ਆਈ ਤਾਜਾ ਵੱਡੀ ਖਬਰ
ਕਿਸਾਨਾਂ ਵੱਲੋਂ ਜਿਥੇ ਪਿਛਲੇ ਕਈ ਮਹੀਨਿਆਂ ਤੋਂ ਪਹਿਲਾਂ ਕੇਂਦਰ ਸਰਕਾਰ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਥੇ ਕਿਸਾਨਾਂ ਵੱਲੋਂ ਸਰਕਾਰ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਜਿਥੇ ਉਹ ਖੇਤੀ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਦੱਸੇ ਗਏ ਹਨ। ਉਥੇ ਹੀ ਕਿਸਾਨਾਂ ਵੱਲੋਂ ਖੇਤੀ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਹਿੱਤ ਵਿਚ ਦੱਸੇ ਗਏ ਹਨ। ਕੇਂਦਰ ਸਰਕਾਰ ਅਤੇ ਕਿਸਾਨ ਆਗੂਆਂ ਵਿਚਕਾਰ ਹੋਈਆਂ ਸਾਰੀਆਂ ਮੀਟਿੰਗ ਬੇਸਿੱਟਾ ਰਹੀਆਂ ਹਨ। ਉਥੇ ਹੀ ਟੋਲ
ਪਲਾਜ਼ਿਆਂ ਦੇ ਬੰਦ ਕੀਤੇ ਜਾਣ ਨਾਲ ਸਰਕਾਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਜਿਸ ਲਈ ਕੇਂਦਰ ਸਰਕਾਰ ਸੂਬਿਆਂ ਨੂੰ ਮੁੜ ਤੋਂ ਟੋਲ ਪਲਾਜ਼ਾ ਨੂੰ ਚਾਲੂ ਕਰਨ ਬਾਰੇ ਆਖ ਰਹੀ ਹੈ। ਟੌਲ ਟੈਕਸ ਲੈਣ ਦੇ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਥੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਵੱਲੋਂ ਤਿਆਰੀ ਖਿੱਚ ਲਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਵੀਂ ਪ੍ਰਣਾਲੀ ਨੂੰ ਵਿਕਸਤ ਕਰਨ ਲਈ ਟੈਂਡਰ ਮੰਗੇ ਗਏ ਹਨ। ਮੌਜੂਦਾ ਟੋਲ ਪ੍ਰਣਾਲੀ ਨੂੰ ਖਤਮ ਕਰਦਿਆਂ ਹੋਇਆ ਜੀ ਪੀ ਐਸ ਜ਼ਰੀਏ ਟੋਲ
ਟੈਕਸ ਇਕੱਤਰ ਕੀਤਾ ਜਾਵੇਗਾ। ਨਵੇਂ ਵਾਹਨਾਂ ਵਿਚ ਕੰਪਨੀਆਂ ਵੱਲੋਂ ਜੀ ਪੀ ਐਸ ਲਗਾਏ ਜਾ ਰਹੇ ਹਨ। ਇਹ ਸੁਵਿਧਾ ਪੁਰਾਣੇ ਵਾਹਨਾਂ ਵਿਚ ਮੁਫਤ ਦਿੱਤੀ ਜਾਵੇਗੀ। ਇਸ ਦੇ ਜ਼ਰੀਏ ਪਤਾ ਲੱਗ ਜਾਵੇਗਾ ਕਿ ਵਾਹਨ ਕਿੰਨੇ ਕਿਲੋਮੀਟਰ ਤਕ ਚੱਲਿਆ ਹੈ, ਉਸ ਦੇ ਹਿਸਾਬ ਨਾਲ ਕਿੰਨਾ ਟੈਕਸ ਲੱਗੇਗਾ। ਜਿੰਨਾ ਵਾਹਨ ਚਲਿਆ ਹੈ ਉਸ ਕਿਲੋਮੀਟਰ ਦੇ ਅਨੁਸਾਰ ਇਹ ਟੈਕਸ ਵਸੂਲ ਕੀਤਾ ਜਾਵੇਗਾ। ਸਰਕਾਰ ਅਨੁਸਾਰ ਟੋਲ ਟੈਕਸ ਤੋਂ ਸਾਲਾਨਾ 30 ਹਜ਼ਾਰ ਕਰੋੜ ਰੁਪਏ ਮਿਲ ਰਹੇ ਹਨ। ਜਿਸ ਨੂੰ 2024 ਦੇ ਅੰਤ ਤੱਕ
ਇਕ ਲੱਖ ਕਰੋੜ ਕਰਨ ਦਾ ਮਿਥਿਆ ਗਿਆ ਹੈ। ਇਸ ਬਾਰੇ ਸੜਕ ਆਵਾਜਾਈ ਅਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੱਲੋਂ ਜਾਣਕਾਰੀ ਜਾਰੀ ਕੀਤੀ ਗਈ ਹੈ। ਜਿਨ੍ਹਾਂ ਨੇ ਮਾਰਚ ਵਿੱਚ ਹੀ ਸੰਸਦ ਵਿਚ ਆਖਿਆ ਸੀ ਕਿ ਇਕ ਸਾਲ ਦੇ ਅੰਦਰ ਮੌਜੂਦਾ ਟੋਲ ਪ੍ਰਣਾਲੀ ਨੂੰ ਪੂਰੀ ਤਰਾ ਖ਼ਤਮ ਕਰ ਦਿੱਤਾ ਜਾਵੇਗਾ। ਇਸ ਦੀ ਜਗ੍ਹਾ ਟੋਲ ਕਲੈਕਸ਼ਨ ਲਈ ਨਵਾਂ ਸਿਸਟਮ ਲਾਗੂ ਕੀਤਾ ਜਾਵੇਗਾ। ਤੇ ਹੁਣ ਤੱਕ ਜਾਰੀ ਟੋਲ ਪ੍ਰਣਾਲੀ ਨੂੰ ਪੂਰੀ ਤਰਾਂ ਬੰਦ ਕਰ ਦਿੱਤਾ ਜਾਵੇਗਾ
Previous Postਪੰਜਾਬ: ਸਕੂਲ ਦੀਆਂ ਫੀਸਾਂ ਨੂੰ ਲੈ ਕੇ ਆਈ ਇਹ ਵੱਡੀ ਤਾਜਾ ਖਬਰ
Next Postਹੁਣੇ ਹੁਣੇ ਪੰਜਾਬ ਚ ਇਸ ਮਹਾਨ ਸ਼ਖਸ਼ੀਅਤ ਦੀ ਹੋਈ ਅਚਾਨਕ ਮੌਤ , ਦੇਸ਼ ਵਿਦੇਸ਼ ਚ ਛਾਇਆ ਸੋਗ