ਜੇਲ ਚ ਬੰਦ ਨਵਜੋਤ ਸਿੱਧੂ ਦੀ ਸਿਹਤ ਵਿਗੜੀ, ਡਾਕਟਰਾਂ ਵਲੋਂ ਦਿੱਤੀ ਟੁਆਇਲਟ ਸੀਟ ਤੇ ਤਖਤਪੋਸ਼ ਬਦਲਣ ਦੀ ਸਲਾਹ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀ ਸਿਆਸਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਜਿੱਥੇ ਪਹਿਲਾਂ ਫਰਵਰੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਭਖੀ ਹੋਈ ਸੀ। ਓਥੇ ਕਿ ਬੀਤੇ ਦਿਨੀਂ ਸੰਗਰੂਰ ਵਿੱਚ ਹੋਈਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਵੀ ਸਿਆਸਤ ਵਿੱਚ ਕਾਫੀ ਉਥਲ-ਪੁਥਲ ਦੇਖੀ ਗਈ। ਆਮ ਆਦਮੀ ਪਾਰਟੀ ਦੇ ਸੱਤਾ ਵਿਚ ਆਉਂਦੇ ਹੀ ਜਿੱਥੇ ਬਹੁਤ ਸਾਰੇ ਸਾਬਕਾ ਮੰਤਰੀਆਂ ਨੂੰ ਵੱਖ ਵੱਖ ਦੋਸ਼ਾਂ ਦੇ ਤਹਿਤ ਇਸ ਸਮੇਂ ਪੰਜਾਬ ਦੀਆਂ ਵੱਖ-ਵੱਖ ਜੇਲਾਂ ਵਿੱਚ ਰੱਖਿਆ ਗਿਆ ਹੈ। ਉੱਥੇ ਹੀ ਪੰਜਾਬ ਦੇ ਗਾਇਕ ਵੀ ਵੱਖ-ਵੱਖ ਮਾਮਲਿਆਂ ਦੇ ਚਲਦਿਆਂ ਹੋਇਆਂ ਜੇਲ ਵਿੱਚ ਬੰਦ ਹਨ। ਹੁਣ ਜੇਲ ਵਿੱਚ ਬੰਦ ਨਵਜੋਤ ਸਿੱਧੂ ਦੀ ਸਿਹਤ ਵਿਗੜੀ ਹੈ ਜਿਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਟਾਇਲਟ ਸੀਟ ਅਤੇ ਤਖਤ ਬਦਲਣ ਦੀ ਸਲਾਹ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਇਸ ਸਮੇਂ ਪਟਿਆਲਾ ਵਿੱਚ ਵਾਪਰੇ ਇੱਕ ਰੋਡਵੇਜ਼ ਮਾਮਲੇ ਦੇ ਤਹਿਤ ਇਕ ਸਾਲ ਦੀ ਸਜ਼ਾ ਦੇ ਦੋਸ਼ ਤਹਿਤ ਪਟਿਆਲਾ ਦੀ ਕੇਂਦਰੀ ਜੇਲ ਵਿੱਚ ਬੰਦ ਹਨ। ਉਥੇ ਹੀ ਉਨ੍ਹਾਂ ਦੀ ਸਿਹਤ ਸਬੰਧੀ ਸਮੱਸਿਆਵਾਂ ਓੱਤੇ ਇੱਕ ਡਾਕਟਰਾਂ ਦੀ ਟੀਮ ਵੱਲੋਂ ਜੇਲ੍ਹ ਦੇ ਅੰਦਰ ਹੀ ਉਨ੍ਹਾਂ ਦਾ ਚੈਕ ਅਪ ਕੀਤਾ ਗਿਆ ਹੈ ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਡਾਕਟਰਾਂ ਵੱਲੋਂ ਉਹਨਾਂ ਨੂੰ ਤਖਤਪੋਸ਼ ਤੇ ਪੈਣ ਅਤੇ ਟਾਇਲਟ ਸੀਟ ਨੂੰ ਉੱਚਾ ਬਣਾਉਣ ਵਾਸਤੇ ਆਖਿਆ ਗਿਆ ਹੈ।

ਜਿੱਥੇ ਨਵਜੋਤ ਸਿੱਧੂ ਲੀਵਰ ਦੀ ਸਮੱਸਿਆ ਤੋਂ ਪੀੜਤ ਹਨ ਉਥੇ ਹੀ ਉਨ੍ਹਾਂ ਦੇ ਗੋਡਿਆਂ ਦੀ ਦਰਦ ਵੀ ਕਾਫੀ ਗੰਭੀਰ ਹੋ ਗਈ ਹੈ। ਕਿਉਂਕਿ ਉਨ੍ਹਾਂ ਦਾ ਕੱਦ ਲੰਬਾ ਹੋਣ ਅਤੇ ਸਿਹਤ ਭਾਰੀ ਹੋਣ ਦੇ ਚੱਲਦਿਆਂ ਹੋਇਆਂ ਵੀ ਉਨ੍ਹਾਂ ਨੂੰ ਜ਼ਮੀਨ ਤੋਂ ਬਾਰ-ਬਾਰ ਉਠਣਾ ਮੁਸ਼ਕਿਲ ਹੋ ਜਾਂਦਾ ਹੈ ਜਿੱਥੇ ਦੋ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਸਹਾਰਾ ਦੇ ਕੇ ਉਠਾਇਆ ਜਾਂਦਾ ਹੈ। ਹੁਣ ਉਨ੍ਹਾਂ ਨੂੰ ਸੌਣ ਵਾਸਤੇ ਲੱਕੜ ਦਾ ਤੱਖਤ ਦਿੱਤਾ ਗਿਆ ਹੈ ਅਤੇ ਜਲਦੀ ਹੀ ਉੱਚੀ ਟਾਇਲਟ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ।

ਜਿੱਥੇ ਸਿੱਧੂ ਜੇਲ ਵਿਚ ਕਲੈਰੀਕਲ ਦਾ ਕੰਮ ਕਰ ਰਹੇ ਹਨ, ਉਥੇ ਹੀ ਕਬੂਤਰ ਬਾਜੀ ਦੇ ਮਾਮਲੇ ਤਹਿਤ ਗਾਇਕ ਦਲੇਰ ਮਹਿੰਦੀ ਨੂੰ ਵੀ ਓਸੇ ਬੈਰਕ ਵਿਚ ਰਖਿਆ ਗਿਆ ਹੈ ਅਤੇ ਇਕੱਠੇ ਹੀ ਰਜਿਸਟਰ ਲਿਖਤ ਦਾ ਕੰਮ ਕਰਨਗੇ ਅਤੇ ਦੋਹਾਂ ਨੂੰ ਸੁਰੱਖਿਆ ਦੇ ਚਲਦਿਆਂ ਹੋਇਆਂ ਬਾਹਰ ਨਹੀਂ ਕੱਢਿਆ ਜਾਂਦਾ।