ਟੋਲ ਪਲਾਜ਼ਿਆਂ ਤੋਂ Fastag ਸਿਸਟਮ ਜਾ ਰਿਹਾ ਹਟਣ – ਇਸ ਤਰੀਕੇ ਨਾਲ ਲਿਆ ਜਾਵੇਗਾ ਟੋਲ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿਚ ਜਿਥੇ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ ਗਿਆ ਸੀ ਜਿਸ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਕਿਸਾਨਾਂ ਵੱਲੋਂ ਇੱਕ ਸਾਲ ਤੋਂ ਵਧੇਰੇ ਸਮੇਂ ਤੱਕ ਸੰਘਰਸ਼ ਜਾਰੀ ਰੱਖਿਆ ਗਿਆ। ਉੱਥੇ ਹੀ ਕਿਸਾਨਾਂ ਵੱਲੋਂ ਲਗਾਤਾਰ ਧਰਨੇ ਪ੍ਰਦਰਸ਼ਨ ਟੋਲ ਪਲਾਜ਼ਿਆਂ ਨੂੰ ਬੰਦ ਕਰਕੇ ਵੀ ਕੀਤੇ ਜਾਂਦੇ ਰਹੇ। ਜਿਸ ਕਾਰਨ ਇੱਕ ਸਾਲ ਤੋਂ ਵਧੇਰੇ ਸਮੇਂ ਤੱਕ ਲੋਕਾਂ ਨੂੰ ਬਿਨਾਂ ਟੋਲ ਦੇ ਹੀ ਇਹਨਾ ਰਸਤਿਆਂ ਤੋਂ ਲੰਘਣ ਦੀ ਇਜ਼ਾਜ਼ਤ ਮਿਲੀ ਹੋਈ ਸੀ। ਜਿਸ ਸਮੇਂ ਇਹ ਕਿਸਾਨੀ ਸੰਘਰਸ਼ ਖ਼ਤਮ ਹੋਇਆ ਤਾਂ ਟੌਲ ਪਲਾਜ਼ਾ ਵੱਲੋਂ ਮੁੜ ਤੋਂ ਟੋਲ ਦਰਾਂ ਵਿੱਚ ਵਾਧਾ ਕੀਤੇ ਜਾਣ ਦੀ ਖਬਰ ਸਾਹਮਣੇ ਆਉਣ ਤੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਵੀ ਕੀਤਾ ਗਿਆ।

ਟੋਲ ਪਲਾਜ਼ਾ ਉਪਰ ਜਿੱਥੇ ਫਾਸਟੈਗ ਦੀ ਸੁਵਿਧਾ ਜਾਰੀ ਕੀਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਟੋਲ ਪਲਾਜ਼ਾ ਤੋਂ ਫਾਸਟ ਟੈਗ ਸਿਸਟਮ ਹੱਟਣ ਜਾ ਰਿਹਾ ਹੈ ਜਿਥੇ ਇਸ ਤਰੀਕੇ ਨਾਲ ਟੋਲ ਲਿਆ ਜਾਵੇਗਾ। ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਜਿਥੇ ਪਹਿਲਾਂ ਨਗਦੀ ਟੋਲ ਲਿਆ ਜਾਂਦਾ ਸੀ। ਉਥੇ ਹੀ ਬਾਅਦ ਵਿੱਚ ਕੇਂਦਰ ਸਰਕਾਰ ਵੱਲੋਂ ਫਾਸਟੈਗ ਦੀ ਸੁਵਿਧਾ ਜਾਰੀ ਕੀਤੀ ਗਈ ਸੀ। ਪਰ ਹੁਣ ਸਾਹਮਣੇ ਆਈ ਜਾਣਕਾਰੀ ਦੇ ਮੁਤਾਬਕ ਇਕ ਵਾਰ ਫਿਰ ਤੋਂ ਟੋਲ ਕਲੈਕਸ਼ਨ ਸਿਸਟਮ ਵਿਚ ਬਦਲਾਅ ਹੋ ਰਿਹਾ ਹੈ।

ਤੇ ਫਾਸਟ ਟੈਗ ਸਿਸਟਮ ਨੂੰ ਹਟਾ ਦਿੱਤਾ ਜਾਵੇਗਾ ਅਤੇ ਇਸ ਦੀ ਜਗ੍ਹਾ ਤੇ ਟੋਲ ਵਸੂਲਣ ਵਾਸਤੇ ਨਵਾਂ ਸਿਸਟਮ ਜੀਪੀਐਸ ਟਰੈਕਿੰਗ ਸ਼ੁਰੂ ਕੀਤਾ ਜਾ ਰਿਹਾ ਹੈ। ਜਿਸ ਵਾਸਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਜਲਦੀ ਹੀ ਇਹ ਸਿਸਟਮ ਸੈਟਲਾਈਟ ਨੇਵੀਗੇਸ਼ਨ ਸਿਸਟਮ ਦੇਸ਼ ਅੰਦਰ ਸ਼ੁਰੂ ਹੋ ਜਾਵੇਗਾ ਅਤੇ ਦੇਸ਼ ਭਰ ਦੇ ਟੋਲ ਪਲਾਜ਼ਾ ਤੋਂ ਫਾਸਟ ਟੈਗ ਸਿਸਟਮ ਨੂੰ ਹਟਾ ਦਿੱਤਾ ਜਾਵੇਗਾ।

ਉੱਥੇ ਹੀ ਇਹ ਵੀ ਆਖਿਆ ਗਿਆ ਹੈ ਕਿ 60 ਕਿਲੋਮੀਟਰ ਦੀ ਦੂਰੀ ਤੇ ਆਉਣ ਵਾਲੇ ਟੌਲ ਪਲਾਜ਼ਾ ਨੂੰ ਵੀ ਆਉਣ ਵਾਲੇ 3 ਮਹੀਨਿਆਂ ਦੇ ਅੰਦਰ ਹਟਾ ਦਿਤਾ ਜਾਵੇਗਾ। ਜਿਸ ਦੀ ਜਾਣਕਾਰੀ ਹੁਣ ਮੈਪਿੰਗ ਦੇ ਰਾਹੀ ਹੀ ਮਿਲ ਜਾਵੇਗੀ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੱਲੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਦੇਸ਼ ਅੰਦਰ 727 ਟੋਲ ਪਲਾਜ਼ੇ ਕੰਮ ਕਰ ਰਹੇ ਹਨ।