ਡੇਢ ਸਾਲਾਂ ਦੇ ਬੱਚੇ ਨੂੰ ਮਿਲੀ ਇਸ ਤਰਾਂ ਤੜਫ ਤੜਫ ਕੇ ਦਰਦਨਾਕ ਮੌਤ – ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ

ਆਈ ਤਾਜ਼ਾ ਵੱਡੀ ਖਬਰ 

ਸਰਦੀ ਦੇ ਮੌਸਮ ਵਿੱਚ ਜਿਥੇ ਬਹੁਤ ਸਾਰੇ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ ਉਥੇ ਹੀ ਇਸ ਮੌਸਮ ਦੀ ਤਬਦੀਲੀ ਕਾਰਨ ਹੋਰ ਵੀ ਕਈ ਤਰਾਂ ਦੇ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਵਾਪਰਨ ਵਾਲੇ ਹਾਦਸਿਆਂ ਵਿੱਚ ਜਦੋਂ ਬੱਚਿਆਂ ਦਾ ਜ਼ਿਕਰ ਹੁੰਦਾ ਹੈ ਤਾਂ ਅਜਿਹੀਆਂ ਖਬਰਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਮਾਂ-ਪਿਓ ਨੂੰ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਤਰਾਂ ਦੇ ਤਰੀਕੇ ਅਪਣਾਏ ਜਾਂਦੇ ਹਨ। ਉਥੇ ਹੀ ਬੱਚਿਆਂ ਦੀ ਸੁਰੱਖਿਆ ਲਈ ਅਪਣਾਏ ਗਏ ਤਰੀਕੇ ਕਈ ਵਾਰ ਉਨ੍ਹਾਂ ਦੀ ਜਾਨ ਜਾਣ ਦੀ ਵਜ੍ਹਾ ਵੀ ਬਣ ਜਾਂਦੇ ਹਨ। ਹੁਣ ਡੇਢ ਸਾਲਾਂ ਦੇ ਬੱਚੇ ਨੂੰ ਇਸ ਤਰਾਂ ਤੜਫ-ਤੜਫ ਕੇ ਦਰਦਨਾਕ ਮੌਤ ਮਿਲੀ ਹੈ ਜਿਸ ਨੂੰ ਸੁਣਨ ਵਾਲਿਆਂ ਦੀਆਂ ਵੀ ਧਾਹਾਂ ਨਿਕਲ ਗਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨਕੋਦਰ ਬਲਾਕ ਅਧੀਨ ਆਉਂਦੇ ਪਿੰਡ ਬਾਉਪੁਰ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਪ੍ਰਵਾਸੀ ਮਜ਼ਦੂਰ ਆਧੀ ਰੋਡ ਤੇ ਖੇਤਾਂ ਵਿੱਚ ਹੀ ਇਕ ਝੁੱਗੀ ਬਣਾ ਕੇ ਰਹਿ ਰਿਹਾ ਸੀ। ਬਿਹਾਰ ਦਾ ਰਹਿਣ ਵਾਲਾ ਪਰਦੀਪ ਪੁੱਤਰ ਛੱਟੂ ਚੌਧਰੀ, ਭੱਟੀ ਫਾਰਮ ਵਿਚ ਕੰਮ ਕਰਦਾ ਹੈ। ਉੱਥੇ ਹੀ ਉਹ ਇਸ ਜਗਾ ਤੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਜੋ ਇੱਥੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀ। ਜਿਥੇ ਝੁੱਗੀ ਵਿਚ ਠੰਡ ਹੋਣ ਦੇ ਕਾਰਨ ਉਸ ਦੀ ਪਤਨੀ ਵੱਲੋਂ ਆਪਣੇ ਡੇਢ ਸਾਲਾਂ ਦੇ ਬੱਚੇ ਨੂੰ ਠੰਡ ਤੋਂ ਬਚਾਉਣ ਲਈ ਝੁੱਗੀ ਵਿਚ ਅੱਗ ਬਾਲ ਲਈ ਗਈ।

ਸ਼ਾਮ ਚਾਰ ਵਜੇ ਦੇ ਕਰੀਬ ਜਿਥੇ ਠੰਡ ਹੋਣ ਕਰਕੇ ਉਸ ਵੱਲੋਂ ਇਹ ਅੱਗ ਬਾਲੀ ਗਈ ਸੀ ਅਤੇ ਬੱਚਾ ਸੌਂ ਰਿਹਾ ਸੀ। ਉਸ ਸਮੇਂ ਹੀ ਉਹ ਆਪ ਨਿਸ਼ਾ ਦੇਵੀ ਸਾਗ ਲੈਣ ਲਈ ਬਾਹਰ ਖੇਤਾਂ ਵਿਚ ਚਲੇ ਗਈ। ਜਿਸ ਸਮੇਂ ਖੇਤਾਂ ਵਿੱਚ ਸਾਗ ਤੋੜ ਰਹੀ ਸੀ ਤਾਂ ਉਸ ਸਮੇਂ ਅਚਾਨਕ ਹੀ ਝੁੱਗੀ ਨੂੰ ਅੱਗ ਲੱਗ ਗਈ। ਵਿਸ਼ਵ ਨੂੰ ਅੱਗ ਨੂੰ ਦੇਖਦੇ ਹੀ ਬਚਾਅ ਵਾਸਤੇ ਰੌਲਾ ਪਾਇਆ ਗਿਆ।

ਇਸ ਅੱਗ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਤੱਕ ਲੋਕਾਂ ਵੱਲੋਂ ਅੱਗ ਤੇ ਕਾਬੂ ਕੀਤਾ ਗਿਆ ਉਸ ਸਮੇਂ ਤੱਕ ਝੁੱਗੀ ਵਿੱਚ ਸੌਂ ਰਹੇ ਡੇਢ ਸਾਲਾ ਬੱਚੇ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਘਰ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।