ਆਈ ਤਾਜਾ ਵੱਡੀ ਖਬਰ
ਬੀਤੇ ਕੁਝ ਦਿਨਾਂ ਤੋਂ ਡੇਰਾ ਬਿਆਸ ਜਿੱਥੇ ਚਰਚਾ ਵਿੱਚ ਬਣਿਆ ਹੋਇਆ ਹੈ ਉੱਥੇ ਹੀ ਬਹੁਤ ਸਾਰੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਵੀ ਇਸ ਡੇਰੇ ਨਾਲ ਜੁੜੀਆਂ ਹੋਈਆਂ ਹਨ। ਬੀਤੇ ਦਿਨੀ ਜਿੱਥੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਵੱਲੋਂ ਆਪਣੇ ਵਾਰਸ ਦਾ ਐਲਾਨ ਕੀਤਾ ਗਿਆ ਸੀ ਜਿਸ ਨਾਲ ਸਾਰੀ ਸੰਗਤ ਵਿੱਚ ਹਲਚਲ ਮੱਚ ਗਈ ਸੀ। ਉੱਥੇ ਹੀ ਉਨਾਂ ਵੱਲੋਂ ਸਤਸੰਗ ਵਿੱਚ ਆਪਣੇ ਵਾਰਸ ਨਾਲ ਦੋ ਗੱਦੀਆਂ ਲਗਾ ਕੇ ਆਪਣੇ ਵਾਰਸ ਨੂੰ ਨਾਲ ਬਿਠਾ ਕੇ ਉਸ ਬਾਰੇ ਐਲਾਨ ਕੀਤਾ ਗਿਆ ਤਾਂ ਸਾਰੀ ਸੰਗਤ ਪੰਡਾਲ ਵਿੱਚ ਬੈਠੀ ਭਾਵੁਕ ਹੋਈ ਨਜ਼ਰ ਆਈ। ਬੀਤੇ ਕੱਲ ਵੀ ਜਲੰਧਰ ਡੇਰਾ ਮੁਖੀ ਅਤੇ ਉਨਾਂ ਦੇ ਵਾਰਸ ਦੇ ਆਉਣ ਤੇ ਸੰਗਤ ਵੱਲੋਂ ਉਨਾਂ ਦਾ ਭਰਮਾ ਸਵਾਗਤ ਕੀਤਾ ਗਿਆ।
ਹੁਣ ਇੱਕ ਵਾਰ ਫਿਰ ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਜਿੱਥੇ ਕਿ ਹੁਣ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਡੇਰਾ ਬਿਆਸ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ। ਜਿਸ ਨਾਲ ਦੂਰ ਦੁਰਾਡੇ ਤੋਂ ਆਉਣ ਵਾਲੀ ਸੰਗਤ ਨੂੰ ਸਹੂਲਤ ਮਿਲੇਗੀ। ਇਸ ਵਿੱਚ ਪਹਿਲੀ ਰੇਲ ਗੱਡੀ ਅਜਮੇਰ ਤੋਂ ਬਿਆਸ ਲਈ ਸਪੈਸ਼ਲ ਤੌਰ ਤੇ ਆਵੇਗੀ। ਜਿਸ ਦਾ ਨੰਬਰ 09641 ਹੈ, ਇਹ ਰੇਲ ਗੱਡੀ 12 ਸਤੰਬਰ ਸ਼ਾਮ ਨੂੰ 5:15 ਮਿੰਟ ਤੇ ਰਵਾਨਾ ਹੋਵੇਗੀ ਤੇ ਬਿਆਸ ਅਗਲੇ ਦਿਨ ਦੁਪਹਿਰ 12 ਵਜੇ ਪਹੁੰਚੇਗੀ। ਇਸ ਤਰ੍ਹਾਂ ਹੀ ਬਿਆਸ ਤੋਂ ਅਜਮੇਰ ਲਈ 15 ਸਤੰਬਰ ਨੂੰ ਰੇਲ ਗੱਡੀ ਨੰਬਰ 09642 ਬਿਆਸ ਤੋਂ 3 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਅਜਮੇਰ ਸਵੇਰੇ 9:45 ਤੇ ਪਹੁੰਚੇਗੀ। ਇਸ ਰੇਲਵੇ ਰੂਟ ਉੱਪਰ ਜੈਪੁਰ, ਫੁਲੇਰਾ, ਕਿਸ਼ਨਗੜ੍ਹ, ਮਦਰ, ਰੇਵਾੜੀ, ਅਲਵਰ, ਬਾਂਦੀਕੁਈ, ਧੂਰੀ, ਭਿਵਾਨੀ, ਲੁਧਿਆਣਾ, ਜਾਖਲ, ਹਿਸਾਰ ਅਤੇ ਜਲੰਧਰ ਸਿਟੀ ਸਟੇਸ਼ਨਾਂ ਤੇ ਰੁਕੇਗੀ। ਇਸ ਤਰ੍ਹਾਂ ਹੀ ਦੂਜੀ ਟ੍ਰੇਨ ਜੋਧਪੁਰ ਤੋਂ ਬਿਆਸ ਲਈ 19 ਸਤੰਬਰ ਸ਼ਾਮ 3 ਵਜੇ ਟਰੇਨ ਨੰਬਰ 04833 ਰਵਾਨਾ ਹੋਵੇਗੀ ਤੇ ਬਿਆਸ ਅਗਲੇ ਦਿਨ 10 ਵਜੇ ਪਹੁੰਚੇਗੀ। ਇਸ ਤਰ੍ਹਾਂ ਹੀ 22 ਸਤੰਬਰ ਨੂੰ ਬਿਆਸ ਤੋਂ ਜੋਧਪੁਰ ਟ੍ਰੇਨ ਸ਼ਾਮ ਨੂੰ 3 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵਾ ਨੌ ਵਜੇ ਜੋਧਪੁਰ ਪਹੁੰਚੇਗੀ। ਜੋ ਕਿ ਪਿੱਪਲ ਰੋਡ ,ਮਾਰਵਾੜ ਮੁੰਡਵਾ, ਮੇਦਟਾ ਰੋਡ, ਗੋਤਾਨ, ਬੀਕਾਨੇਰ, ਨਾਗੌਰ, ਹਨੂੰਮਾਨਗੜ੍ਹ,ਸੂਰਤਗੜ੍ਹ, ਧੂਰੀ, ਬਠਿੰਡਾ, ਲੁਧਿਆਣਾ ਅਤੇ ਜਲੰਧਰ ਸਟੇਸ਼ਨਾਂ ਤੇ ਇਸ ਰੇਲ ਸੇਵਾ ਦਾ ਰੂਟ ਹੋਵੇਗਾ ਤੇ ਰੁਕੇਗੀ। ਇਹਨਾਂ ਰੇਲ ਗੱਡੀਆਂ ਵਿੱਚ 22 ਡੱਬੇ ਹੋਣਗੇ ਅਤੇ ਦੋ ਥਰਡ ਏ ਸੀ ਹੋਣਗੇ।
Previous Postਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਤੇ ਚਲਦੇ ਸ਼ੋਅ ਚ ਹੋਇਆ ਹਮਲਾ
Next Postਪੰਜਾਬ ਵਾਸੀਆਂ ਲਈ ਵੱਜੀ ਖਤਰੇ ਦੀ ਘੰਟੀ , ਤੇਜੀ ਨਾਲ ਪੈਰ ਪਸਾਰ ਰਹੀ ਇਹ ਬਿਮਾਰੀ