀ ਲਾਗੂ ਕਰ ਦਿੱਤਾ ਹੈ। ਚੋਣ ਕਮਿਸ਼ਨ ਵੱਲੋਂ ਜਿੱਥੇ ਬਹੁਤ ਸਾਰੀਆਂ ਪਾਬੰਦੀਆਂ ਜਾਰੀ ਕੀਤੀਆਂ ਗਈਆਂ ਹਨ ਉੱਥੇ ਹੀ ਇਹ ਭਰੋਸਾ ਦਿਵਾਇਆ ਗਿਆ ਹੈ ਕਿ ਇਹ ਚੋਣਾਂ ਕਰੋਨਾ ਦੌਰਾਨ ਸੁਰੱਖਿਅਤ ਕਰਵਾਈਆਂ ਜਾਣਗੀਆਂ। ਅਤੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਚੋਣ ਕਮਿਸ਼ਨ ਵੱਲੋਂ ਚੋਣਾਂ ਅਤੇ ਕਰੋਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਸਾਰੇ ਸਖਤ ਆਦੇਸ਼ ਲਾਗੂ ਕੀਤੇ ਹਨ। ਉਥੇ ਹੀ ਲੋਕਾਂ ਨੂੰ ਵੀ ਇਨ੍ਹਾਂ ਪਾਬੰਦੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ ਅਗਰ ਕੋਈ ਵੀ ਇਹਨਾਂ ਉਦੇਸ਼ਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹੁਣ ਡੇਰਾ ਸੱਚਾ ਸੌਦਾ ਨੂੰ ਪੰਜਾਬ ਵਿੱਚ ਇਕੱਠ ਕਰਨ ਤੇ ਇਸ ਕਾਰਨ ਜਾਰੀ ਹੋ ਗਿਆ ਇਹ ਸਰਕਾਰੀ ਨੋਟਿਸ ਜਾਰੀ , ਜਿਸ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਡੇਰਾ ਸੱਚਾ ਸੌਦਾ ਕਾਫੀ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ ਅਤੇ ਡੇਰਾ ਮੁਖੀ ਇਸ ਸਮੇਂ ਤੱਕ ਜੇਲ ਵਿੱਚ ਬੰਦ ਹਨ।
ਉੱਥੇ ਹੀ ਹੁਣ ਡੇਰਾ ਸੱਚਾ ਸੌਦਾ ਇਕ ਵਾਰ ਫਿਰ ਤੋਂ ਚਰਚਾ ਵਿਚ ਆ ਗਿਆ ਹੈ ਜਿਥੇ ਪੰਜਾਬ ਵਿੱਚ ਸਲਾਬਤਪੁਰਾ ਵਿਖੇ ਸੰਗਤ ਦੇ ਇੱਕਠ ਮਾਮਲੇ ਚ ਡੇਰਾ ਸੱਚਾ ਸੌਦਾ ਸਰਸਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਪੰਜਾਬ ਦੇ ਵਿੱਚ ਜਿੱਥੇ ਡੇਰਾ ਸੱਚਾ ਸੌਦਾ ਸਿਰਸਾ ਦਾ ਪੰਜਾਬ ਵਿੱਚ ਮੁੱਖ ਹੈੱਡਕੁਆਰਟਰ ਡੇਰਾ ਸਲਾਬਤਪੁਰਾ ਹੈ। ਜਿੱਥੇ ਵੱਡਾ ਇਕੱਠ ਕਰਕੇ ਡੇਰਾ ਸੱਚਾ ਸੌਦਾ ਵੱਲੋਂ ਨਾਮ ਚਰਚਾ ਕੀਤੀ ਗਈ ਹੈ। ਜਿੱਥੇ ਐਤਵਾਰ ਦੇ ਦਿਨ ਨੂੰ ਪੰਜਾਬ ਭਰ ਦੇ ਡੇਰਾ ਪ੍ਰੇਮੀ ਸ਼ਾਮਲ ਹੋਣ ਲਈ ਆਏ ਹਨ।
ਉੱਥੇ ਹੀ ਇਸ ਇਕੱਠ ਨੂੰ ਦੇਖਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਬਠਿੰਡਾ ਵੱਲੋਂ ਇਸ ਇਕੱਠ ਵਾਸਤੇ ਡੇਰਾ ਸਿਰਸਾ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਜਿੱਥੇ ਪ੍ਰਚਾਰ ਨੂੰ ਲੈ ਕੇ ਚੋਣ ਕਮਿਸ਼ਨ ਵੱਲੋਂ ਕਈ ਤਰ੍ਹਾਂ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਚੋਣਾਂ ਦੇ ਆਦੇਸ਼ ਅਤੇ ਕਰੋਨਾ ਪਾਬੰਦੀਆਂ ਦੇ ਚੱਲਦੇ ਹੋਏ ਲੋਕਾਂ ਦੇ ਇਕੱਠ ਉਪਰ ਵੀ ਰੋਕ ਲਗਾਈ ਗਈ ਹੈ।
Previous Postਸੀਨੀਅਰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਵੋਟਾਂ ਦੇ ਬਾਰੇ ਚ ਕਰਤਾ ਇਹ ਵੱਡਾ ਐਲਾਨ
Next Postਅਦਾਲਤ ਚੋਂ ਜਮਾਨਤ ਮਿਲਣ ਤੋਂ ਬਾਅਦ ਬਿਕਰਮ ਮਜੀਠੀਆ ਨੇ ਸਭ ਤੋਂ ਪਹਿਲਾਂ ਕੀਤਾ ਇਹ ਕੰਮ