ਆਈ ਤਾਜ਼ਾ ਵੱਡੀ ਖਬਰ
ਪੰਜਾਬ ਅੰਦਰ ਹੋਣ ਵਾਲੀਆਂ ਬਹੁਤ ਸਾਰੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀਆਂ ਘਟਨਾਵਾਂ ਕਈ ਤਰ੍ਹਾਂ ਦੇ ਵਿਵਾਦ ਦਾ ਕਾਰਨ ਬਣੀਆਂ ਹੋਈਆਂ ਹਨ। ਜਿਸ ਕਾਰਨ ਕਾਂਗਰਸ ਸਰਕਾਰ ਵਿੱਚ ਵੀ ਕਾਫੀ ਖਿਚੋਤਾਣ ਚਲਦੀ ਆ ਰਹੀ ਹੈ। ਜਿਸ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਵੀ ਨਾਰਾਜ਼ਗੀ ਜ਼ਾ-ਹਿ-ਰ ਕਰਦੇ ਹੋਏ ਆਖਿਆ ਗਿਆ ਕਿ ਸਰਕਾਰ ਵੱਲੋਂ 6 ਮਹੀਨੇ ਦਾ ਸਮਾਂ ਮੰਗਿਆ ਗਿਆ ਸੀ ਲੇਕਿਨ ਅਜੇ ਤਕ ਇਸ ਮਾਮਲੇ ਨਾਲ ਕੋਈ ਰਿਪੋਰਟ ਜਨਤਕ ਨਹੀਂ ਕੀਤੀ ਗਈ ਹੈ। ਉਥੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਕਰਨ ਵਾਸਤੇ ਬਣਾਈ ਗਈ ਸਿੱਟ ਕਮੇਟੀ ਵੱਲੋਂ ਹਰਿਆਣਾ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਪਹੁੰਚ ਕੀਤੀ ਗਈ ਹੈ।
ਜੇਲ੍ਹ ਵਿੱਚ ਬੰਦ ਰਾਮ ਰਹੀਮ ਬਾਰੇ ਹੁਣ ਇਹ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸਾਰੇ ਹੈਰਾਨ ਰਹਿ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਕਈ ਦੋਸ਼ਾਂ ਦੇ ਵਿੱਚ ਸੁਨਾਰੀਆ ਦੀ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ। ਉੱਥੇ ਸਿੱਟ ਕਮੇਟੀ ਜਾਂਚ ਕਰਨ ਵਾਸਤੇ ਪਹੁੰਚੀ ਸੀ। ਜਿੱਥੇ ਡੇਰਾ ਮੁਖੀ ਵੱਲੋਂ ਬਹੁਤ ਸਾਰੇ ਸਵਾਲਾਂ ਦੇ ਸਹੀ ਜਵਾਬ ਤੱਕ ਵੀ ਨਹੀਂ ਦਿੱਤੇ ਗਏ ਉਥੇ ਹੀ ਉਨ੍ਹਾਂ ਵੱਲੋਂ ਬੇਅਦਬੀ ਮਾਮਲੇ ਨਾਲ ਜੁੜੀ ਹੋਈ ਅਸਲੀਅਤ ਨੂੰ ਵੀ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਦੱਸਿਆ ਜਾ ਰਿਹਾ ਹੈ।
ਉਥੇ ਹੀ ਪੁੱਛਗਿਛ ਤੋਂ ਬਾਅਦ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਕਮੇਟੀ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਬੇਅਦਬੀ ਦੀ ਇਸ ਘਟਨਾ ਵਿੱਚ ਡੇਰਾ ਮੁਖੀ ਵੀ ਮੌਜੂਦ ਸੀ। ਕਿਉਂਕਿ ਜਿਸ ਸਮੇਂ ਇਹ ਸਾਜ਼ਿਸ਼ ਰਚੀ ਗਈ ਸੀ, ਇਹ ਸਭ ਡੇਰਾ ਸੱਚਾ ਸੌਦਾ ਦੇ ਪ੍ਰਬੰਧਕੀ ਕੰਪਲੈਕਸ ਵਿੱਚ ਹੋਇਆ ਸੀ। ਉਸ ਨੇ ਡੇਰਾ ਮੁਖੀ ਵੀ ਉਸ ਜਗਾਹ ਤੇ ਮੌਜੂਦ ਸਨ। ਉਥੇ ਹੀ ਜਾਂਚ ਟੀਮ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਇਸ ਪੁੱਛ ਪੜਤਾਲ ਦੌਰਾਨ ਉਨ੍ਹਾਂ ਨੂੰ ਬੇਅਦਬੀ ਕਾਂਡ ਨਾਲ ਜੁੜੇ ਹੋਏ ਬਹੁਤ ਸਾਰੇ ਅਹਿਮ ਸੁਰਾਗ ਮਿਲੇ ਹਨ।
ਉਥੇ ਹੀ ਪੰਜਾਬ ਵਿੱਚ ਹੋਰ ਵਿਅਕਤੀਆਂ ਤੋਂ ਵੀ ਇਸ ਮਾਮਲੇ ਨਾਲ ਜੁੜੀ ਹੋਈ ਪੁੱਛ ਪੜਤਾਲ ਕੀਤੀ ਜਾ ਸਕਦੀ ਹੈ। ਟੀਮ ਵੱਲੋਂ ਡੇਰਾ ਮੁਖੀ ਦੀ ਗ੍ਰਿਫਤਾਰੀ ਵਾਰੰਟਾਂ ਨੂੰ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇਸ ਮਾਮਲੇ ਤੇ 17 ਦਸੰਬਰ ਨੂੰ ਫਿਰ ਤੋਂ ਸੁਣਵਾਈ ਹੋਣ ਵਾਲੀ ਹੈ, ਉਥੇ ਹੀ ਜਾਂਚ ਟੀਮ ਵੱਲੋਂ ਆਪਣੀ ਰਿਪੋਰਟ ਵੀ ਪੇਸ਼ ਕੀਤੀ ਜਾਵੇਗੀ ਜਿਸ ਦੇ ਆਧਾਰ ਤੇ ਹੀ ਫੈਸਲਾ ਹੋਵੇਗਾ।
Previous Postਸੁਖਬੀਰ ਨੇ ਕਰਤਾ ਵੱਡਾ ਐਲਾਨ ਸਰਕਾਰ ਬਣਨ ਤੇ ਬੀਬੀਆਂ ਦੇ ਖਾਤਿਆਂ ਚ ਆਉਣਗੇ ਏਨੇ ਏਨੇ ਹਜਾਰ ਰੁਪਏ
Next Postਹੁਣੇ ਹੁਣੇ ਮੁੱਖ ਮੰਤਰੀ ਚੰਨੀ ਨੇ ਇਹਨਾਂ ਲੋਕਾਂ ਨੂੰ 2-2 ਲੱਖ ਲੱਖ ਰੁਪਏ ਦੇਣ ਦਾ ਕਰਤਾ ਅਚਾਨਕ ਐਲਾਨ