ਟਰੇਨ ਦੀ ਹੋਈ ਮਿੰਨੀ ਬੱਸ ਨਾਲ ਟੱਕਰ, 7 ਵਿਦਿਆਰਥੀਆਂ ਸਮੇਤ ਘੱਟੋ-ਘੱਟ 11 ਲੋਕਾਂ ਦੀ ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਹਰ ਇਨਸਾਨ ਵੱਲੋਂ ਆਪਣੀ ਮੰਜ਼ਲ ਤੱਕ ਪਹੁੰਚਣ ਵਾਸਤੇ ਜਿੱਥੇ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਵੱਖ ਵੱਖ ਵਾਹਨਾਂ ਵਿਚ ਸਫ਼ਰ ਕੀਤਾ ਜਾਂਦਾ ਹੈ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਸੜਕੀ ਰਸਤੇ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਥੇ ਹੀ ਵਧੇਰੇ ਲੋਕ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ ਹੋਏ ਰੇਲ ਗੱਡੀ ਦਾ ਸਫ਼ਰ ਵੀ ਕਰਦੇ ਹਨ। ਪਰ ਕਈ ਦੇਸ਼ਾਂ ਦੇ ਵਿਚ ਜਿੱਥੇ ਸਰਕਾਰਾਂ ਵੱਲੋਂ ਕਈ ਮਾਮਲਿਆਂ ਨੂੰ ਅਣਦੇਖਿਆ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਜਗ੍ਹਾ ਉਪਰ ਸਫ਼ਰ ਕਰਨ ਵਾਲੇ ਲੋਕ ਕਈ ਤਰ੍ਹਾਂ ਦੇ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।

ਜਿਥੇ ਰੇਲ ਗੱਡੀ ਲੋਕਾਂ ਦੀ ਸਹੂਲਤ ਲਈ ਚਲਾਈ ਜਾਂਦੀ ਹੈ ਉੱਥੇ ਹੀ ਮਨੁੱਖ ਰਹਿਤ ਰੇਲ ਫਾਟਕ ਖੇਤਰਾਂ ਦੀਆਂ ਦੁਰਘਟਨਾਵਾਂ ਦਾ ਕਾਰਨ ਵੀ ਬਣ ਰਹੇ ਹਨ। ਹੁਣ ਇੱਥੇ ਟਰੇਨ ਅਤੇ ਮਿੰਨੀ ਬੱਸ ਦੀ ਟੱਕਰ ਦੇ ਕਾਰਨ ਸੱਤ ਵਿਦਿਆਰਥੀਆਂ ਸਮੇਤ ਘੱਟੋ ਘਟ 11 ਲੋਕਾਂ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬੰਗਲਾਦੇਸ਼ ਦੇ ਚਟਾਂਗ ਜ਼ਿਲੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਮਿੰਨੀ ਬੱਸ ਅਪਰੇਟਰਾਂ ਦੇ ਵਿਚਕਾਰ ਉਸ ਸਮੇਂ ਰੇਲਵੇ ਕਰਾਸਿੰਗ ਤੇ ਟੱਕਰ ਹੋ ਗਈ, ਜਿੱਥੇ ਚੌਂਕੀਦਾਰ ਰਹਿਤ ਰੇਲਵੇ ਕ੍ਰਾਸਿੰਗ ਇਸ ਹਾਦਸੇ ਦਾ ਕਾਰਨ ਬਣੀ ਹੈ।

ਦੱਸਿਆ ਗਿਆ ਹੈ ਕਿ ਜਿੱਥੇ ਇਕ ਮਿੰਨੀ ਬੱਸ ਢਾਕਾ ਜਾਣ ਵਾਲੀ ਐਕਸਪ੍ਰੈਸ ਟ੍ਰੇਨ ਨਾਲ ਟਕਰਾ ਗਈ ਉਥੇ ਹੀ ਕਾਫੀ ਦੂਰ ਤੱਕ ਇਹ ਟਰੇਨ ਬੱਸ ਨੂੰ ਆਪਣੇ ਨਾਲ ਹੀ ਘੜ੍ਹੀਸ ਕੇ ਲੈ ਗਈ। ਜਿਸ ਕਾਰਨ ਬੱਸ ਵਿਚ ਸਵਾਰ ਸੱਤ ਵਿਦਿਆਰਥੀਆਂ ਦੀ ਮੌਤ ਹੋ ਗਈ ਜੋ ਕਿ ਇੱਕੋ ਹੀ ਉਮਰ ਦੇ ਸਨ। ਉਥੇ ਹੀ 4 ਅਧਿਆਪਕ ਵੀ ਇਨ੍ਹਾਂ ਮ੍ਰਿਤਕਾਂ ਦੇ ਵਿੱਚ ਸ਼ਾਮਲ ਸਨ।

ਜਿੱਥੇ ਇਸ ਹਾਦਸੇ ਵਿਚ ਇਨ੍ਹਾਂ 11 ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ ਕੁਝ ਲੋਕ ਇਸ ਹਾਦਸੇ ਦੌਰਾਨ ਬੁਰੀ ਤਰ੍ਹਾਂ ਜ਼ਖ਼ਮੀ ਵੀ ਹੋਏ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਦੀ ਜਾਣਕਾਰੀ ਮਿਲਣ ਤੇ ਜਿੱਥੇ ਰਾਹਤ ਟੀਮਾਂ ਅਤੇ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਉੱਥੇ ਹੀ ਲਾਸ਼ਾਂ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।