ਝੂਠ ਬੋਲ ਕੇ ਜਹਾਜੇ ਚੜਿਆ ਬੰਦਾ – ਫਿਰ ਹੋਇਆ ਉਡਦੇ ਜਹਾਜ ਚ ਮੌਤ ਦਾ ਤਾਂਡਵ

ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦੀ ਮਾਰ ਹੁਣ ਤੱਕ ਸੰਸਾਰ ਦੇ ਹਰ ਦੇਸ਼ ਦੇ ਛੋਟੇ ਤੋਂ ਛੋਟੇ ਕੋਨੇ ਤਕ ਪਹੁੰਚ ਚੁੱਕੀ ਹੈ। ਰੋਜ਼ਾਨਾ ਹੀ ਇਸ ਗਿਣਤੀ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਵਾਧਾ ਹੋ ਰਿਹਾ ਹੈ। ਹੁਣ ਤੱਕ ਪੂਰੇ ਸੰਸਾਰ ਵਿੱਚ 7 ਕਰੋੜ 80 ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਇਕੱਲੇ ਅਮਰੀਕਾ ਵਿੱਚ ਹੀ ਹੁਣ ਤੱਕ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ 1 ਕਰੋੜ 84 ਲੱਖ ਤੋਂ ਵੱਧ ਲੋਕਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਜਿਥੇ ਰੋਜ਼ਾਨਾ ਹੀ ਇਸ ਲਾਗ ਦੀ ਬਿਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਓਥੇ ਹੀ ਅਮਰੀਕਾ ਦੀ ਇਕ ਫਲਾਈਟ ਵਿੱਚ ਕਰੋਨਾ ਸੰ-ਕ੍ਰ-ਮਿ- ਤ ਵਿਅਕਤੀ ਦੀ ਮੌਤ ਹੋਣ ਨਾਲ ਸਨਸਨੀ ਫੈਲ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੇ ਇੱਕ ਏਅਰਪੋਰਟ ਤੋਂ ਇੱਕ ਜੋੜੇ ਨੇ ਯੁਨਾਈਟਿਡ ਏਅਰਲਾਈਨਜ਼ ਦੀ ਇਕ ਫਲਾਈਟ ਵਿਚ ਉਡਾਣ ਭਰੀ। ਰਿਪੋਰਟ ਮੁਤਾਬਕ ਆਖਿਆ ਜਾ ਰਿਹਾ ਹੈ ਕਿ ਫਲਾਈਟ ਦੇ ਉਡਣ ਤੋਂ ਪਹਿਲਾਂ ਹੀ ਉਕਤ ਵਿਅਕਤੀ ਬੁਰੀ ਤਰ੍ਹਾਂ ਕੰਬ ਰਿਹਾ ਸੀ ਅਤੇ ਉਸ ਨੂੰ ਪਸੀਨਾ ਵੀ ਆ ਰਿਹਾ ਸੀ। ਉਸ ਨੂੰ ਸਾਹ ਲੈਣ ਵਿੱਚ ਵੀ ਕਾਫੀ ਤੰ- ਗੀ ਮਹਿਸੂਸ ਹੋ ਰਹੀ ਸੀ।

ਇੱਕ ਘੰਟੇ ਦੀ ਯਾਤਰਾ ਤੋਂ ਬਾਅਦ ਹੀ ਉਸ ਨੂੰ ਸਾਹ ਆਉਣਾ ਬੰਦ ਹੋ ਗਿਆ। ਜਿਸ ਤੋਂ ਬਾਅਦ ਸਾਰਿਆਂ ਨੂੰ ਇਹ ਲੱਗਾ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਹੈ। ਉਕਤ ਵਿਅਕਤੀ ਦੀ ਹਾਲਤ ਗੰਭੀਰ ਹੁੰਦੀ ਦੇਖਦੇ ਹੋਏ ਫਲਾਈਟ ਨੂੰ ਨਿਊ ਓਰਲਿਐਂਸ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਕੈਬਿਨ ਕਰੂ ਨੇ ਪੈਰਾ ਮੈਡਿਕਸ ਦੀ ਮਦਦ ਲਈ ਜਿਸ ਵਿਚ ਟੋਨੀ ਐਲਡਾਪਾ ਨੇ ਬਿਨਾ ਕਿਸੇ ਖ਼ਤਰੇ ਦੀ ਪ੍ਰਵਾਹ ਕਰਦਿਆਂ ਉਕਤ ਵਿਅਕਤੀ ਨੂੰ ਆਪਣੇ ਮੂੰਹ ਰਾਹੀਂ ਸਾਹ ਦੇ ਕੇ ਬਚਾਉਣ ਦੀ ਕੋਸ਼ਿਸ਼ ਕੀਤੀ।

ਪਰ ਉਸ ਵੱਲੋਂ ਕੀਤੀ ਗਈ ਕੋਸ਼ਿਸ਼ ਸਫਲ ਨਹੀਂ ਹੋ ਪਾਈ ਅਤੇ ਉਕਤ ਵਿਅਕਤੀ ਨੇ ਆਪਣਾ ਦਮ ਤੋ- ੜ ਦਿੱਤਾ। ਇਸ ਸਬੰਧੀ ਉਸ ਮ੍ਰਿਤਕ ਵਿਅਕਤੀ ਦੀ ਪਤਨੀ ਨੇ ਆਖਿਆ ਕਿ ਉਸ ਦੇ ਪਤੀ ਵਿਚ ਪਿਛਲੇ ਇਕ ਹਫਤੇ ਤੋਂ ਕੋਰੋਨਾ ਦੇ ਲੱਛਣ ਦਿਖਾਈ ਦੇ ਰਹੇ ਸਨ‌। ਉਸ ਨੂੰ ਸੁੰਘਣ ਅਤੇ ਸੁਆਦ ਦਾ ਅਹਿਸਾਸ ਵੀ ਨਹੀਂ ਸੀ ਹੋ ਰਿਹਾ। ਪਰ ਉਸ ਦਾ ਪਤੀ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਨਹੀਂ ਸੀ। ਇਸ ਘਟਨਾ ਤੋਂ ਬਾਅਦ ਯਾਤਰੀ ਇਸ ਗੱਲ ਤੋਂ ਖ਼ਫਾ ਹਨ ਕਿ ਕੋਰੋਨਾ ਸੰਕ੍ਰਮਿਤ ਵਿਅਕਤੀ ਨੂੰ ਹਵਾਈ ਸਫ਼ਰ ਕਿਉਂ ਕਰਨ ਦਿੱਤਾ ਗਿਆ। ਉਧਰ ਸਿਹਤ ਅਧਿਕਾਰੀਆਂ ਨੇ ਸਬੰਧਤ ਯਾਤਰੀਆਂ ਨੂੰ ਇਕਾਂਤ-ਵਾਸ ਰਹਿਣ ਦੀ ਅਪੀਲ ਕੀਤੀ ਹੈ।