ਆਈ ਤਾਜਾ ਵੱਡੀ ਖਬਰ
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੋਈ ਨਾ ਕੋਈ ਖਬਰਾਂ ਸਾਹਮਣੇ ਆਈਆਂ ਸਨ ਉਥੇ ਹੀ ਕੱਲ ਪੰਜਾਬ ਵਿਚ ਅਮਨ ਅਤੇ ਸ਼ਾਂਤੀ ਦੀ ਸਥਿਤੀ ਵਿਚ ਇਹ ਚੋਣਾਂ ਮੁਕੰਮਲ ਹੋ ਚੁੱਕੀਆਂ ਹਨ। ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਜਿੱਥੇ ਆਪਣੀ ਪਾਰਟੀ ਦੀ ਜਿੱਤ ਵਾਸਤੇ ਚੋਣ ਪ੍ਰਚਾਰ ਕੀਤਾ ਗਿਆ ਉਥੇ ਹੀ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਸੰਸਥਾਵਾਂ ਦੇ ਮੁੱਖੀਆਂ ਵੱਲੋਂ ਸੰਗਤ ਨੂੰ ਵੱਖ ਵੱਖ ਪਾਰਟੀਆਂ ਦੀ ਹਮਾਇਤ ਵਾਸਤੇ ਆਦੇਸ਼ ਦਿੱਤਾ ਜਾ ਸਕੇ। ਜਿਸ ਵਾਸਤੇ ਸਭ ਸਿਆਸੀ ਪਾਰਟੀਆਂ ਵੱਲੋਂ ਸਾਰੀਆਂ ਧਾਰਮਿਕ ਸੰਸਥਾਵਾਂ ਵਿੱਚ ਪਹੁੰਚ ਕੀਤੀ ਗਈ ਸੀ।
ਉਥੇ ਹੀ ਕੁਝ ਸੰਸਥਾਵਾਂ ਦੇ ਵਿਵਾਦਾਂ ਦੇ ਚਲਦੇ ਹੋਏ ਚਰਚਾ ਵਿੱਚ ਵੀ ਬਣ ਜਾਂਦੀਆਂ ਹਨ। ਹੁਣ ਜੇਲ ਤੋਂ ਬਾਹਰ ਆਏ ਰਾਮ ਰਹੀਮ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਇਹ ਕੰਮ ਹੋ ਰਿਹਾ ਹੈ। ਹਰਿਆਣਾ ਦੇ ਸਿਰਸਾ ਵਿੱਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜਿੱਥੇ ਬੀਤੇ ਕੁਝ ਸਾਲਾਂ ਤੋਂ ਵੱਖ ਵੱਖ ਮਾਮਲਿਆਂ ਦੇ ਵਿਚ ਅਪਰਾਧੀ ਸਾਬਤ ਹੋਣ ਤੋਂ ਬਾਅਦ ਰੋਹਤਕ ਦੀ ਜੇਲ ਸੁਨਾਰੀਆ ਦੇ ਵਿੱਚ ਸਜ਼ਾ ਕੱਟ ਰਹੇ ਹਨ ਉਥੇ ਹੀ ਬੀਤੇ ਦਿਨੀਂ ਉਨ੍ਹਾਂ ਨੂੰ 21 ਦਿਨਾਂ ਦੀ ਪੈਰੋਲ ਤੇ ਜੇਲ ਤੋਂ ਬਾਹਰ ਭੇਜਿਆ ਗਿਆ ਸੀ,ਹੁਣ ਸਾਹਮਣੇ ਆਈ ਜਾਣਕਾਰੀ ਮੁਤਾਬਕ ਅੱਜ ਰਾਮ ਰਹੀਮ ਸਿੰਘ ਦੀ ਫਰਲੋ ਨੂੰ ਸਹੀ ਠਹਿਰਾਉਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸਰਕਾਰ ਵੱਲੋਂ ਪੇਸ਼ ਕੀਤੀਆਂ ਜਾਣਗੀਆਂ।
ਜਿੱਥੇ ਪੰਜਾਬ ਵਿਧਾਨ ਸਭਾ ਦੀ ਨਿਰਪੱਖਤਾ ਲਈ ਉਨ੍ਹਾਂ ਨੂੰ ਵੱਡਾ ਖਤਰਾ ਕਰਾਰ ਦਿੱਤਾ ਸੀ ਅਤੇ 7 ਫਰਵਰੀ ਨੂੰ ਇਸ ਸਬੰਧੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ। ਜਿਸ ਉਪਰ ਅੱਜ ਜਸਟਿਸ ਬੀ ਐਸ ਵਾਲਿਆਂ ਦੀ ਬੈਚ ਵਿੱਚ ਹਰਿਆਣਾ ਸਰਕਾਰ ਵੱਲੋਂ ਆਪਣਾ ਪੱਖ ਪੇਸ਼ ਕਰਨ ਲਈ ਜਵਾਬ ਦਿੱਤਾ ਜਾਵੇਗਾ।
ਇਸ ਸਮੇਂ ਜਿਥੇ ਡੇਰਾ ਮੁਖੀ ਆਪਣੇ ਡੇਰੇ ਵਿਚ ਰਹਿ ਰਹੇ ਹਨ ਉਥੇ ਹੀ 7 ਫਰਵਰੀ ਨੂੰ ਉਹ ਫਿਰ ਤੋਂ ਜੇਲ ਵਿਚ ਚਲੇ ਜਾਣਗੇ ਅਤੇ ਆਪਣਾ ਆਤਮ ਸਮਰਪਣ ਕਰ ਦੇਣਗੇ। ਉਹਨਾਂ ਦੀ ਫਰਲੋ ਸਬੰਧੀ ਸਰਕਾਰ ਨੂੰ ਜਿੱਥੇ ਐਡਵੋਕੇਟ ਜਨਰਲ ਬੀਆਰ ਵੱਲੋਂ ਫਰਲੋ ਨੂੰ ਲੈ ਕੇ ਕਈ ਦਲੀਲਾਂ ਪੇਸ਼ ਕੀਤੀਆਂ ਗਈਆਂ ਸਨ। ਜਿਸ ਵਿੱਚ ਦੱਸਿਆ ਗਿਆ ਸੀ ਕਿ ਡੇਰਾ ਸਿਰਸਾ ਮੁਖੀ ਦੇ ਚੰਗੇ ਵਿਵਹਾਰ ਅਤੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਹਨ ਉਨ੍ਹਾਂ ਨੂੰ ਰੋਹਤਕ ਡਵੀਜ਼ਨ ਦੇ ਕਮਿਸ਼ਨਰ ਵੱਲੋਂ ਪੁਲਸ ਰਿਪੋਰਟ ਦੇ ਆਧਾਰ ਤੇ ਫਰਲੋ ਦਿੱਤੀ ਗਈ ਸੀ।
Previous Postਖੇਤਾਂ ਚ ਕੰਮ ਕਰਨ ਲਈ ਆਸਟ੍ਰੇਲੀਆ ਦੇਵੇਗਾ ਵੀਜੇ ,ਧੜਾ ਧੜ ਜਾਣਗੇ ਲੋਕ ਸੁਣ ਜਨਤਾ ਚ ਛਾਈ ਖੁਸ਼ੀ ਦੀ ਲਹਿਰ
Next Postਪੰਜਾਬ ਚ ਇਥੇ ਵਾਪਰਿਆ ਖੌਫਨਾਕ ਕਾਂਡ ਪੁਜਾਰੀ ਨੂੰ ਦਿੱਤੀ ਗਈ ਇਸ ਤਰਾਂ ਮੌਤ – ਮਚਿਆ ਹੜਕੰਪ