ਆਈ ਤਾਜਾ ਵੱਡੀ ਖਬਰ
ਮਨੁੱਖ ਦੀ ਜ਼ਿੰਦਗੀ ਦੇ ਵਿਚ ਹਰ ਇੱਕ ਪਹਿਲੂ ਆਪਣਾ ਇੱਕ ਵੱਖਰਾ ਮਕਸਦ ਅਤੇ ਮੁਕਾਮ ਰੱਖਦਾ ਹੈ। ਜਿਸ ਦੇ ਕਾਰਨ ਉਸਦੇ ਜੀਵਨ ਵਿਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਉਂਦੀਆਂ ਹਨ। ਕਿਉਂਕਿ ਹਰ ਮਨੁੱਖ ਹਰ ਪ੍ਰਸਥਿਤੀ ਦੇ ਵਿੱਚ ਇੱਕੋ ਜਿਹਾ ਨਹੀਂ ਹੁੰਦਾ। ਉਸ ਉਪਰ ਵੱਖ ਵੱਖ ਕਾਰਕਾਂ ਦਾ ਪ੍ਰਭਾਵ ਹੋਣ ਕਰਕੇ ਉਸ ਦੀ ਸੰਗਤ ਵੀ ਵੱਖ ਹੁੰਦੀ ਹੈ। ਧਾਰਮਿਕਤਾ ਦਾ ਆਪਣਾ ਹੀ ਇੱਕ ਵਿਸ਼ੇਸ਼ ਮਹੱਤਵ ਹੁੰਦਾ ਹੈ ਜੋ ਮਨੁੱਖ
ਦੇ ਸੰਪੂਰਨ ਜੀਵਨ ਕਾਲ ਦੌਰਾਨ ਇਕ ਅਹਿਮ ਭੂਮਿਕਾ ਨਿਭਾਉਂਦੀ ਹੈ। ਮੌਜੂਦਾ ਸਮੇਂ ਵੀ ਇਨਸਾਨ ਵੱਲੋਂ ਕਈ ਤਰ੍ਹਾਂ ਦੇ ਧਰਮ ਅਪਣਾਏ ਜਾਂਦੇ ਹਨ ਜਿਨ੍ਹਾਂ ਨਾਲ ਸਬੰਧਤ ਗੁਰੂਆਂ ਨੂੰ ਇਹ ਦੁਨੀਆਂ ਨਤਮਸਤਕ ਹੁੰਦੀ ਹੈ। ਪੰਜਾਬ ਅੰਦਰ ਵੱਖ-ਵੱਖ ਧਰਮਾਂ ਦੇ ਗੁਰੂ ਲੋਕਾਂ ਨੂੰ ਸਿੱਖਿਆ ਦਿੰਦੇ ਹਨ ਜਿਨ੍ਹਾਂ ਵਿੱਚੋਂ ਇੱਕ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਹਨ। ਬਾਬਾ ਗੁਰਿੰਦਰ ਸਿੰਘ ਵੀ ਆਪਣੇ ਕੀਤੇ ਕਾਰਜਾਂ ਨੂੰ
ਲੈ ਕੇ ਕਾਫੀ ਚਰਚਾ ਵਿੱਚ ਰਹਿੰਦੇ ਹਨ। ਜਿਥੇ ਉਨ੍ਹਾਂ ਵੱਲੋਂ ਗਰੀਬਾਂ ਦੀ ਮਦਦ ਕੀਤੀ ਜਾਂਦੀ ਹੈ ਉੱਥੇ ਹੀ ਕੋਰੋਨਾ ਕਾਲ ਸਮੇਂ ਉਹਨਾਂ ਵੱਲੋਂ ਕੀਤਾ ਗਿਆ ਕਾਰਜ ਲੋਕਾਂ ਵੱਲੋਂ ਕਾਫੀ ਸਲਾਹਿਆ ਗਿਆ ਸੀ। ਵੱਖ ਵੱਖ ਥਾਵਾਂ ਦਾ ਦੌਰਾ ਕਰਦੇ ਰਹਿਣ ਵਾਲੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਪਿੰਡ ਦਾਦੂ ਦੇ ਗੁਰਦੁਆਰਾ ਗੁਰੂ ਗ੍ਰੰਥਸਰ ਸਾਹਿਬ ਵਿਖੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਣ ਲਈ ਪਹੁੰਚੇ। ਇਸ ਦੌਰਾਨ ਬਾਬਾ ਗੁਰਿੰਦਰ ਸਿੰਘ ਅਤੇ ਬਲਜੀਤ ਸਿੰਘ ਦਾਦੂਵਾਲ ਵਿਚਾਲੇ ਲਗਭਗ ਇੱਕ ਘੰਟਾ ਬੰਦ ਕਮਰਾ ਮੁਲਾਕਾਤ ਤੱਕ ਚੱਲੀ। ਜ਼ਿਕਰਯੋਗ ਹੈ ਕਿ ਡੇਰਾ ਬਿਆਸ ਦੇ ਮੁਖੀ ਬਾਬਾ
ਗੁਰਿੰਦਰ ਸਿੰਘ ਢਿੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਮਿਲਣ ਦੇ ਲਈ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਸਾਹਿਬ ਵਿਖੇ ਪੁੱਜੇ ਜਿੱਥੇ ਉਨ੍ਹਾਂ ਦੇ ਆਉਣ ਦੀ ਖ਼ਬਰ ਕਿਸੇ ਨੂੰ ਵੀ ਨਹੀਂ ਸੀ। ਬਾਬਾ ਗੁਰਿੰਦਰ ਸਿੰਘ ਦੇ ਅਚਾਨਕ ਆਉਣ ਵਾਰੇ ਜਦੋਂ ਜੱਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਆਖਿਆ ਕਿ ਬਾਬਾ ਢਿੱਲੋਂ ਪਹਿਲਾਂ ਵੀ ਕਈ ਵਾਰ ਇਸ ਅਸਥਾਨ ਉਪਰ ਆ ਚੁੱਕੇ ਹਨ ਅਤੇ ਇਸ ਵਾਰ ਵੀ ਉਹ ਲੰਘਦੇ ਹੋਏ ਇੱਥੇ ਜ਼ਰੂਰ ਰੁਕੋ ਅਤੇ ਉਨ੍ਹਾਂ ਨੇ ਕੁਝ ਪਲ ਸਾਂਝੇ ਕੀਤੇ ਜਿਸ ਦਾ ਕੋਈ ਵੀ ਹੋਰ ਮਤਲਬ ਨਹੀ ਸਮਝਿਆ ਜਾਣਾ ਚਾਹੀਦਾ।
Previous Postਪੰਜਾਬ ਦੇ ਸਕੂਲਾਂ ਲਈ ਆਈ ਵੱਡੀ ਖਬਰ – ਹੋਇਆ ਇਹ ਐਲਾਨ , ਬੱਚਿਆਂ ਚ ਖੁਸ਼ੀ
Next Postਸ਼ਰਮ ਦੀ ਗਲ੍ਹ : ਆਖਰ ਅੱਕ ਕੇ ਰੋ ਰੋ ਅਮਰ ਨੂਰੀ ਨੇ ਹੁਣ ਕੀਤਾ ਇਹ ਵੱਡਾ ਖੁਲਾਸਾ