ਟਰੈਕਟਰ ਰੈਲੀ ਵਾਲੇ ਟਰੈਕਟਰਾਂ ਨੂੰ ਡੀਜਲ ਨਾ ਦੇਣ ਬਾਰੇ ਆਈ ਇਹ ਵੱਡੀ ਖਬਰ, ਕੈਪਟਨ ਨੇ ਵੀ ਆਖੀ ਇਹ ਗਲ੍ਹ

ਆਈ ਤਾਜਾ ਵੱਡੀ ਖਬਰ

26 ਜਨਵਰੀ ਨੂੰ ਟਰੈਕਟਰ ਪਰੇਡ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਮੁਕੰਮਲ ਹੋ ਰਹੀਆਂ ਹਨ। ਕਿਸਾਨ ਆਗੂਆਂ ਵੱਲੋਂ ਸਭ ਸੂਬਿਆਂ ਤੋਂ ਕਿਸਾਨਾਂ ਨੂੰ ਇਸ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਜਿਸ ਕਾਰਨ ਸਭ ਸੂਬਿਆਂ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਟਰੈਕਟਰ ਲੈ ਕੇ 26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਪਹੁੰਚ ਰਹੇ ਹਨ। ਦਿੱਲੀ ਕੂਚ ਕਰਨ ਵਾਲੇ ਇਨ੍ਹਾਂ ਕਿਸਾਨਾਂ ਲਈ ਪੰਜਾਬ ਦੇ ਰਸਤਿਆਂ ਵਿਚ ਜਿੱਥੇ ਡੀਜ਼ਲ ਦੇ ਲੰਗਰ ਲਗਾਏ ਗਏ ਹਨ।

ਉੱਥੇ ਹੀ ਟਰੈਕਟਰ ਰੈਲੀ ਵਾਲੇ ਟ੍ਰੈਕਟਰਾਂ ਨੂੰ ਡੀਜ਼ਲ ਨਾ ਦੇਣ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਵੀ ਗੁੱਸੇ ਵਿੱਚ ਨਜ਼ਰ ਆ ਰਹੇ ਹਨ। ਰਾਜਧਾਨੀ ਦਿੱਲੀ ਵਿਚ ਗਣਤੰਤਰ ਦਿਵਸ ਦੇ ਮੌਕੇ ਤੇ ਜਿਥੇ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੀਤੀ ਜਾ ਰਹੀ ਹੈ। ਉੱਥੇ ਹੀ ਉਨ੍ਹਾਂ ਨੂੰ ਰੋਕਣ ਵਾਸਤੇ ਪ੍ਰਸਾਸ਼ਨ ਵੱਲੋਂ ਤਿਆਰੀਆਂ ਕਰਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਟਰੈਕਟਰ ਪ੍ਰੇਡ ਵਿੱਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ ਡੀਜ਼ਲ ਨਾ ਦੇਣ ਦਾ ਕਿਹਾ ਗਿਆ ਹੈ।

ਇਸ ਗੱਲ ਦੀ ਜਾਣਕਾਰੀ ਮਿਲਣ ਤੇ ਸਭ ਕਿਸਾਨ ਆਗੂ ਗੁੱਸੇ ਹੋ ਰਹੇ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇਸ ਖ਼ਬਰ ਦੀ ਆਲੋਚਨਾ ਕਰਦੇ ਹੋਏ ਕਿਸਾਨਾਂ ਨੂੰ ਅਪੀਲ ਕੀਤੀ ਹੈ, ਕੀ ਉਹ ਡੀਜ਼ਲ ਨਾ ਮਿਲਣ ਤੇ ਸ਼ਹਿਰਾਂ ਅਤੇ ਕਸਬਿਆਂ ਵਿੱਚ ਸੜਕਾਂ ਨੂੰ ਜਾਮ ਕਰ ਦੇਣ ,ਜਿੱਥੇ ਵੀ ਮੌਜੂਦ ਹੋਣਗੇ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦੀ ਸਭ ਪਾਸੇ ਆਲੋਚਨਾ ਹੋ ਰਹੀ ਹੈ। ਇਸ ਉਪਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ

ਸਰਕਾਰ ਯੂਪੀ ਸਰਕਾਰ ਵੱਲੋਂ ਅਧਿਕਾਰੀਆਂ ਨੂੰ ਦਿੱਲੀ ਜਾਣ ਵਾਲੇ ਕਿਸਾਨਾਂ ਨੂੰ ਡੀਜ਼ਲ ਦੀ ਸਪਲਾਈ ਰੋਕਣ ਦੀਆਂ ਰਿਪੋਰਟਾਂ ਦੀ ਸਖਤ ਨਿਖੇਧੀ ਕੀਤੀ ਹੈ। ਅਜਿਹੀਆਂ ਦਮਨਕਾਰੀ ਅਤੇ ਡ-ਰਾ-ਉ-ਣੀ-ਆਂ ਚਾਲਾਂ ਲੋਕਾਂ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨਗੀਆ। ਮੋਦੀ ਸਰਕਾਰ ਤੇ ਵੀ ਹਮਲਾ ਕਰਦਿਆਂ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਹੈ, ਜੋ ਕਿਸਾਨ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ ਉਨ੍ਹਾਂ ਨੂੰ ਰੋਕਣ ਲਈ ਅਤੇ ਟਰੈਕਟਰਾਂ ਨੂੰ ਡੀਜ਼ਲ ਨਾ ਦੇਣ ਦੀਆਂ ਹਦਾਇਤਾਂ ਦੀ ਖਬਰ ਮਿਲੀ ਹੈ। ਜੋ ਕਿ ਸਹੀ ਫ਼ੈਸਲਾ ਨਹੀਂ ਹੈ, ਅਗਰ ਕਿਸਾਨ ਭਾਜਪਾ ਦੀ ਨਾਕਾਬੰਦੀ ਕਰ ਦੇਣਗੇ ਤਾਂ ਫਿਰ ਕੀ ਹੋਵੇਗਾ। ਯੂਪੀ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਦੀ ਸਭ ਲੋਕਾਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ ।