ਜੇਲ ਚ ਬੰਦ ਰਾਮ ਰਹੀਮ ਬਾਰੇ ਅਦਾਲਤ ਚੋ ਆਈ ਵੱਡੀ ਖਬਰ, 2 ਮਾਮਲਿਆਂ ਚ ਮਿਲੀ ਜਮਾਨਤ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਜਿੱਥੇ ਬਹੁਤ ਸਾਰੀਆਂ ਵੱਖ-ਵੱਖ ਸੰਪਰਦਾਵਾਂ ਅਤੇ ਸੰਸਥਾਵਾਂ ਬਣੀਆਂ ਹਨ ਉਥੇ ਹੀ ਇਹਨਾਂ ਸੰਸਥਾਵਾਂ ਦੇ ਮੁਖੀ ਜਿੱਥੇ ਲੋਕਾਂ ਲਈ ਕਈ ਜਗਾ ਤੇ ਚਾਨਣ ਮੁਨਾਰਾ ਸਾਬਤ ਹੋਏ ਹਨ। ਤੇ ਇਹ ਕਈ ਸੰਸਥਾਵਾਂ ਦੇ ਮੁਖੀ ਵੱਖ-ਵੱਖ ਵਿਭਾਗਾਂ ਦੇ ਵਿੱਚ ਵੀ ਘਿਰੇ ਹੋਏ ਹਨ ਜਿਸ ਕਾਰਨ ਉਨ੍ਹਾਂ ਸੰਸਥਾਵਾਂ ਦੇ ਅਕਸ ਨੂੰ ਲਗਾਤਾਰ ਢਾਹ ਲੱਗ ਰਹੀ ਹੈ। ਇਨ੍ਹਾਂ ਸੰਸਥਾਵਾਂ ਵਿੱਚੋਂ ਇੱਕ ਅਜਿਹੀ ਹੀ ਸੰਸਥਾਨ ਹਰਿਆਣਾ ਦੀ ਡੇਰਾ ਸੱਚਾ ਸੌਦਾ ਵੀ ਹੈ। ਜਿਸ ਦਾ ਮੁਖੀ ਪਿਛਲੇ ਕਈ ਸਾਲਾਂ ਤੋਂ ਬਹੁਤ ਸਾਰੇ ਵਿਵਾਦਾਂ ਦੇ ਵਿੱਚ ਘਿਰਿਆ ਹੋਇਆ ਹੈ। ਹੁਣ ਜੇਲ ਵਿਚ ਬੰਦ ਰਾਮ ਰਹੀਮ ਬਾਰੇ ਅਦਾਲਤ ਚੋ ਆਈ ਵੱਡੀ ਖਬਰ, ਜਿੱਥੇ ਉਸ ਨੂੰ 2 ਮਾਮਲਿਆਂ ਚ ਮਿਲੀ ਜਮਾਨਤ ਇਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਡੇਰਾ ਸਿਰਸਾ ਦੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਇਸ ਸਮੇਂ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕਈ ਮਾਮਲਿਆਂ ਦੇ ਤਹਿਤ ਸਜ਼ਾ ਭੁਗਤ ਰਹੇ ਹਨ। ਉਥੇ ਹੀ ਉਨ੍ਹਾਂ ਲਈ ਹੁਣ ਇੱਕ ਰਾਹਤ ਦੀ ਖ਼ਬਰ ਵੀ ਸਾਹਮਣੇ ਆਈ ਹੈ ਜਿੱਥੇ ਉਨ੍ਹਾਂ ਨੂੰ 2 ਮਾਮਲਿਆਂ ਵਿੱਚ ਜ਼ਮਾਨਤ ਮਿਲ ਗਈ ਹੈ। ਜਿੱਥੇ ਉਨ੍ਹਾਂ ਨੂੰ ਪੰਜਾਬ ਦੇ ਵਿਚ ਵਾਪਰੇ ਸਾਲ 2015 ਵਿੱਚ ਫਰੀਦਕੋਟ ਦੇ ਅਧੀਨ ਆਉਣ ਵਾਲੇ ਬਰਗਾੜੀ ਬੇਅਦਬੀ ਮਾਮਲੇ ਵਿੱਚ ਮੁੱਖ ਸਾਜਿਸ਼ਕਰਤਾ ਦੱਸਿਆ ਜਾ ਰਿਹਾ ਸੀ।

ਉਥੇ ਹੀ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਇਸ ਮਾਮਲੇ ਨੂੰ ਲੈ ਕੇ ਜਿੱਥੇ ਬਣਾਈ ਗਈ ਸਿੱਟ ਵੱਲੋਂ ਉਨ੍ਹਾਂ ਤੋਂ ਕਈ ਵਾਰ ਪੁੱਛਗਿੱਛ ਕੀਤੀ ਗਈ ਸੀ ਅਤੇ ਹੁਣ ਗੁਰਮੀਤ ਰਾਮ ਰਹੀਮ ਵੱਲੋਂ ਵਿਵਾਦਤ ਪੋਸਟਰ ਲਗਾਉਣ ਅਤੇ ਪਾਵਨ ਸਰੂਪ ਦੀ ਬੇਅਦਬੀ ਕਰਨ ਦੇ ਮਾਮਲਿਆਂ ਵਿੱਚ ਸੀਜੇਐਮ ਦੀ ਅਦਾਲਤ ਵਿੱਚ ਜਮਾਨਤ ਦੀ ਅਰਜੀ ਦਾਖਲ ਕੀਤੀ ਹੋਈ ਸੀ ।

ਜਿੱਥੇ ਅੱਜ ਅਦਾਲਤ ਵਿੱਚ ਉਨ੍ਹਾਂ ਵੱਲੋਂ ਦਾਇਰ ਕੀਤੀ ਗਈ ਅਰਜ਼ੀ ਨੂੰ ਮਨਜ਼ੂਰ ਕੀਤਾ ਗਿਆ ਹੈ ਅਤੇ ਉਥੇ ਹੀ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਜ਼ਮਾਨਤ ਵੀ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਉਨ੍ਹਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਦੇ ਦੋਸ਼ ਲੱਗੇ ਸਨ ਅਤੇ ਇਸ ਮਾਮਲੇ ਦੇ ਵਿੱਚ ਉਨ੍ਹਾਂ ਨੂੰ ਪਹਿਲਾ ਜ਼ਮਾਨਤ ਦਿੱਤੀ ਗਈ ਹੈ। ਜਿੱਥੇ ਉਹ ਲਗਾਤਾਰ ਹੀ ਵਿਵਾਦਾਂ ਵਿੱਚ ਘਿਰਦੇ ਰਹੇ ਹਨ ਉਥੇ ਹੀ ਕਾਫੀ ਲੰਮੇ ਸਮੇਂ ਬਾਅਦ ਉਹਨਾਂ ਨੂੰ ਕੁਝ ਰਾਹਤ ਮਿਲੀ ਹੈ।