ਆਈ ਤਾਜਾ ਵੱਡੀ ਖਬਰ
ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਲੋਕਾਂ ਦੀ ਮਦਦ ਕਰਨ ਲਈ ਅੱਗੇ ਆ ਕੇ ਆਪਣੀ ਅਹਿਮ ਭੂਮਿਕਾ ਨਿਭਾਈ ਜਾਂਦੀ ਹੈ,ਉਥੇ ਹੀ ਉਹ ਸੰਸਥਾਵਾਂ ਵੀ ਹਨ ਜਿਨ੍ਹਾਂ ਪ੍ਰਤੀ ਲੋਕਾਂ ਵੱਲੋਂ ਅੰਨ੍ਹੀ ਸ਼ਰਧਾ ਵੀ ਵਿਖਾਈ ਜਾਂਦੀ ਹੈ। ਜਿੱਥੇ ਬਹੁਤ ਸਾਰੀਆਂ ਸੰਸਥਾਵਾਂ ਦੇ ਲੋਕ ਲੋਕਾਂ ਦੀ ਰਹਿਨੁਮਾਈ ਕਰਦੇ ਹਨ ਉਥੇ ਹੀ ਕੁਝ ਸੰਸਥਾਵਾਂ ਦੇ ਲੋਕ ਅਪਰਾਧ ਜਗਤ ਵਿਚ ਪੈ ਕੇ ਕਈ ਘਟਨਾਵਾਂ ਨੂੰ ਅੰਜਾਮ ਦੇਣ ਪਿੱਛੋਂ ਜੇਲ ਦੀ ਹਵਾ ਵੀ ਲੈਂਦੇ ਹਨ। ਪਰ ਉਨ੍ਹਾਂ ਪ੍ਰਤੀ ਅੰਧ ਵਿਸ਼ਵਾਸ ਨੂੰ ਲੈ ਕੇ ਲੋਕਾਂ ਦੀਆਂ ਅੱਖਾਂ ਉਪਰ ਬੰਨ੍ਹੀ ਹੋਈ ਪੱਟੀ ਕਦੇ ਵੀ ਨਹੀ ਉਤਰ ਸਕਦੀ। ਪਿਛਲੇ ਕੁਝ ਸਮੇਂ ਤੋਂ ਸਿਰਸੇ ਡੇਰੇ ਦੇ ਮੁਖੀ ਰਾਮ ਰਹੀਮ ਜਿੱਥੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ।
ਉਥੇ ਹੀ ਆਏ ਦਿਨ ਉਨ੍ਹਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਹੁਣ ਜੇਲ ਵਿੱਚ ਬੰਦ ਰਾਮ ਰਹੀਮ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਹਨ। ਪਿਛਲੇ ਕੁਝ ਸਮੇਂ ਤੋਂ ਲਗਾਤਾਰ ਡਾਕ ਘਰਾਂ ਦੇ ਬਾਹਰ ਸਿਰਸਾ ਮੁਖੀ ਰਾਮ ਰਹੀਮ ਨੂੰ ਰੱਖੜੀ ਭੇਜਣ ਲਈ ਬਹੁਤ ਸਾਰੀਆਂ ਸੰਗਤਾਂ ਦੀ ਭੀੜ ਵੇਖੀ ਗਈ ਸੀ। ਉਥੇ ਹੀ ਅੱਜ ਰੱਖੜੀ ਦਾ ਤਿਉਹਾਰ ਹੋਣ ਤੇ ਜੇਲ ਦੇ ਵਿਚ ਇਸ ਖੁਸ਼ੀ ਦੇ ਮੌਕੇ ਉਪਰ ਸੱਤ ਹਜ਼ਾਰ ਦੇ ਕਰੀਬ ਡੇਰਾ ਮੁਖੀ ਨੂੰ ਰੱਖੜੀ ਬੰਨ੍ਹਣ ਵਾਸਤੇ ਮਹਿਲਾ ਸ਼ਰਧਾਲੂ ਰੋਹਤਕ ਦੀ ਜੇਲ੍ਹ ਦੇ ਬਾਹਰ ਆਈਆਂ।
ਉੱਥੇ ਹੀ ਸੁਰੱਖਿਆ ਦੇ ਲਈ ਆਮ ਦਿਨਾਂ ਦੀ ਤੁਲਨਾ ਵਿੱਚ 100 ਤੋਂ ਬਾਅਦ ਕਰਮਚਾਰੀ ਤੈਨਾਤ ਕੀਤੇ ਗਏ ਸਨ। ਤਾਂ ਜੋ ਮਾਹੌਲ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਜਿੱਥੇ ਅੱਜ ਦੁਪਹਿਰ ਤੱਕ ਰਾਮ ਰਹੀਮ ਦੇ ਪਰਿਵਾਰ ਵੱਲੋਂ ਵੀ ਕਿਸੇ ਨੂੰ ਨਹੀਂ ਆਉਣ ਦਿੱਤਾ ਗਿਆ। ਉਥੇ ਹੀ ਰੱਖੜੀ ਬੰਨ੍ਹਣ ਲਈ ਆਈਆਂ ਔਰਤਾਂ ਨੂੰ ਜੇਲ੍ਹ ਤੋਂ 500 ਮੀਟਰ ਦੂਰ ਡੇਰਾ ਪ੍ਰੇਮੀਆਂ ਨੂੰ ਵਾਪਸ ਕਰ ਦਿੱਤਾ ਗਿਆ। ਡੇਰਾ ਪ੍ਰੇਮੀਆਂ ਵੱਲੋਂ ਸਵੇਰੇ 8 ਵਜੇ ਤੋਂ ਜੇਲ੍ਹ ਦੇ ਬਾਹਰ ਇੱਕਠੇ ਹੋਣਾ ਸ਼ੁਰੂ ਕਰ ਦਿੱਤਾ ਗਿਆ ਸੀ।
ਇਨ੍ਹਾਂ ਸ਼ਰਧਾਲੂਆਂ ਦੇ ਚੱਲਦੇ ਹੋਏ ਬਾਕੀ ਕੈਦੀਆਂ ਨੂੰ ਰੱਖੜੀ ਬੰਨਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਦੱਸਿਆ ਗਿਆ ਹੈ ਕਿ ਵੱਖ ਵੱਖ ਸੂਬਿਆਂ ਤੋਂ 25 ਹਜ਼ਾਰ ਤੋਂ ਵਧੇਰੇ ਰੱਖੜੀਆਂ ਦੇ ਬੰਡਲ ਵੀ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਨਾਮ ਉਪਰ ਜੇਲ ਵਿਚ ਪਹੁੰਚੇ ਹਨ।
Previous Postਹੁਣੇ ਹੁਣੇ ਇੰਡੀਆ ਦੇ ਚੋਟੀ ਦੇ ਮਸ਼ਹੂਰ ਅੰਤਰਾਸ਼ਟਰੀ ਖਿਡਾਰੀ ਦੀ ਹੋਈ ਅਚਾਨਕ ਮੌਤ , ਛਾਈ ਸੋਗ ਦੀ ਲਹਿਰ
Next Postਹੁਣੇ ਹੁਣੇ ਪੰਜਾਬ ਚ ਇਥੇ ਮੀਂਹ ਨੇ ਮਚਾਈ ਤਬਾਹੀ, ਵਾਪਰਿਆ ਇਹ ਭਾਣਾ – ਛਾਈ ਇਲਾਕੇ ਚ ਸੋਗ ਦੀ ਲਹਿਰ