ਆਈ ਤਾਜਾ ਵੱਡੀ ਖਬਰ
ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਵੱਲੋਂ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ ਜਿਸ ਨਾਲ ਬਹੁਤ ਸਾਰੇ ਪਰਿਵਾਰਾਂ ਨੂੰ ਰਾਹਤ ਵੀ ਮਿਲਦੀ ਹੈ। ਉੱਥੇ ਹੀ ਪੰਜਾਬ ਵਿੱਚ ਵੀ ਕਈ ਧਾਰਮਿਕ ਸੰਸਥਾਵਾਂ ਅਜਿਹੀਆਂ ਹਨ ਜਿੱਥੇ ਬਹੁਤ ਸਾਰੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹਨ ਅਤੇ ਉਹ ਦੂਰ ਦੁਰਾਡੇ ਤੋਂ ਚੱਲ ਕੇ ਉਹਨਾਂ ਸੰਸਥਾਵਾਂ ਵਿੱਚ ਆਉਂਦੇ ਹਨ । ਜਿੱਥੇ ਆ ਕੇ ਉਹ ਉਹਨਾਂ ਧਾਰਮਿਕ ਸਥਾਨਾਂ ਦੇ ਗੱਦੀ ਨਸ਼ੀਨ ਧਾਰਮਿਕ ਗੁਰੂਆਂ ਦੇ ਪਰਵਚਨ ਵੀ ਸਰਵਣ ਕਰਦੇ ਹਨ ਹਨ। ਪਰ ਕੁਝ ਸਮੱਸਿਆਵਾਂ ਦੇ ਚੱਲਦਿਆਂ ਹੋਇਆਂ ਕਈ ਸ਼ਰਧਾਲੂਆਂ ਨੂੰ ਕਈ ਵਾਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਉੱਥੇ ਹੀ ਹੁਣ ਡੇਰਾ ਬਿਆਸ ਦੀ ਸੰਗਤ ਨੂੰ ਇੱਕ ਵੱਡੀ ਰਾਹਤ ਮਿਲਣ ਦੀ ਖਬਰ ਵੀ ਸਾਹਮਣੇ ਆਈ ਹੈ। ਜਿੱਥੇ ਬਿਆਸ ਦੇ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਜਾਣ ਲਈ ਭਾਰੀ ਗਿਣਤੀ ਵਿੱਚ ਸੰਗਤ ਰੇਲ ਗੱਡੀ ਰਾਹੀਂ ਆਉਂਦੀ ਹੈ। ਜਿੱਥੇ ਸ਼ੁਕਰਵਾਰ ਤੋਂ ਲੈ ਕੇ ਐਤਵਾਰ ਤੱਕ ਭੰਡਾਰੇ ਅਤੇ ਸਤਿਸੰਗ ਦਾ ਆਯੋਜਨ ਵੱਡੇ ਪੱਧਰ ਤੇ ਡੇਰੇ ਵਿੱਚ ਕੀਤਾ ਜਾਂਦਾ ਹੈ। ਜਿੱਥੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਤੋਂ ਵੀ ਸੰਗਤ ਵੱਡੀ ਗਿਣਤੀ ਵਿੱਚ ਪੁੱਜਦੀ ਹੈ । ਉੱਥੇ ਹੀ ਬਾਬਾ ਗੁਰਿੰਦਰ ਸਿੰਘ ਢਿੱਲੋ ਸਤਿਸੰਗ ਕਰਦੇ ਹਨ ਅਤੇ ਸੰਗਤ ਨੂੰ ਦਰਸ਼ਨ ਦਿੰਦੇ ਹਨ। ਉੱਥੇ ਹੀ ਇਸ ਵਾਰ ਸਤਸੰਗ ਦਾ ਸਮਾਂ 15,22 ਤੇ 29 ਤਰੀਕ ਨੂੰ ਸਵੇਰੇ 10 ਵਜੇ ਦਾ ਰੱਖਿਆ ਗਿਆ ਹੈ ਜੋ ਕਿ ਪਹਿਲਾਂ 9:30 ਵਜੇ ਹੁੰਦਾ ਸੀ। ਇਸ ਵਾਰ ਸ਼ਨੀਵਾਰ ਨੂੰ ਸੰਗਤ ਨੂੰ ਪ੍ਰਸ਼ਾਦ ਦਿੱਤਾ ਜਾਵੇਗਾ ਅਤੇ ਸੰਗਤ ਨੂੰ ਬਾਬਾ ਗੁਰਿੰਦਰ ਸਿੰਘ ਢਿੱਲੋ ਵੱਲੋਂ ਦਰਸ਼ਨ ਵੀ ਦਿੱਤੇ ਜਾਣਗੇ। ਜਲੰਧਰ ਵਿੱਚ ਜਲੰਧਰ ਕੈਂਟ ਸਟੇਸ਼ਨ ਤੇ ਨਿਰਮਾਣ ਕਾਰਜ ਦੇ ਚਲਦਿਆਂ ਹੋਇਆਂ ਰੇਲ ਗੱਡੀਆਂ ਨੂੰ ਫਗਵਾੜਾ ਸਟੇਸ਼ਨ ਤੇ ਹੀ ਬੰਦ ਕੀਤਾ ਗਿਆ। ਜਿੱਥੇ ਸੰਗਤ ਨੂੰ ਆ ਰਹੀ ਮੁਸ਼ਕਿਲ ਦੇ ਚਲਦਿਆਂ ਹੋਇਆਂ ਜਲੰਧਰ ਅਤੇ ਫਗਵਾੜਾ ਦੇ ਰਾਧਾ ਸੁਆਮੀ ਸਤਿਸੰਗ ਘਰ ਦੇ ਪ੍ਰਬੰਧਕਾਂ ਵੱਲੋਂ ਸੰਗਤ ਦੀ ਸਹੂਲਤ ਲਈ ਸੇਵਾਵਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਡੇਰਾ ਬਿਆਸ ਪਹੁੰਚਣ ਦੇ ਪ੍ਰਬੰਧ ਕੀਤੇ ਗਏ ਹਨ। ਜਿੱਥੇ ਰੇਲ ਯਾਤਰੀਆਂ ਲਈ ਰਹਿਣ, ਖਾਣ ਲਈ ਲੰਗਰ ਅਤੇ ਚਾਹ ਦਾ ਪ੍ਰਬੰਧ ਕੀਤਾ ਗਿਆ। ਉੱਥੇ ਹੀ ਬਜ਼ੁਰਗਾਂ ਲਈ ਵੀਲ ਚੇਅਰ ਅਤੇ ਯਾਤਰੀਆਂ ਨੂੰ ਵਿਸ਼ੇਸ਼ ਬੱਸਾਂ ਰਾਹੀਂ ਡੇਰਾ ਬਿਆਸ ਪਹੁੰਚਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
Previous Postਮਾਤਾ ਵੈਸ਼ਣੋ ਦੇਵੀ ਤੋਂ ਸ਼ਰਧਾਲੂਆਂ ਲਈ ਆਈ ਵੱਡੀ ਖੁਸ਼ਖਬਰੀ
Next Postਬੱਸ ਨਾਲ ਹੋਈ ਪਾਣੀ ਦੇ ਟੈਂਕਰ ਦੀ ਜ਼ਬਰਦਸਤ ਟੱਕਰ , ਹੋਈ 8 ਲੋਕਾਂ ਦੀ ਮੌਤ