ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਤੋਂ ਸੰਗਤਾਂ ਲਈ ਆਈ ਵੱਡੀ ਅਹਿਮ ਖਬਰ

ਆਈ ਤਾਜਾ ਵੱਡੀ ਖਬਰ 

ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਜਿੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪੁੱਜਦੀਆਂ ਹਨ ਤੇ ਸੰਗਤਾਂ ਨੂੰ ਲੈ ਕੇ ਸਮੇਂ ਸਮੇਂ ਤੇ ਖਾਸ ਪ੍ਰਬੰਧ ਕੀਤੇ ਜਾਂਦੇ ਹਨ, ਤਾਂ ਜੋ ਉਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ l ਇਸੇ ਵਿਚਾਲੇ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਦੀਆਂ ਸੰਗਤਾਂ ਦੇ ਲਈ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਕਿ ਰੇਲਵੇ ਸਟੇਸ਼ਨ ਬਿਆਸ ਦੀ ਨਵੀਂ ਇਮਾਰਤ, ਜੋ ਕਿ ਅੰਮ੍ਰਿਤ ਭਾਰਤ ਸਟੇਸ਼ਨਾਂ ਦੇ ਤਹਿਤ ਮੁੜ ਵਿਕਸਤ ਕੀਤੀ ਜਾ ਰਹੀ ਹੈ, ਜਿਸ ਕਾਰਨ ਨਾਗਰਿਕ ਸਹੂਲਤਾਂ ਵਾਲਾ ਵਿਸ਼ਵ ਪੱਧਰੀ ਬੁਨਿਆਦੀ ਸਟੇਸ਼ਨ ਬਣਾਇਆ ਜਾਵੇਗਾ। ਜਿਸ ਦਾ ਐਲਾਨ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਵੱਲੋਂ ਕੀਤਾ ਗਿਆ ਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਭਾਰਤੀ ਰੇਲਵੇ ਡੇਰਾ ਰਾਧਾ ਸੁਆਮੀ ਸਤਿਸੰਗ ਪ੍ਰਬੰਧਨ ਨੂੰ ਹਰ ਪੱਖੋਂ ਹਰ ਤਰ੍ਹਾਂ ਦਾ ਸਹਿਯੋਗ ਦੇਵੇਗਾ।

ਜਿਸ ਕਾਰਨ ਹੁਣ ਉਹਨਾਂ ਵੱਲੋਂ ਸੰਗਤਾਂ ਦੀ ਸਹੂਲਤ ਦੇ ਲਈ ਇਹ ਐਲਾਨ ਕੀਤਾ ਗਿਆ ਹੈ ਜਿਸ ਦੀ ਸਹੂਲਤ ਸਾਰੀਆਂ ਸੰਗਤਾਂ ਨੂੰ ਮਿਲੇਗੀ l ਉਹਨਾਂ ਇਸ ਮੌਕੇ ਆਖਿਆ ਕਿ ਸਤਿਸੰਗ ਦੌਰਾਨ ਅਤੇ ਆਮ ਦਿਨਾਂ ਵਿਚ ਜ਼ਿਆਦਾਤਰ ਜਨਤਾ ਪੰਜਾਬ ਦੇ ਬਿਆਸ ਕਸਬੇ ਵਿਚ ਸਥਿਤ ਡੇਰੇ ਤਕ ਰੇਲਾਂ ਰਾਹੀਂ ਜਾਂਦੀ ਹੈ। ਜਿਸ ਦੌਰਾਨ ਕਾਫੀ ਭੀੜ ਵੀ ਹੋ ਜਾਂਦੀ ਹੈ ਤੇ ਇਸੇ ਕਾਰਨ ਹੁਣ ਸਾਰੀਆਂ ਨਾਗਰਿਕ ਸਹੂਲਤਾਂ ਵਾਲਾ ਵਿਸ਼ਵ ਪੱਧਰੀ ਬੁਨਿਆਦੀ ਸਟੇਸ਼ਨ ਬਣਾਇਆ ਜਾਵੇਗਾ। ਜਿਸ ਸਬੰਧੀ ਮੰਤਰੀ ਦੇ ਵੱਲੋਂ ਅਧਿਕਾਰੀਆਂ ਅਤੇ ਸੇਵਾਦਾਰਾਂ ਦੇ ਨਾਲ ਮੀਟਿੰਗ ਵੀ ਕੀਤੀ ਗਈ l ਅੱਗੇ ਮੰਤਰੀ ਨੇ ਕਿਹਾ ਕਿ ਉਹ ਇਕ ਵਾਰ ਖੁਦ ਰੇਲਵੇ ਸਟੇਸ਼ਨ ਬਿਆਸ ਦਾ ਦੌਰਾ ਕਰਦਿਆਂ ਟੈਂਡਰ ਜਾਰੀ ਕਰਨ ਤੇ ਡਿਜ਼ਾਈਨ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਡੇਰਾ ਪ੍ਰਬੰਧਕਾਂ ਦੁਆਰਾ ਦੱਸੀਆਂ ਗਈਆਂ ਕੁਝ ਸੋਧਾਂ ਕਰਨ ਵੱਲ ਵੀ ਧਿਆਨ ਦੇਣ। ਬਿੱਟੂ ਨੇ ਕਿਹਾ ਕਿ ਬਿਆਸ ਰੇਲਵੇ ਸਟੇਸ਼ਨ ’ਤੇ ਪੀਕ ਸੀਜ਼ਨ ਦੌਰਾਨ 30 ਹਜ਼ਾਰ ਤੋਂ 40 ਹਜ਼ਾਰ ਯਾਤਰੀ ਅਤੇ ਰੋਜ਼ਾਨਾ 6000 ਯਾਤਰੀ ਆਉਂਦੇ ਹਨ, ਪਰ ਆਉਣ ਵਾਲੇ ਸਮੇਂ ’ਚ ਸਤਿਸੰਗ ਸੀਜ਼ਨ ਦੌਰਾਨ 60 ਹਜ਼ਾਰ ਤੋਂ 70 ਹਜ਼ਾਰ ਯਾਤਰੀਆਂ ਦੀ ਆਵਾਜਾਈ ਹੋਣ ਦੀ ਉਮੀਦ ਹੈ। ਮੰਤਰੀ ਵੱਲੋਂ ਕੀਤੇ ਗਏ ਇਸ ਐਲਾਨ ਦੇ ਕਾਰਨ ਸੰਗਤਾਂ ਦੇ ਵਿੱਚ ਖੁਸ਼ੀ ਤੇ ਉਤਸ਼ਾਹ ਵੇਖਣ ਨੂੰ ਮਿਲਦਾ ਪਿਆ ਹੈ l ਹਰ ਕਿਸੇ ਦੇ ਵੱਲੋਂ ਆਸ ਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਕੰਮ ਨੂੰ ਜਲਦੀ ਹੀ ਪੂਰਾ ਕੀਤਾ ਜਾਵੇ।