ਡਾਕਟਰਾਂ ਨੇ ਕੀਤੀ ਵੱਡੀ ਲਾਪਰਵਾਹੀ, ਔਰਤ ਦੇ ਢਿੱਡ ਚ ਆਪ੍ਰੇਸ਼ਨ ਤੋਂ ਬਾਅਦ ਛੱਡਿਆ ਕੱਪੜਾ- ਹਾਲਤ ਬਣੀ ਗੰਭੀਰ

ਆਈ ਤਾਜ਼ਾ ਵੱਡੀ ਖਬਰ

ਲੋਕਾਂ ਵਿੱਚ ਜਿੱਥੇ ਡਾਕਟਰ ਨੂੰ ਭਗਵਾਨ ਦਾ ਰੂਪ ਆਖਿਆ ਜਾਂਦਾ ਹੈ ਜਿਸ ਵੱਲੋਂ ਲੋਕਾਂ ਨੂੰ ਜੀਵਨਦਾਨ ਦਿੱਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਡਾਕਟਰਾਂ ਵੱਲੋਂ ਲੋਕਾਂ ਦੀ ਸੇਵਾ ਵੀ ਕੀਤੀ ਜਾਂਦੀ ਹੈ। ਪਰ ਬਹੁਤ ਸਾਰੇ ਡਾਕਟਰ ਅੱਜ ਕੱਲ ਦੇ ਸਮੇਂ ਵਿੱਚ ਜਿੱਥੇ ਪੈਸੇ ਨੂੰ ਅਹਿਮੀਅਤ ਦੇਣ ਲੱਗ ਪਏ ਹਨ ਉਥੇ ਹੀ ਲੋਕਾਂ ਨੂੰ ਸਿਹਤ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਦਰਦ ਵੀ ਸਹਿਣ ਕਰਨੇ ਪੈ ਜਾਂਦੇ ਹਨ। ਡਾਕਟਰ ਵੱਲੋਂ ਵਰਤੀ ਜਾਂਦੀ ਲਾਪਰਵਾਹੀ ਦੇ ਹੁਣ ਤੱਕ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ।

ਹੁਣ ਡਾਕਟਰ ਵੱਲੋਂ ਕੀਤੀ ਗਈ ਵੱਡੀ ਲਾਪ੍ਰਵਾਹੀ, ਜਿਥੇ ਔਰਤ ਦੇ ਪੇਟ ਵਿੱਚ ਕੱਪੜਾ ਛੱਡਿਆ ਗਿਆ ਹੈ ਜਿਸ ਕਾਰਨ ਉਸਦੀ ਹਾਲਤ ਗੰਭੀਰ ਬਣ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਝਾਰਖੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਰਾਜਧਾਨੀ ਰਾਂਚੀ ਦੇ ਵਿਚ ਇਕ ਔਰਤ ਦਾ 5 ਜੁਲਾਈ ਨੂੰ ਸਦਰ ਹਸਪਤਾਲ ਦੇ ਵਿਚ ਸਜੇਰੀਅਨ ਅਪ੍ਰੇਸ਼ਨ ਕੀਤਾ ਗਿਆ ਸੀ। ਉੱਥੇ ਹੀ ਔਰਤ ਦੀ ਸਰਜਰੀ ਤੋਂ ਬਾਅਦ ਜਿਥੇ ਹਸਪਤਾਲ ਵਿੱਚ ਮਸ਼ਹੂਰ ਡਾਕਟਰ ਵੱਲੋਂ ਇਸ ਅਪਰੇਸ਼ਨ ਦੌਰਾਨ ਕੱਪੜਾ ਪੀੜਤ ਔਰਤ ਆਰਤੀ ਵਰਮਾ ਦੇ ਪੇਟ ਵਿਚ ਹੀ ਰਹਿਣ ਦਿੱਤਾ।

ਜਿੱਥੇ ਉਸ ਦੀ ਇਸ ਅਣਗਹਿਲੀ ਦੇ ਕਾਰਨ ਔਰਤ ਨੂੰ ਵਧੇਰੇ ਦਰਦ ਦੇ ਦੌਰ ਵਿਚੋਂ ਗੁਜਰਨਾ ਪਿਆ ਅਤੇ ਇਸ ਦਰਦ ਦੇ ਕਾਰਨ ਤੜਫਣ ਤੇ ਉਸਨੂੰ ਅਜੇ ਤੱਕ ਹੋਰ ਹਸਪਤਾਲ ਵਿਚ ਅਪ੍ਰੇਸ਼ਨ ਲਈ ਨਹੀਂ ਲਿਜਾਇਆ ਗਿਆ ਹੈ। ਇਸ ਮਾਮਲੇ ਦੇ ਸਾਹਮਣੇ ਆਉਂਦੇ ਹੀ ਜਿੱਥੇ ਸਿਵਲ ਸਰਜਨ ਵੱਲੋਂ ਇਸ ਔਰਤ ਦਾ ਇਲਾਜ ਕੀਤੇ ਜਾਣ ਦੀ ਤਿਆਰੀ ਕੀਤੀ ਗਈ ਹੈ। ਉੱਥੇ ਹੀ ਦੋਸ਼ੀ ਮਹਿਲਾ ਡਾਕਟਰ ਦੇ ਖਿਲਾਫ ਲਾਪ੍ਰਵਾਹੀ ਵਰਤਣ ਦੇ ਚਲਦਿਆਂ ਹੋਇਆਂ ਉਸ ਦਾ ਤਬਾਦਲਾ ਹੋਰ ਜਗ੍ਹਾ ਕਰ ਦਿੱਤਾ ਗਿਆ ਹੈ।

ਦੱਸਿਆ ਗਿਆ ਹੈ ਕਿ ਗਰੀਬੀ ਦੇ ਕਾਰਨ ਜਿੱਥੇ ਇਸ ਔਰਤ ਵੱਲੋਂ ਕਿਸੇ ਹੋਰ ਹਸਪਤਾਲ ਜਾ ਕੇ ਅਜੇ ਤਕ ਅਪਰੇਸ਼ਨ ਨਹੀਂ ਕਰਵਾਇਆ ਗਿਆ ਹੈ ਅਤੇ ਉਸ ਦੇ ਪਤੀ ਵੱਲੋਂ ਦੱਸਿਆ ਗਿਆ ਹੈ ਕਿ ਉਸ ਦੀ ਪਤਨੀ ਦੀ ਹਾਲਤ ਪਿਛਲੇ ਦੋ ਦਿਨਾਂ ਤੋਂ ਕਾਫੀ ਗੰਭੀਰ ਬਣੀ ਹੋਈ ਹੈ। ਉਹ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ।