ਆਈ ਤਾਜਾ ਵੱਡੀ ਖਬਰ
ਵਾਹਨ ਦੀ ਵਰਤੋਂ ਇਨਸਾਨ ਆਵਾਜਾਈ ਦੌਰਾਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਕਰਦਾ ਹੈ। ਉਸ ਸਫ਼ਰ ਨੂੰ ਸੁਰੱਖਿਅਤ ਬਣਾਉਣ ਲਈ ਸਰਕਾਰ ਵੱਲੋਂ ਕਈ ਤਰਾਂ ਦੇ ਸਖਤ ਕਦਮ ਚੁੱਕੇ ਜਾਂਦੇ ਹਨ। ਸੜਕ ਉਪਰ ਚੱਲਦੇ ਸਮੇਂ ਸਾਨੂੰ ਕਈ ਤਰ੍ਹਾਂ ਦੀਆਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ। ਮੌਜੂਦਾ ਵਕਤ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਵੱਧਦੀ ਹੋਈ ਅਬਾਦੀ ਦੇ ਕਾਰਨ ਸੜਕਾਂ ਦੇ ਉਪਰ ਗੱਡੀਆਂ ਦੀ ਗਿਣਤੀ ਵੀ ਵਧ ਚੁੱਕੀ ਹੈ। ਜਿਸ ਦੇ ਨਾਲ ਪਿਛਲੇ ਪੰਜ ਸਾਲਾਂ ਸੜਕ ਦੇ ਉੱਪਰ ਗੱਡੀਆਂ ਦੀ ਗਿਣਤੀ ਦੇ ਵਿਚ ਭਾਰੀ ਇਜ਼ਾਫ਼ਾ ਹੋਇਆ ਹੈ। ਜਿਸ ਕਾਰਨ ਹੁਣ ਸੜਕ ਉਪਰ ਚਲਦੇ ਸਮੇਂ ਹੋਰ ਵੀ ਜ਼ਿਆਦਾ ਸਾਵਧਾਨੀ ਵਰਤਣੀ ਪੈਂਦੀ ਹੈ।
ਇਸ ਦੇ ਨਾਲ ਹੀ ਸੜਕ ਆਵਾਜਾਈ ਦੇ ਨਿਯਮਾਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਵਾਹਨ ਨੂੰ ਚਲਾਉਣਾ ਪੈਂਦਾ ਹੈ। ਸਰਕਾਰ ਵੱਲੋਂ ਵੀ ਸਮੇਂ-ਸਮੇਂ ਉੱਪਰ ਆਵਾਜਾਈ ਦੇ ਨਿਯਮਾਂ ਉੱਪਰ ਨਿਯੰਤਰਣ ਰੱਖਣ ਵਾਸਤੇ ਕਈ ਤਰ੍ਹਾਂ ਦੇ ਐਲਾਨ ਕੀਤੇ ਜਾਂਦੇ ਹਨ ਜਿਸ ਦੇ ਨਾਲ ਲੋਕਾਂ ਨੂੰ ਬੇਹਤਰ ਸੇਵਾਵਾਂ ਪ੍ਰਦਾਨ ਕਰਵਾਈਆਂ ਜਾ ਸਕਣ। ਹੁਣ ਟੋਲ ਪਲਾਜ਼ਿਆਂ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਲੋਕਾਂ ਵਿੱਚ ਖੁਸ਼ੀ ਵੇਖੀ ਜਾ ਰਹੀ ਹੈ। ਹੁਣ ਤੂਲ ਪਲਾਜਾ ਤੇ ਗੱਡੀਆਂ ਦੀ 100 ਮੀਟਰ ਲੰਬੀ ਲਾਈਨ ਲੱਗਣ ਤੇ ਮੁਫ਼ਤ ਯਾਤਰਾ ਕੀਤੀ ਜਾ ਸਕਦੀ ਹੈ।
