ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੀ ਦਿੱਤੀ ਦਸਤਕ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਪਿਛਲੇ ਇਕ ਸਾਲ ਤੋਂ ਕੋਰੋਨਾ ਵਾਇਰਸ ਦੀ ਦ-ਹਿ-ਸ਼-ਤ ਅੱਜ ਵੀ ਲੋਕਾਂ ਦੇ ਵਿਚ ਪਾਈ ਜਾ ਰਹੀ ਹੈ। ਇਸ ਵਾਇਰਸ ਦੇ ਨਾਲ ਹੁਣ ਤੱਕ ਕਰੋੜਾਂ ਦੀ ਗਿਣਤੀ ਵਿੱਚ ਲੋਕ ਸੰਕ੍ਰਮਿਤ ਹੋ ਚੁੱਕੇ ਹਨ। ਜਿਨ੍ਹਾਂ ਵਿਚੋਂ ਬਹੁਤ ਸਾਰੇ ਠੀਕ ਵੀ ਹੋ ਚੁੱਕੇ ਹਨ ਪਰ ਅਜੇ ਵੀ ਹਾਲਾਤ ਕਾਫੀ ਨਾਜ਼ੁਕ ਚੱਲ ਰਹੇ ਹਨ। ਮੌਜੂਦਾ ਸਮੇਂ ਵਿੱਚ ਕੋਰੋਨਾ ਵਾਇਰਸ ਦੀ ਚੱਲ ਰਹੀ ਦੂਸਰੀ ਲਹਿਰ ਉੱਪਰ ਸਰਕਾਰ ਦੇ ਨਾਲ-ਨਾਲ ਸਿਹਤ ਵਿਭਾਗ ਵੱਲੋਂ ਵੀ ਕੜੀ ਨਿਗਰਾਨੀ ਰੱਖੀ ਜਾ ਰਹੀ ਹੈ।
ਇਸ ਵਾਇਰਸ ਤੋਂ ਬਚਾਅ ਵਾਸਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਜਿਸ ਦੇ ਵਿਚ ਸਮੇਂ ਸਮੇਂ ‘ਤੇ ਹੱਥ ਧੋਣ ਤੋਂ ਲੈ ਕੇ ਸਹੀ ਸਮਾਜਕ ਦੂਰੀ ਬਣਾਈ ਰੱਖਣਾ ਸ਼ਾਮਲ ਹੈ। ਅਜਿਹੇ ਵਿਚ ਹੀ ਕੇਂਦਰ ਸਰਕਾਰ ਨੇ ਨਿੱਜੀ ਅਤੇ ਜਨਤਕ ਵਾਹਨ ਚਲਾਉਣ ਸਮੇਂ ਮਾਸਕ ਲਗਾਉਣ ਦੀਆਂ ਹਦਾਇਤਾਂ ਦਿੱਤੀਆਂ ਹਨ। ਕਿਉਂਕਿ ਰਾਜਧਾਨੀ ਦਿੱਲੀ ਦੇ ਵਿਚ ਇਕੱਲੇ ਬਿਨਾਂ ਮਾਸਕ ਲਗਾਏ ਕਾਰ ਡ੍ਰਾਈਵ ਕਰਨ ਸਮੇਂ ਦੌਰਾਨ ਵੀ ਚਲਾਨ ਕੱ-ਟੇ ਜਾ ਰਹੇ ਹਨ। ਪਹਿਲਾਂ ਦਿੱਲੀ ਦੇ ਵਿਚ ਬਿਨਾਂ ਮਾਸਕ ਦੇ 500 ਰੁਪਏ ਦਾ ਚਲਾਨ ਕੱਟਿਆ ਜਾਂਦਾ ਸੀ ਜਿਸ ਨੂੰ ਬਾਅਦ ਵਿਚ ਵਧਾ ਕੇ 2000 ਕਰ ਦਿੱਤਾ ਗਿਆ ਸੀ।
