ਆਈ ਤਾਜ਼ਾ ਵੱਡੀ ਖਬਰ
ਕਰੋਨਾ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕਰ ਦਿੱਤੇ ਜਾਣ ਕਾਰਨ ਲੋਕਾਂ ਲਈ ਕਈ ਮੁਸ਼ਕਲਾਂ ਪੈਦਾ ਹੋਈਆਂ। ਉਥੇ ਹੀ ਲੋਕਾਂ ਨੂੰ ਇਸ ਕਰੋਨਾ ਦੇ ਨਾਲ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ। ਕਿਉਂਕਿ ਉਹਨਾਂ ਦੇ ਕਾਰਣ ਜਿੱਥੇ ਲੋਕਾਂ ਦੇ ਇਕੱਠ ਉਪਰ ਪਾਬੰਦੀ ਲਗਾ ਦਿੱਤੀ ਗਈ ਸੀ ਉਥੇ ਹੀ ਵਿਆਹ ਸ਼ਾਦੀਆਂ ਦੇ ਵਿਚ ਲੋਕਾਂ ਦੀ ਗਿਣਤੀ ਵੀ ਸੀਮਤ ਕਰ ਦਿੱਤੀ ਗਈ ਸੀ। ਜਿਸ ਕਾਰਨ ਵਿਆਹ ਉਪਰ ਹੋਣ ਵਾਲੀ ਫਜੂਲ ਖਰਚੀ ਨੇ ਲੋਕਾਂ ਦੇ ਖ਼ਰਚ ਨੂੰ ਘਟਾ ਦਿੱਤਾ। ਸਾਦੇ ਵਿਆਹ ਦੇ ਵਿੱਚ ਜਿੱਥੇ ਦੋਹਾਂ ਪਰਿਵਾਰਾਂ ਦਾ ਰਿਸ਼ਤਾ ਮਜ਼ਬੂਤ ਬਣਿਆ ਉੱਥੇ ਹੀ ਦੋਹਾਂ ਪਰਿਵਾਰਾਂ ਨੂੰ ਆਰਥਿਕ ਤੌਰ ਉਪਰ ਵੀ ਕਮਜ਼ੋਰ ਨਹੀਂ ਹੋਣਾ ਪਿਆ।
ਇਸ ਤਰ੍ਹਾਂ ਦੇ ਹਾਲਾਤ ਹੁਣ ਮੌਸਮ ਦੀ ਤਬਦੀਲੀ ਕਾਰਨ ਵੀ ਪੈਦਾ ਹੋ ਗਏ ਹਨ ਜਿਸਦੇ ਚਲਦੇ ਹੋਏ ਲੋਕਾਂ ਨੂੰ ਵਿਆਹ ਸਮਾਗਮਾਂ ਵਿੱਚ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਜੇ ਸੀ ਬੀ ਤੇ ਲਾੜੀ ਨੂੰ ਵਿਆਹੁਣ ਜਾਣ ਕਾਰਨ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਗਿਰੀਪਾਰ ਖੇਤਰ ਦੇ ਪਿੰਡ ਸੰਘਰਾ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਲਾੜੇ ਨੂੰ ਸ਼ੌਕ ਨਾਲ ਨਹੀਂ ਸਗੋਂ ਮਜਬੂਰੀ ਵਸ ਆਪਣੀ ਲਾੜੀ ਨੂੰ ਲੈਣ ਵਾਸਤੇ ਜੇ ਸੀ ਬੀ ਮਸ਼ੀਨ ਦੀ ਵਰਤੋਂ ਕੀਤੀ ਗਈ ਹੈ। ਕਿਉਂਕਿ ਜਿੱਥੇ ਭਾਰੀ ਬਰਸਾਤ ਅਤੇ ਬਰਫਬਾਰੀ ਪਹਾੜੀ ਖੇਤਰਾਂ ਵਿੱਚ ਹੋ ਰਹੀ ਹੈ। ਉਥੇ ਹੀ ਲੋਕਾਂ ਦਾ ਜਨਜੀਵਨ ਅਸਤ-ਵਿਅਸਤ ਹੋ ਰਿਹਾ ਹੈ।
ਇਹ ਨਜ਼ਾਰਾ ਐਤਵਾਰ ਨੂੰ ਦੇਖਣ ਨੂੰ ਮਿਲਿਆ ਜਦੋਂ ਪਿੰਡ ਸੰਘਰਾ ਤੋਂ ਰਤਵਾ ਨੂੰ ਜਾਣ ਵਾਲੀ ਬਾਰਾਤ ਨੂੰ ਭਾਰੀ ਬਰਫਬਾਰੀ ਦੇ ਕਾਰਨ ਰਸਤਾ ਬੰਦ ਹੋ ਜਾਣ ਤੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਇਹ ਬਰਾਤ ਜਾ ਰਹੀ ਸੀ ਤਾਂ ਰਸਤੇ ਵਿੱਚ ਭਾਰੀ ਬਰਫਬਾਰੀ ਕਾਰਨ ਅੱਗੇ ਜਾਣ ਲਈ ਰਸਤਾ ਬੰਦ ਸੀ।
ਇਸ ਲਈ ਲੜਕੇ ਦੇ ਪਿਤਾ ਵੱਲੋਂ ਤੁਰੰਤ ਹੀ ਜੇ ਸੀ ਬੀ ਮਸ਼ੀਨ ਮੰਗਵਾਈ ਗਈ ਜਿਸ ਉਪਰ ਦੁਲਹਾ, ਉਸ ਦਾ ਪਿਤਾ ਭਰਾ ਅਤੇ ਇਕ ਫੋਟੋਗ੍ਰਾਫਰ 30 ਕਿਲੋਮੀਟਰ ਦਾ ਸਫਰ ਤੈਅ ਕਰਕੇ ਲਾੜੀ ਨੂੰ ਵਿਆਹੁਣ ਪਹੁੰਚ ਗਏ ਅਤੇ ਸਾਰੀਆਂ ਰਸਮਾਂ ਨਿਭਾਉਣ ਤੋਂ ਬਾਅਦ ਲਾੜੀ ਨੂੰ ਲੈ ਕੇ ਵਾਪਸ ਆਪਣੇ ਘਰ ਪਹੁੰਚ ਗਏ। ਇਸ ਤਰਾਂ ਦਾ ਇਕ ਮਾਮਲਾ ਹੀ ਇਸ ਖੇਤਰ ਵਿਚ ਕੁਝ ਦਿਨ ਪਹਿਲਾਂ ਵੀ ਸਾਹਮਣੇ ਆਇਆ ਹੈ ਜਿੱਥੇ ਦੁਲਹਨ ਨੂੰ ਲੈਣ ਵਾਸਤੇ ਬਰਫਬਾਰੀ ਦੇ ਕਾਰਨ ਸੌ ਕਿਲੋਮੀਟਰ ਦਾ ਵਧੇਰੇ ਸਫ਼ਰ ਤੈਅ ਕਰਨਾ ਪਿਆ ਸੀ।
Previous Postਆਸਟ੍ਰੇਲੀਆ ਚ ਸਰਕਾਰ ਵਲੋਂ ਹੋ ਗਿਆ ਹੁਣ ਇਹ ਵੱਡਾ ਐਲਾਨ – ਜਨਤਾ ਚ ਖੁਸ਼ੀ
Next Postਬਿੰਨਾ ਹੱਥ ਪੈਰ ਦੇ ਬੱਚੇ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਸਰਕਾਰ ਨੇ ਕਰਤਾ ਇਹ ਐਲਾਨ – ਲੋਕ ਕਰ ਰਹੇ ਤਰੀਫਾਂ