ਜਿਸ ਉਪਰ ਵਾਹਨ ਚਾਲਕ ਨੂੰ ਕੋਈ ਵੀ ਟੈਕਸ ਨਹੀਂ ਦੇਣਾ ਪਵੇਗਾ ਤੇ 10 ਸੈਕਿੰਡ ਵਿੱਚ ਟੈਕਸ ਦੀ ਵਸੂਲੀ ਹੋ ਜਾਵੇਗੀ। ਫਾਸਟੈਗ ਰਾਹੀਂ ਟੋਲ ਪਲਾਜਾ ਦੀਆਂ ਸਾਰੀਆਂ ਟੋਲਾਂ ਅਤੇ ਟੋਲ ਟੈਕਸ ਆਨਲਾਈਨ ਲਗਾਇਆ ਜਾ ਰਿਹਾ ਹੈ। ਇਸ ਦੇ ਬਾਵਜੂਦ ਵੀ ਬਹੁਤ ਸਾਰੇ ਵਾਹਨ ਚਾਲਕਾਂ ਵੱਲੋਂ ਲੰਬੀਆਂ ਲਾਈਨਾਂ ਹੋਣ ਤੇ ਸ਼ਿਕਾਇਤਾਂ ਮਿਲ ਰਹੀਆਂ ਹਨ। ਜਿਸ ਤੋਂ ਬਾਅਦ ਸਰਕਾਰ ਵੱਲੋਂ ਟੌਲ ਪਲਾਜ਼ਾ ਅਤੇ ਨਵੇਂ ਨਿਯਮਾਂ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਦੇ ਜਨਰਲ ਮੈਨੇਜਰ ਸੰਜੇ ਕੁਮਾਰ ਪਟੇਲ ਨੇ ਟੋਲ ਪਲਾਜ਼ਾ ਮੈਨਜਮੈਂਟ ਕਾਲਜ ਦਿਸ਼ਾ-ਨਿਰਦੇਸ਼ 2021 ਜਾਰੀ ਕੀਤੇ ਹਨ। ਦੇਸ਼ ਦੇ ਸਾਰੇ 570 ਟੋਲ ਪਲਾਜ਼ਿਆਂ ਤੇ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ ਸਿਸਟਮ ਲਗਾਏ ਗਏ ਹਨ। ਇਸ ਨਿਯਮ ਨੂੰ ਲਾਗੂ ਕਰਨ ਲਈ ਟੋਲ ਪਲਾਜ਼ਾ ਤੋਂ ਸੌ ਮੀਟਰ ਦੀ ਦੂਰੀ ਤੇ ਇਕ ਪੀਲੇ ਰੰਗ ਦੀ ਪਟੜੀ ਲਗਾਈ ਜਾਵੇਗੀ। ਜਦੋਂ ਤੱਕ ਇਸ ਨਿਸ਼ਾਨ ਤੱਕ ਗੱਡੀਆਂ ਦੀ ਲਾਇਨ ਜਾਰੀ ਰਹੇਗੀ ਸਾਰੇ ਵਾਹਨ ਟੋਲ ਟੈਕਸ ਅਦਾ ਕੀਤੇ ਬਿਨਾ ਟੋਲ ਬੈਰੀਅਰ ਨੂੰ ਪਾਰ ਕਰਦੇ ਰਹਿਣਗੇ।
Previous Postਕਿਸਾਨਾਂ ਲਈ ਕੇਂਦਰ ਸਰਕਾਰ ਤੋਂ ਆਈ ਮਾੜੀ ਖਬਰ – ਹੁਣ ਕੀਤਾ ਗਿਆ ਇਹ ਕੰਮ
Next Postਹੁਣੇ ਹੁਣੇ CBSE ਸਕੂਲਾਂ ਦੇ ਵਿਦਿਆਰਥੀਆਂ ਲਈ ਆਈ ਇਹ ਵੱਡੀ ਖਬਰ 16 ਜੂਨ ਬਾਰੇ