ਕੁਝ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦਿੱਲੀ ਦੇ ਵਿਚ ਕੁਝ ਵਕੀਲਾਂ ਦਾ ਵੀ ਚਲਾਨ ਕੱਟ ਦਿੱਤਾ ਗਿਆ ਜਦੋਂ ਉਹ ਸ਼ੀਸ਼ੇ ਬੰਦ ਕਾਰ ਦੇ ਵਿਚ ਬੈਠ ਕੇ ਡਰਾਈਵਿੰਗ ਕਰ ਰਹੇ ਸਨ। ਇਸ ਘਟਨਾ ਤੋਂ ਬਾਅਦ ਵਕੀਲਾਂ ਨੇ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਦੇ ਹੋਏ ਇਸ ਨੂੰ ਗ਼ੈਰ-ਕਾਨੂੰਨੀ ਦੱਸਿਆ। ਜਿਸ ਦੌਰਾਨ ਕਿਹਾ ਗਿਆ ਕਿ ਕੇਂਦਰ ਸਰਕਾਰ ਵੱਲੋਂ ਅਜਿਹੀ ਕੋਈ ਵੀ ਗਾਈਡਲਾਈਨ ਜਾਰੀ ਨਹੀਂ ਕੀਤੀ ਗਈ ਜਿਸ ਦੌਰਾਨ ਇਕੱਲਾ ਵਿਅਕਤੀ ਵੀ ਮਾਸਕ ਪਹਿਨ ਕੇ ਹੀ ਗੱਡੀ ਚਲਾਵੇਗਾ। ਦਿੱਲੀ ਹਾਈ
ਕੋਰਟ ਵਿਚ ਦਾਇਰ ਕੀਤੀ ਗਈ ਇਸ ਪਟੀਸ਼ਨ ਉਪਰ ਸੁਣਵਾਈ ਕਰਦੇ ਹੋਏ ਅਦਾਲਤ ਨੇ ਦਿੱਲੀ ਪੁਲਿਸ, ਦਿੱਲੀ ਸਰਕਾਰ, ਡਿਜ਼ਾਸਟਰ ਮੈਨੇਜਮੈਂਟ ਅਤੇ ਸਿਹਤ ਮੰਤਰਾਲੇ ਨੂੰ ਨੋਟਿਸ ਜਾਰੀ ਕਰਕੇ ਜਵਾਬ ਦੀ ਮੰਗ ਕੀਤੀ ਗਈ ਹੈ। ਜਿਸ ਦੇ ਜਵਾਬ ਵਜੋਂ ਕੇਂਦਰ ਸਰਕਾਰ ਵੱਲੋਂ ਕੋਰਟ ਵਿੱਚ ਇੱਕ ਹਲਫ਼ਨਾਮਾ ਦਾਇਰ ਕੀਤਾ ਗਿਆ ਹੈ। ਦਿੱਲੀ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਇਸ ਪਟੀਸ਼ਨ ਦੀ ਸੁਣਵਾਈ 12 ਜਨਵਰੀ ਨੂੰ ਰੱਖੀ ਗਈ ਹੈ ਜਿਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ।
Home ਤਾਜਾ ਖ਼ਬਰਾਂ ਜੇਕਰ ਤੁਸੀਂ ਵੀ ਚਲਾਇੰਦੇ ਹੋ ਇਕੱਲੇ ਗੱਡੀ ਤਾਂ ਤੁਹਾਡੇ ਲਈ ਆਈ ਇਹ ਖਾਸ ਤਾਜਾ ਖਬਰ ਕੇਂਦਰ ਸਰਕਾਰ ਤੋਂ
Previous Postਪੰਜਾਬ ਚ ਇਸ ਕਾਰਨ ਇਥੇ ਹੋਇਆ ਰੈਡ ਅਲਰਟ ਜਾਰੀ – ਆਈ ਤਾਜਾ ਵੱਡੀ ਖਬਰ
Next Postਹੁਣੇ ਹੁਣੇ ਟਰੂਡੋ ਨੇ ਕਰਤਾ ਕਨੇਡਾ ਚ ਇਹ ਐਲਾਨ , ਖਿੱਚੋ ਤਿਆਰੀਆਂ – ਆਈ ਤਾਜਾ ਵੱਡੀ ਖਬਰ