ਆਈ ਤਾਜਾ ਵੱਡੀ ਖਬਰ
ਗਰਮੀਆਂ ਦੇ ਮੌਸਮ ਵਿਚ ਬਿਜਲੀ ਦੇ ਲਗਾਤਾਰ ਕੱਟ ਲੱਗਣ ਕਾਰਨ ਜਿਥੇ ਆਮ ਲੋਕ ਪ੍ਰੇਸ਼ਾਨ ਹਨ ਉਥੇ ਹੀ ਖੇਤੀ ਨਾਲ ਸੰਬੰਧਿਤ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਸੰਕਟ ਕਾਰਨ ਜਿੱਥੇ ਸੂਬਾ ਸਰਕਾਰਾਂ ਦਾ ਲੋਕਾਂ ਵੱਲੋ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਹੁਣ ਇਸ ਮਾਮਲੇ ਉਤੇ ਸਿਆਸਤ ਵੀ ਕਾਫ਼ੀ ਭੱਖੀ ਹੋਈ ਨਜ਼ਰ ਆ ਰਹੀ ਹੈ। ਇਸੇ ਤਰ੍ਹਾਂ ਬੀਤੇ ਕਈ ਦਿਨਾਂ ਤੋਂ ਪੰਜਾਬ ਵਿੱਚ ਲੱਗ ਰਹੇ ਬਿਜਲੀ ਦੇ ਕੱਟਾਂ ਕਾਰਨ ਜਿਥੇ ਵਿਵਾਦ ਛਿੜਿਆ ਹੋਇਆ ਹੈ ਉਥੇ ਹੀ ਦੂਜੇ ਪਾਸੇ ਹੁਣ ਹਰਿਆਣਾ ਵਿਚ ਅਣਐਲਾਨੇ ਬਿਜਲੀ ਦੇ ਕੱਟ ਕਰਨ ਮਾਮਲਾ ਭਖਿਆ ਗਿਆ ਹੈ। ਜਿਸ ਸਬੰਧੀ ਹੁਣ ਰਾਜ ਸਰਕਾਰ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ।
ਦਰਅਸਲ ਹੁਣ ਹਰਿਆਣਾ ਵਿੱਚ ਰਾਜ ਸਰਕਾਰ ਵੱਲੋਂ ਫੈਸਲੇ ਦੌਰਾਨ ਕਿਹਾ ਗਿਆ ਕਿ ਬਿਜਲੀ ਕੱਟਾਂ ਲਈ ਸਿਰਫ ਅਧਿਕਾਰੀ ਜਾਂ ਕਰਮਚਾਰੀ ਜ਼ਿੰਮੇਵਾਰ ਹੋਣਗੇ। ਦੱਸ ਦਈਏ ਕਿ ਇਸ ਫੈਸਲੇ ਅਨੁਸਾਰ ਸਬੰਧਤ ਖੇਤਰਾਂ ਦੇ ਐਸਡੀਓ, ਜੂਨੀਅਰ ਇੰਜੀਨੀਅਰ ਅਤੇ ਸ਼ਿਫਟ ਇੰਚਾਰਜ਼ ਖਿਲਾਫ਼ ਬਣਦੀ ਕਾਰਵਾਈ ਹੋਵੇਗੀ ਅਤੇ ਉਨ੍ਹਾਂ ਖ਼ਿਲਾਫ਼ ਚਾਰਜਸ਼ੀਟ ਵੀ ਦਰਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੂਬਾ ਸਰਕਾਰ ਦੇ ਵੱਲੋਂ ਅਧਿਕਾਰੀਆਂ ਨੂੰ ਬਿਜਲੀ ਦੇ ਕੱਟ ਨਾ ਲਗਾਉਣ ਦੇ ਆਦੇਸ਼ ਵੀ ਦਿਤੇ ਗਏ ਅਤੇ ਕਿਹਾ ਗਿਆ ਕਿ ਜੇਕਰ ਬਿਜਲੀ ਸੰਕਟ ਵਿਰੁੱਧ ਅੰਦੋਲਨ ਜਾਂ ਪ੍ਰਦਰਸ਼ਨ ਹੋਣਗੇ ਤਾਂ ਉਸ ਲਈ ਜ਼ੁੰਮੇਵਾਰ ਉਸ ਖੇਤਰ ਨਾਲ ਸੰਬੰਧਿਤ ਐਸਡੀਓ, ਸ਼ਿਫਟ ਇੰਚਾਰਜ਼ ਅਤੇ ਜੂਨੀਅਰ ਇੰਜਨੀਅਰ ਜਿੰਮੇਵਾਰ ਹੋਣਗੇ।
ਦੂਜੇ ਪਾਸੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿੱਚ ਲਗਾਤਾਰ ਬਿਜਲੀ ਦੇ ਕੱਟ ਲੱਗ ਰਹੇ ਹਨ ਆਮ ਲੋਕਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਜਾ ਰਿਹਾ ਹੈ ਅਤੇ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਉੱਥੇ ਹੀ ਹੁਣ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਪੰਜਾਬ ਸਰਕਾਰ ਖ਼ਿਲਾਫ਼ ਮੋਰਚਾ ਖੋਲ ਦਿਤਾ ਗਿਆ ਹੈ।
ਇਸੇ ਤਰ੍ਹਾਂ ਹੁਣ ਚੰਡੀਗੜ੍ਹ ਦੇ ਵਿੱਚ ਵੀ ਹੁਣ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ। ਦੱਸ ਦਈਏ ਕਿ ਹਰਿਆਣਾ ਲਈ ਵੀ ਬਿਜਲੀ ਦੀ ਸਪਲਾਈ ਦੀ ਘਾਟ ਸਾਹਮਣੇ ਆ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਉਨ੍ਹਾਂ ਦੀਆਂ ਲੋੜਾਂ ਅਨੁਸਾਰ ਬਿਜਲੀ ਨਹੀਂ ਮਿਲ ਰਹੀ। ਪਰ ਸੂਬੇ ਦੇ ਬਿਜਲੀ ਮੰਤਰੀ ਰਣਜੀਤ ਚੌਟਾਲਾ ਵੱਲੋਂ ਬਿਜਲੀ ਸਬੰਧੀ ਤੇ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ।
Home ਤਾਜਾ ਖ਼ਬਰਾਂ ਜੇਕਰ ਬਿਜਲੀ ਦਾ ਕਟ ਲਗਿਆ ਤਾਂ SDO, JE ਅਤੇ ਸ਼ਿਫਟ ਅਟੈਂਡੈਂਟ ਤੇ ਹੋਵੇਗੀ ਸਖਤ ਕਾਰਵਾਈ ਇਥੇ ਹੋ ਗਿਆ ਐਲਾਨ
Previous Postਤੁਰੰਤ ਡਲੀਟ ਕਰੋ ਇਹ ਐਪਸ – ਤੁਹਾਡੀ ਫੇਸਬੁੱਕ ਦਾ ਪਾਸਵਰਡ ਕਰ ਰਹੀ ਚੋਰੀ -ਹੁਣੇ ਹੁਣੇ ਆਈ ਵੱਡੀ ਖਬਰ
Next Postਇਸ ਤਰੀਕ ਨੂੰ ਪੰਜਾਬ ਚ ਸਫ਼ਰ ਕਰਨ ਵਾਲੇ ਹੋ ਜਾਣ ਸਾਵਧਾਨ – ਮੋਰਚਾ ਆਗੂਆਂ ਵਲੋਂ ਹੋ ਗਿਆ ਇਹ ਐਲਾਨ