ਡਿਪੋਰਟ ਹੋ ਕੇ ਆਏ ਪੰਜਾਬੀ ਨੇ ਏਜੰਟ ਦਾ ਬੰਨ ਕੇ ਚਾੜਿਆ ਕੁਟਾਪਾ

ਵੱਡੇ ਸੁਫ਼ਨੇ ਲੈ ਕੇ ਵਿਦੇਸ਼ ਗਏ ਇੱਕ ਵਿਅਕਤੀ ਨੂੰ ਏਅਰਪੋਰਟ ‘ਤੇ ਰੋਕ ਕੇ ਡਿਪੋਰਟ ਕਰ ਦਿੱਤਾ ਗਿਆ। ਇਸ ਗੱਲ ਨਾਲ ਨਾਰਾਜ਼ ਹੋ ਕੇ ਉਹ ਵਿਅਕਤੀ ਆਪਣੇ ਸਾਥੀਆਂ ਦੇ ਨਾਲ ਟ੍ਰੈਵਲ ਏਜੰਟ ਨੂੰ ਇੱਕ ਬਹਾਨੇ ਨਾਲ ਬੁਲਾ ਕੇ ਬੰਧਕ ਬਣਾ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ।

ਸ਼ਿਕਾਇਤਕਰਤਾ ਲਖਵਿੰਦਰ ਸਿੰਘ, ਜੋ ਲੋਹਾਰਾ ਦਾ ਰਹਾਇਸ਼ੀ ਹੈ, ਨੇ ਦੱਸਿਆ ਕਿ ਉਸ ਨੇ ਜਸਵੀਰ ਕੌਰ ਦੇ ਰਿਸ਼ਤੇਦਾਰ ਅੰਮ੍ਰਿਤਪਾਲ ਸਿੰਘ ਨੂੰ ਰੂਸ ਦਾ ਵੀਜ਼ਾ ਲਗਵਾ ਕੇ ਰੂਸ ਭੇਜਿਆ ਸੀ। ਪਰ ਰੂਸ ਪੁੱਜਣ ‘ਤੇ ਅੰਮ੍ਰਿਤਪਾਲ ਨੂੰ ਏਅਰਪੋਰਟ ਅਥਾਰਟੀ ਨੇ ਰੋਕ ਲਿਆ ਅਤੇ ਡਿਪੋਰਟ ਕਰ ਕੇ ਵਾਪਸ ਭਾਰਤ ਭੇਜ ਦਿੱਤਾ। ਜਸਵੀਰ ਕੌਰ ਇਸ ਗੱਲ ਨਾਲ ਰੰਜਿਸ਼ ਰੱਖ ਰਹੀ ਸੀ ਅਤੇ ਇਸਨੇ ਫਿਰ ਇੱਕ ਬਹਾਨੇ ਨਾਲ ਲਖਵਿੰਦਰ ਨੂੰ ਆਪਣੇ ਪਤੀ ਦਾ ਵੀਜ਼ਾ ਲਗਵਾਉਣ ਲਈ ਆਪਣੇ ਕੋਲ ਬੁਲਾਇਆ। ਜਦੋਂ ਲਖਵਿੰਦਰ ਉਥੇ ਪਹੁੰਚਿਆ, ਤਾਂ ਜਸਵੀਰ ਅਤੇ ਉਸਦੇ ਸਾਥੀਆਂ ਨੇ ਉਸ ਨੂੰ ਬੰਧਕ ਬਣਾ ਲਿਆ ਅਤੇ ਮੁੱਲਾਂਪੁਰ ਲੈ ਜਾ ਕੇ ਉਸ ਦੀ ਕੁੱਟਾਈ ਕੀਤੀ।

ਫਿਲਹਾਲ, ਪੁਲਿਸ ਨੇ ਲਖਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਸਰਾਭਾ ਨਗਰ ਪੁਲਿਸ ਸਟੇਸ਼ਨ ਵਿੱਚ ਜਸਵੀਰ ਕੌਰ, ਰਾਜੂ, ਬੰਟੀ, ਗੁਰਬਾਜ ਸਿੰਘ, ਕਮਲਜੀਤ ਕੌਰ ਅਤੇ ਮੇਵਾ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।