ਟ੍ਰੈਕਟਰ ਤੇ ਬੈਠੇ ਬੱਚੇ ਦੀ ਡਿਗ ਕੇ ਰੋਟਾਵੇਟਰ ‘ਚ ਆਉਣ ਨਾਲ ਤੜਫ ਤੜਫ ਹੋਈ ਮੌਤ

ਤਾਜਾ ਵੱਡੀ ਖਬਰ

ਆਏ ਦਿਨ ਕਈ ਅਜਿਹੀਆਂ ਖਬਰਾਂ ਸੁਣ ਨੂੰ ਮਿਲਦੀਆਂ ਹਨ ਜਿਹਨਾਂ ਨੂੰ ਸੁਣ ਕੇ ਮਨ ਵਲੂੰਧਰਿਆ ਜਾਂਦਾਂ ਹੈ। ਅਜਿਹੀ ਹੀ ਇੱਕ ਮਾੜੀ ਖਬਰ ਪਿੰਡ ਕਾਹਨਗੜ੍ਹ ਤੋਂ ਆ ਰਹੀ ਹੈ। ਜਿੱਥੇ ਇੱਕ ਛੋਟੇ ਮਾਸੂਮ ਬੱਚੇ ਦੀ ਟਰੈਕਟਰ ਤੋਂ ਡਿੱਗ ਕੇ ਰੋਟਾਵੇਟਰ ‘ਚ ਆ ਜਾਣ ਕਾਰਨ ਦਰਦਨਾਕ ਮੌਤ ਹੋ ਗਈ ਹੈ।

ਇਸ ਦੇ ਬਾਰੇ ਚ ਜਾਣਕਾਰੀ ਦਿੰਦਿਆਂ ਗਿਆਨ ਸਾਗਰ ਸਕੂਲ ਕਾਹਨਗੜ੍ਹ ਦੇ ਮਾਲਕ ਰਾਮਪਾਲ ਸੇਖੋਂ ਨੇ ਦੱਸਿਆ ਕਿ ਮ੍ਰਿਤਕ ਗੁਰਸਾਹਿਬ ਸਿੰਘ ਉਨ੍ਹਾਂ ਦੇ ਸਕੂਲ ‘ਚ ਪਹਿਲੀ ਜਮਾਤ ਦਾ ਵਿਦਿਆਰਥੀ ਸੀ। ਉਹ ਆਪਣੇ ਤਾਇਆ ਜੀ ਨਾਲ ਖੇਤ ਚਲਾ ਗਿਆ, ਜਿੱਥੇ ਉਹ ਅਚਾਨਕ ਟਰੈਕਟਰ ਤੋਂ ਡਿੱਗ ਗਿਆ। ਡਿੱਗਣ ਤੋਂ ਬਾਅਦ ਉਹ ਪਿੱਛੇ ਰੋਟਾਵੇਟਰ ‘ਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ।

ਉਨ੍ਹਾਂ ਅੱਗੇ ਦਿੱਸਿਆ ਕਿ ਗੁਰਸਾਹਿਬ ਸਿੰਘ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਮਾਸੂਮ ਦੀ ਬੇਵਕਤੀ ਮੌਤ ਕਾਰਨ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਤੇ ਪਿੰਡ ਦੇ ਨਾਲ-ਨਾਲ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਹਰ ਕੋਈ ਪ੍ਰੀਵਾਰ ਦੇ ਨਾਲ ਇਸ ਦੁੱਖ ਦੀ ਘੜੀ ਚ ਹਮਦਰਦੀ ਦਿੱਖਾ ਰਿਹਾ ਹੈ।