ਆਈ ਤਾਜਾ ਵੱਡੀ ਖਬਰ
ਕਹਿੰਦੇ ਨੇ ਜ਼ਿੰਦਗੀ ਉੱਪਰ ਵਾਲੇ ਦੇ ਹੱਥ ਹੁੰਦੀ ਹੈ। ਆਏ ਦਿਨ ਵੀ ਬਹੁਤ ਸਾਰੇ ਅਜਿਹੇ ਹਾਦਸੇ ਸਾਹਮਣੇ ਆਉਂਦੇ ਹਨ , ਜਿਨ੍ਹਾਂ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੁੰਦੀ। ਸਿਆਣੇ ਵੀ ਸੱਚ ਹੀ ਕਹਿੰਦੇ ਨੇ ਕਿ ਜਿਸ ਇਨਸਾਨ ਦੇ ਜਿੰਨੇ ਸਾਹ ਲਿਖੇ ਹੁੰਦੇ ਨੇ ਉਹ ਆਪਣੇ ਸਾਹ ਪੂਰੇ ਕਰਕੇ ਹੀ ਇਸ ਦੁਨੀਆ ਤੋਂ ਜਾਂਦਾ ਹੈ। ਉਥੇ ਹੀ ਕੁਝ ਅਜਿਹੇ ਹਾਦਸਿਆਂ ਵਿਚ ਉਨ੍ਹਾਂ ਲੋਕਾਂ ਦਾ ਜਿਕਰ ਵੀ ਆਉਂਦਾ ਹੈ ਜਿਨ੍ਹਾਂ ਨੇ ਆਪਣੀ ਹਿੰਮਤ ਤੇ ਦਲੇਰੀ ਸਦਕਾ ਮੌਤ ਨੂੰ ਮਾਤ ਦੇ ਕੇ ਮੁੜ ਜਿੰਦਗੀ ਵਿਚ ਦਸਤਕ ਦਿੱਤੀ ਹੋਵੇ।
ਜਿੰਨੀ ਦੇਰ ਉਸ ਅਕਾਲ ਪੁਰਖ਼ ਵਾਹਿਗੁਰੂ ਦੀ ਮਰਜ਼ੀ ਨਹੀਂ ਹੁੰਦੀ ਉਨੀ ਦੇਰ ਤੱਕ ਕੋਈ ਕੁਝ ਨਹੀਂ ਕਰ ਸਕਦਾ। ਇਨਸਾਨ ਦਾ ਜੰਮਣਾ ਅਤੇ ਮਰਨਾ ਸਾਰਾ ਕੁਝ ਵਾਹਿਗੁਰੂ ਦੇ ਹੱਥ ਵਿੱਚ ਹੀ ਹੈ। ਇਨ੍ਹਾਂ ਸਤਰਾਂ ਨੂੰ ਬਹੁਤ ਸਾਰੀਆਂ ਹੋਈਆਂ ਘਟਨਾਵਾਂ ਨੇ ਸਾਰਥਕ ਕਰ ਦਿੱਤਾ। ਜਿਸ ਨੂੰ ਪਰਿਵਾਰ ਸਮਝ ਰਿਹਾ ਸੀ ਮਰਿਆ ,ਉਹ 16 ਸਾਲਾਂ ਬਾਅਦ ਏਦਾ ਮਿਲਿਆ ,ਕਿ ਸਾਰੀ ਦੁਨੀਆਂ ਤੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਵਿਅਕਤੀ ਪੂਰੇ 16 ਸਾਲਾਂ ਬਾਅਦ ਆਪਣੇ ਪਰਵਾਰ ਨੂੰ ਮਿਲਿਆ ਹੈ।
ਇਹ ਏਬ੍ਰਿਪ ਏਸਿਪ ਨਾਂ ਦਾ ਵਿਅਕਤੀ ਉਸ ਸਮੇਂ ਆਪਣੇ ਪਰਿਵਾਰ ਤੋਂ ਦੂਰ ਹੋ ਗਿਆ ਸੀ ਜਦੋਂ 2004 ਵਿੱਚ ਇੰਡੋਨੇਸ਼ੀਆ ਵਿਚ ਇਕ ਭਿਆਨਕ ਭੂਚਾਲ ਅਤੇ ਸੁਨਾਮੀ ਆਈ ਸੀ। ਜਿਸ ਵਿਚ ਉਸ ਸਮੇਂ 2,30,000 ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਕੁਦਰਤੀ ਆਫਤ ਦੱਸਿਆ ਗਿਆ ਸੀ। ਹੁਣ ਇਹ ਵਿਅਕਤੀ ਮਾਨਸਿਕ ਹਸਪਤਾਲ ਤੋਂ ਬਰਾਮਦ ਹੋਇਆ ਹੈ। ਜਿਸ ਨੂੰ ਹੁਣ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ ਤੇ ਉਹ ਸਿਹਤਮੰਦ ਲੱਗ ਰਿਹਾ ਹੈ। ਸੁਨਾਮੀ ਸਮੇਂ ਜਦੋਂ ਉਹ ਲਾਪਤਾ ਹੋਇਆ ਸੀ ਤਾਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਉਸ ਨੂੰ ਕੁਝ ਮਾਨਸਿਕ ਪ-ਰੇ-ਸ਼ਾ-ਨੀ-ਆਂ ਹੋ ਗਈਆਂ ਸਨ ਜਿਸ ਕਾਰਨ ਉਸ ਦਾ ਹਸਪਤਾਲ ਵਿੱਚ ਇਲਾਜ਼ ਚਲਦਾ ਰਿਹਾ।
ਉਸ ਦੇ ਵਾਪਸ ਮਿਲਣ ਤੇ ਉਸ ਦਾ ਪਰਿਵਾਰ ਬੇਹਦ ਖੁਸ਼ ਹੈ। ਉਨ੍ਹਾਂ ਕਿਹਾ ਕਿ ਸਾਨੂੰ ਲੱਗਿਆ ਸੀ ਕਿ ਉਹ ਮਰ ਚੁੱਕਿਆ ਹੈ। ਜਿਸ ਸਮੇਂ ਭੂਚਾਲ ਅਤੇ ਸੁਨਾਮੀ ਆਈ ਸੀ । ਉਸ ਸਮੇਂ ਏਸਿਪ ਡਿਊਟੀ ਤੇ ਤਾਇਨਾਤ ਸੀ। ਇਸ ਵਿਅਕਤੀ ਦੇ ਜਿੰਦਾ ਹੋਣ ਦੀ ਜਾਣਕਾਰੀ ਪਰਵਾਰ ਨੂੰ ਸੋਸ਼ਲ ਮੀਡੀਆ ਤੇ ਚੈਟ ਗਰੁੱਪਾਂ ਰਾਹੀਂ ਮਿਲੀ । ਜਿਸ ਵਿਚ ਉਸ ਦੀ ਤਸਵੀਰ ਨੂੰ ਸਾਂਝਾ ਕੀਤਾ ਗਿਆ ਸੀ। ਇਸ ਬਾਰੇ ਸਥਾਨਕ ਪੁਲਿਸ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ ਕਿ ਇਹ ਉਹ ਹੀ ਵਿਅਕਤੀ ਹੈ,ਜੋ ਸੁਨਾਮੀ ਸਮੇਂ ਲਾਪਤਾ ਹੋ ਗਿਆ ਸੀ।
Home ਤਾਜਾ ਖ਼ਬਰਾਂ ਜਿਸ ਨੂੰ ਪ੍ਰੀਵਾਰ ਸਮਝ ਰਿਹਾ ਸੀ ਮਰਿਆ ਉਹ 16 ਸਾਲ ਬਾਅਦ ਏਦਾਂ ਮਿਲਿਆ ਜਿਉਂਦਾ ਸਾਰੀ ਦੁਨੀਆਂ ਤੇ ਹੋ ਗਈ ਚਰਚਾ
ਤਾਜਾ ਖ਼ਬਰਾਂ
ਜਿਸ ਨੂੰ ਪ੍ਰੀਵਾਰ ਸਮਝ ਰਿਹਾ ਸੀ ਮਰਿਆ ਉਹ 16 ਸਾਲ ਬਾਅਦ ਏਦਾਂ ਮਿਲਿਆ ਜਿਉਂਦਾ ਸਾਰੀ ਦੁਨੀਆਂ ਤੇ ਹੋ ਗਈ ਚਰਚਾ
Previous Postਕਨੇਡਾ ਜਾਣ ਵਾਲਿਆਂ ਲਈ ਆਈ ਇਹ ਵੱਡੀ ਖਾਸ ਖਬਰ ਕਨੇਡਾ ਤੋਂ – ਪਹਿਲਾਂ ਦੇਖਲੋ ਫਿਰ ਕਰਿਓ ਤਿਆਰੀ
Next Postਅਚਾਨਕ ਹੋਈ ਇਸ ਮਸ਼ਹੂਰ ਪੰਜਾਬੀ ਹਸਤੀ ਦੀ ਅਚਾਨਕ ਮੌਤ – ਦੇਸ਼ ਵਿਦੇਸ਼ ਚ ਛਾਈ ਸੋਗ ਦੀ ਲਹਿਰ