ਆਈ ਤਾਜਾ ਵੱਡੀ ਖਬਰ
ਦੇਸ਼ ਵਿਚ ਬਹੁਤ ਸਾਰੇ ਡੇਰੇ ਅਜਿਹੇ ਹਨ ਜਿੱਥੇ ਬਹੁਤ ਸਾਰੀ ਸੰਗਤ ਦੀ ਸ਼ਰਧਾ ਭਾਵਨਾ ਜੁੜੀ ਹੋਈ ਹੈ। ਪਰ ਕਈ ਕਾਰਨਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਡੇਰੇ ਵਿਵਾਦਾਂ ਦੇ ਘੇਰੇ ਵਿੱਚ ਵੀ ਘਿਰ ਜਾਂਦੇ ਹਨ। ਜਿਸ ਨਾਲ ਉਹਨਾਂ ਡੇਰਿਆਂ ਨਾਲ ਜੁੜੀ ਹੋਈ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਠੇਸ ਪਹੁੰਚਦੀ ਹੈ। ਅਜਿਹੇ ਵਿੱਚ ਬਹੁਤ ਸਾਰੇ ਡੇਰਾ ਮੁਖੀ ਵੱਖ-ਵੱਖ ਵਿਵਾਦਾਂ ਦੇ ਚਲਦਿਆਂ ਹੋਇਆਂ ਜੇਲ ਅੰਦਰ ਵੀ ਸਜ਼ਾ ਕੱਟ ਰਹੇ ਹਨ। ਹਰਿਆਣਾ ਤੇ ਰੋਹਤਕ ਵਿੱਚ ਸੁਨਾਰੀਆ ਜੇਲ ਵਿੱਚ ਬੰਦ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਵੀ ਕੋਈ ਨਾ ਕੋਈ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ। ਉੱਥੇ ਹੀ ਹੁਣ ਡੇਰਾ ਮੁਖੀ ਰਾਮ ਰਹੀਮ ਨੂੰ ਕੋਰਟ ਵੱਲੋਂ ਇੱਕ ਵੱਡਾ ਝਟਕਾ ਦਿੱਤਾ ਗਿਆ। ਦੱਸ ਦਈਏ ਕਿ ਮੌਜੂਦਾ ਸਮੇਂ ਦੇ ਵਿੱਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਪੰਜਾਬ ਹਰਿਆਣਾ ਦੀ ਹਾਈ ਕੋਰਟ ਵੱਲੋਂ ਇਹ ਝਟਕਾ ਲੱਗਾ ਹੈ ਜੋ ਕਿ ਮੌਜੂਦਾ ਸਮੇਂ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਹਨ। ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਸਾਧੂਆਂ ਨੂੰ ਪਰਮਾਤਮਾ ਨਾਲ ਮਿਲਵਾਉਣ ਦੇ ਨਾਂ ਉਪਰ ਨਪੁੰਸਕ ਬਣਾਉਣ ਦੇ ਮਾਮਲੇ ‘ਚ ਸੁਣਵਾਈ ਹੋਈ ਹੈ। ਜਿੱਥੇ ਕਿ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਨੇ ਮਾਮਲੇ ਦੀ ਕੇਸ ਡਾਇਰੀ ਸੌਂਪਣ ਦੇ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਨਵਾਂ ਫੈਸਲਾ ਲੈਣ ਦੇ ਹੁਕਮ ਜਾਰੀ ਕੀਤੇ ਹਨ। ਹਾਈ ਕੋਰਟ ਨੇ ਇਸ ਮਾਮਲੇ ਨੂੰ ਮੁੜ ਸੀ. ਬੀ. ਆਈ. ਸਪੈਸ਼ਲ ਕੋਰਟ ਵਿਚ ਭੇਜ ਦਿੱਤਾ ਹੈ। ਟਰਾਇਲ ਕੋਰਟ ਨੇ 2019 ਵਿਚ ਡੇਰਾ ਮੁਖੀ ਦੀ ਇਕ ਅਰਜ਼ੀ ‘ਤੇ ਇਸ ਮਾਮਲੇ ਦੀ ਕੇਸ ਡਾਇਰੀ ਉਸ ਨੂੰ ਸੌਂਪਣ ਦਾ ਸੀ. ਬੀ. ਆਈ. ਨੂੰ ਹੁਕਮ ਦਿੱਤਾ ਸੀ। ਸੀ. ਬੀ. ਆਈ. ਨੇ ਇਸੇ ਹੁਕਮ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਸੀ। ਸੀ. ਬੀ. ਆਈ ਨੇ 2019 ‘ਚ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਦਿਆਂ ਪੰਚਕੂਲਾ ਸਥਿਤ ਸੀ. ਬੀ. ਆਈ ਦੀ ਵਿਸ਼ੇਸ਼ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਸੀ। ਇਹ ਕੇਸ ਹੁਣ ਪੰਚਕੂਲਾ ਦੀ ਸੀ. ਬੀ. ਆਈ ਟਰਾਇਲ ਕੋਰਟ ਵਿਚ ਚੱਲ ਰਿਹਾ ਹੈ। ਸੀ. ਬੀ. ਆਈ. ਕੋਰਟ ਨੇ ਰਾਮ ਰਹੀਮ ਨੂੰ ਆਪਣਾ ਬਚਾਅ ਤਿਆਰ ਕਰਨ ਲਈ ਕੇਸ ਡਾਇਰੀ, ਗਵਾਹਾਂ ਦੇ ਬਿਆਨ ਅਤੇ ਹੋਰ ਦਸਤਾਵੇਜ਼ ਉਪਲੱਬਧ ਕਰਵਾਉਣ ਦਾ ਹੁਕਮ ਦਿੱਤਾ ਸੀ।
Previous Postਹੁਣੇ ਹੁਣੇ ਪੰਜਾਬ ਦੇ ਇਹਨਾਂ ਜਿਲਿਆਂ ਚ ਮੀਂਹ ਦਾ ਜਾਰੀ ਹੋਇਆ ਅਲਰਟ
Next Postਸੋਸ਼ਲ ਮੀਡੀਆ ਦੀ ਇਸ ਮਸ਼ਹੂਰ ਹਸਤੀ ਦੀ ਸਿਰਫ 19 ਸਾਲ ਦੀ ਉਮਰ ਚ ਹੋਈ ਮੌਤ