ਡਿਜੀਟਲ ਭਿਖਾਰੀ ਨਕਦੀ ਨਾ ਹੋਣ ਤੇ ਕਰਵਾਉਂਦਾ PAYTM , ਪੈਸੇ ਇਕੱਠੇ ਕਰ ਖਰੀਦਣਾ ਚਾਹੁੰਦਾ ਹੈਲੀਕਾਪਟਰ

ਆਈ ਤਾਜ਼ਾ ਵੱਡੀ ਖਬਰ 

ਅੱਜਕਲ ਦੇ ਦੌਰ ਵਿੱਚ ਬਹੁਤ ਸਾਰੇ ਲੋਕ ਜਿੱਥੇ ਹੱਥੀਂ ਮਿਹਨਤ ਨਹੀਂ ਕਰਦੇ ਅਤੇ ਆਸਾਨੀ ਨਾਲ ਪੈਸਾ ਕਮਾਉਣ ਦੀ ਸੋਚਦੇ ਹਨ। ਇਸ ਵਾਸਤੇ ਕਈ ਤਰ੍ਹਾਂ ਦੇ ਰਸਤੇ ਅਪਣਾਏ ਜਾਂਦੇ ਹਨ। ਉੱਥੇ ਹੀ ਬਹੁਤ ਸਾਰੇ ਅਜਿਹੇ ਭਿਖਾਰੀਆਂ ਦੇ ਮਾਮਲੇ ਵੀ ਸਾਹਮਣੇ ਆਉਂਦੇ ਹਨ। ਜਿਨ੍ਹਾਂ ਕੋਲੋਂ ਬੇਹੱਦ ਪੈਸਾ ਬਰਾਮਦ ਕੀਤਾ ਜਾਂਦਾ ਹੈ। ਉਹਨਾਂ ਬਾਰੇ ਹੈਰਾਨੀਜਨਕ ਤੱਥ ਸਾਹਮਣੇ ਆਉਣ ਤੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਹੁਣ ਡਿਜੀਟਲ ਭਿਖਾਰੀ ਨਕਦੀ ਨਾ ਹੋਣ ਤੇ ਕਰਵਾਉਂਦਾ PAYTM , ਪੈਸੇ ਇਕੱਠੇ ਕਰ ਖਰੀਦਣਾ ਚਾਹੁੰਦਾ ਹੈਲੀਕਾਪਟਰ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਭਿਖਾਰੀ ਵੱਲੋਂ ਭੀਖ ਮੰਗ ਕੇ ਹੈਲੀਕਾਪਟਰ ਖਰੀਦੇ ਜਾਣ ਦੀ ਇੱਛਾ ਪ੍ਰਗਟ ਕੀਤੀ ਗਈ ਹੈ। ਦੱਸ ਦਈਏ ਕਿ ਇਹ ਉਸ ਸਮੇਂ ਚਰਚਾ ਵਿਚ ਆਇਆ ਜਦੋਂ ਕਈ ਲੋਕਾਂ ਵੱਲੋਂ ਇਸ ਦੀਆਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ। ਕਿਉਂਕਿ ਮੱਧ ਪ੍ਰਦੇਸ਼ ’ਚ ਭਿਖਾਰੀ ਵੀ ਹੁਣ ਹਾਈਟੈੱਕ ਹੋ ਗਏ ਹਨ। ਜਿੱਥੇ ਸਾਗਰ ਜ਼ਿਲ੍ਹੇ ’ਚ ਇਕ ਭਿਖਾਰੀ ਅਜਿਹਾ ਹੈ, ਜੋ ਲੋਕਾਂ ਕੋਲ ਪੈਸੇ ਨਾ ਹੋਣ ਤੇ ਪੇਟੀਐਮ ਦੇ ਜ਼ਰੀਏ ਭੀਖ ਲੈਂਦਾ ਹੈ।

ਤਕਨੋਲਜੀ ਦੇ ਹਿਸਾਬ ਨਾਲ ਜਿੱਥੇ ਇਸ 80 ਸਾਲ ਦੇ ਭਿਖਾਰੀ ਵੱਲੋਂ ਭੀਖ ਮੰਗੀ ਜਾ ਰਹੀ ਹੈ। ਉਥੇ ਹੀ ਇਸ ਭਿਖਾਰੀ ਦੇ ਕਮੰਡਲੁ ‘ਤੇ ਪੇਟੀਐਮ ਦਾ ਨੰਬਰ ਲਿਖਿਆ ਹੁੰਦਾ ਹੈ, ਜਿਸ ਤੇ ਇਸਨੂੰ ਦਾਨ ਕੀਤਾ ਜਾ ਸਕਦਾ ਹੈ। ਇਸ ਭਿਖਾਰੀ ਦਾ ਨਾਂ ਝੁੰਝੁਨ ਬਾਬਾ ਹੈ।ਜਿਸ ਨੇ ਭੀਖ ਦੇ ਪੈਸਿਆਂ ਨਾਲ ਲੱਖਾਂ ਦੀ ਜਾਇਦਾਦ ਮੱਧ ਪ੍ਰਦੇਸ਼ ਦੇ ਕੁਝ ਵੱਡੇ ਸ਼ਹਿਰਾਂ ’ਚ ਆਪਣੀ ਜਾਇਦਾਦ ਬਣਾਈ ਹੈ।

ਉਹ ਮੱਧ ਪ੍ਰਦੇਸ਼ ਦੇ ਕੁਝ ਵੱਡੇ ਸ਼ਹਿਰਾਂ ’ਚ ਆਪਣੀ ਜਾਇਦਾਦ ਹੋਣ ਦੀ ਗੱਲ ਕਰਦਾ ਹੈ। ਕਿਸੇ ਨੇ ਭਿਖਾਰੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਸੀ,ਜਿਸ ਚ ਉਹ ਦਾਅਵਾ ਕਰਦਾ ਹੈ ਕਿ ਉਸ ਨੇ ਲੱਖਾਂ ਦੀ ਜਾਇਦਾਦ ਭੀਖ ਦੇ ਪੈਸਿਆਂ ਨਾਲ ਬਣਾਈ ਹੈ।ਉਥੇ ਹੀ ਬਾਬਾ ਵੀਡੀਓ ’ਚ ਹੈਲੀਕਾਪਟਰ ਖਰੀਦਣ ਦੀ ਗੱਲ ਕਰ ਰਿਹਾ ਹੈ। ਉਸ ਨੇ ਭੀਖ ਮੰਗ ਕੇ ਬਹੁਤ ਕਮਾਈ ਕੀਤੀ ਹੈ, ਤੇ ਆਪਣੇ ਪੁੱਤਰ ਦੀ ਮਦਦ ਵੀ ਭੀਖ ਦੇ ਪੈਸੇ ਨਾਲ ਕਰ ਰਿਹਾ ਹੈ,ਝੁੰਝੁਨ ਬਾਬੇ ਨੇ ਹੁਣ ਤੱਕ 10-50 ਲੱਖ ਇਕੱਠੇ ਹੋਏ ਹਨ। ਜਿਸ ਨਾਲ ਕਈ ਜਗ੍ਹਾ ਤੇ ਮਕਾਨ ਖਰੀਦੇ ਹੋਏ ਹਨ।